06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਮਾਜ ਦੇ ਸੁਧਾਰ ਲਈ ਪੱਤਰਕਾਰ ਅਹਿਮ ਭੂਮਿਕਾ ਨਿਭਾਉਂਦੇ ਹਨ - ਗੁਰਪ੍ਰੀਤ ਸਿੰਘ ਸੇਖੋਂ

ਮੱਖੂ, 5 ਅਗਸਤ (ਕੁਲਵਿੰਦਰ ਸਿੰਘ)- ਹਲਕਾ ਜ਼ੀਰਾ ਤੋਂ ਸਮਾਜ ਸੇਵਕ ਗੁਰਪ੍ਰੀਤ ਸਿੰ ਘ ਸੇਖੋਂ ਨੇ ਅੱਜ ਤਾਜ਼ ਹੋਟਲ ਮੱਖੂ ਵਿਚ ਮੱਖੂ ਪ੍ਰੈਸ ਐਸੋਸੀਏਸ਼ਨ ਦੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਮਾਜ ਦੇ ਸਹੀ ਸੁਧਾਰ ਲਈ ਪੱਤਰਕਾਰ ਰੋਲ ਅਦਾ ਕਰਦੇ ਹਨ। ਮੈਂ ਸਾਫ ਸੁਥਰੀ ਰਾਜਨੀਤੀ ਕਰਨ ਲਈ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਹੈ ਅਤੇ ਜ਼ੀਰਾ ਨਿਵਾਸੀਆਂ ਵਲੋਂ ਮਿਲ ਰਿਹਾ ਪਿਆਰ ਕਾਬਿਲ-ਏ-ਤਾਰੀਫ਼ ਹੈ ਅਤੇ ਮੈਂ ਪੱਤਰਕਾਰਾਂ ਰਾਹੀਂ ਜ਼ੀਰਾ ਹਲਕਾ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੁਹਾਡੇ ਭਰੋਸੇ ’ਤੇ ਖਰਾ ਉਤਰਾਂਗਾ ਅਤੇ ਹਲਕਾ ਜ਼ੀਰਾ ਦਾ ਵਿਕਾਸ ਵੱਡੇ ਪੱਧਰ ’ਤੇ ਕਰਨ ਲਈ ਵਚਨਬੱਧ ਰਹਾਂਗਾ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮੱਖੂ, 5 ਅਗਸਤ (ਕੁਲਵਿੰਦਰ ਸਿੰਘ)- ਹਲਕਾ ਜ਼ੀਰਾ ਤੋਂ ਸਮਾਜ ਸੇਵਕ ਗੁਰਪ੍ਰੀਤ ਸਿੰ ਘ ਸੇਖੋਂ ਨੇ ਅੱਜ ਤਾਜ਼ ਹੋਟਲ ਮੱਖੂ ਵਿਚ ਮੱਖੂ ਪ੍ਰੈਸ ਐਸੋਸੀਏਸ਼ਨ ਦੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਮਾਜ ਦੇ ਸਹੀ ਸੁਧਾਰ ਲਈ ਪੱਤਰਕਾਰ ਰੋਲ ਅਦਾ ਕਰਦੇ ਹਨ। ਮੈਂ ਸਾਫ ਸੁਥਰੀ ਰਾਜਨੀਤੀ ਕਰਨ ਲਈ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਹੈ ਅਤੇ ਜ਼ੀਰਾ ਨਿਵਾਸੀਆਂ ਵਲੋਂ ਮਿਲ ਰਿਹਾ ਪਿਆਰ ਕਾਬਿਲ-ਏ-ਤਾਰੀਫ਼ ਹੈ ਅਤੇ ਮੈਂ ਪੱਤਰਕਾਰਾਂ ਰਾਹੀਂ ਜ਼ੀਰਾ ਹਲਕਾ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੁਹਾਡੇ ਭਰੋਸੇ ’ਤੇ ਖਰਾ ਉਤਰਾਂਗਾ ਅਤੇ ਹਲਕਾ ਜ਼ੀਰਾ ਦਾ ਵਿਕਾਸ ਵੱਡੇ ਪੱਧਰ ’ਤੇ ਕਰਨ ਲਈ ਵਚਨਬੱਧ ਰਹਾਂਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਬਾਬਾ ਬਾਠਾਂ ਵਾਲਾ ਮੱਖੂ ਦੀ ਸੜਕ ਦਾ ਨਿਰਮਾਣ ਕਾਫੀ ਸਮੇਂ ਤੋਂ ਰੁਕਿਆ ਹੋਇਆ ਅਤੇ ਮੱਖੂ ਵਿਚੋ ਲੱਗਦੇ ਸੇਮ ਨਾਲੇ ਦੀ ਸਫਾਈ ਹਸਪਤਾਲ ਵਿਚ ਸਟਾਫ ਦੀ ਘਾਟ ਨੂੰ ਬਹੁਤ ਜਲਦੀ ਪੂਰਿਆ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਹਰ ਹਲਕੇ ਦਾ ਵਿਕਾਸ ਕੀਤਾ ਜਾ ਰਿਹਾ। ਇਸੇ ਕਾਰਨ ਲੋਕ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ 6 ਅਗਸਤ ਦਿਨ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ੀਰਾ ਮੰਡੀ ਵਿਚ 6 ਸਤੰਬਰ ਨੂੰ ਜ਼ੀਰਾ ਦਾਣਾ ਮੰਡੀ ਵਿਚ ਪਹੁੰਚ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਮੇਰੇ ਨਾਲ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਮਨਜਿੰਦਰ ਸਿੰਘ ਕੌਂਸਲਰ ਮੱਖੂ, ਲਾਡੀ ਭੁਲਰ, ਪਵਨ ਕਟਾਰੀਆ, ਹਰਚੰਦ ਸਿੰਘ ਸੰਧੂ ਰਸੂਲਪੁਰ, ਕਸ਼ਮੀਰ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸਮੂਹ ਪੋਲਿੰਗ ਬੂਥਾਂ ’ਤੇ ਅੱਜ ਵਿਸ਼ੇਸ਼ ਕੈਂਪ ਲੱਗਣਗੇ -ਡਿਪਟੀ ਕਮਿਸ਼ਨਰ ਅਗਲੀ ਖ਼ਬਰ 9 ਵਾਰਡਾਂ ਦੀ ਸੀਵਰੇਜ ਸਮੱਸਿਆ ਨੂੰ ਲੈ ਕੇ ਭਾਜਪਾ ਆਗੂ ਦੀਪਕ ਸ਼ਰਮਾ ਨੇ ਸੌਂਪਿਆ ਮੰਗ ਪੱਤਰ
Ad Position 24