07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਹੁੰ ਚੁੱਕਣ ਤੋਂ ਪਹਿਲਾਂ ਹੀ ਲੱਗੀ ਬ੍ਰੇਕ, ਐੱਸ.ਆਈ.ਆਰ. ਦੀ ਵੀਡੀਓ ਕਾਨਫਰੰਸ ਕਾਰਨ ਭਾਜਪਾ ਦੇ 16 ਕੌਂਸਲਰਾਂ ਦਾ ਸਮਾਗਮ ਮੁਲਤਵੀ

ਫ਼ਿਰੋਜ਼ਪੁਰ, 7 ਸਤੰਬਰ (ਸੁਖਵਿੰਦਰ ਸਿੰਘ)– ਨਗਰ ਕੌਂਸਲ ਵਿਖੇ ਭਾਜਪਾ ਦੇ 16 ਕੌਂਸਲਰਾਂ ਵਲੋਂ ਅੱਜ ਦੁਪਹਿਰ 12 ਵਜੇ ਰੱਖਿਆ ਗਿਆ ਸਹੁੰ ਚੁੱਕ ਸਮਾਗਮ ਆਖਰੀ ਮੌਕੇ ’ਤੇ ਮੁਲਤਵੀ ਕਰ ਦਿੱਤਾ ਗਿਆ। ਇਹ ਸਮਾਗਮ ਨਗਰ ਕੌਂਸਲ ਦਫ਼ਤਰ ਵਿਖੇ ਕਰਵਾਇਆ ਜਾਣਾ ਸੀ, ਜਿਸ ਦੌਰਾਨ ਭਾਜਪਾ ਨਾਲ ਸਬੰਧਿਤ 16 ਕੌਂਸਲਰਾਂ ਵਲੋਂ ਸਹੁੰ ਚੁੱਕੀ ਜਾਣੀ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਫ਼ਿਰੋਜ਼ਪੁਰ, 7 ਸਤੰਬਰ (ਸੁਖਵਿੰਦਰ ਸਿੰਘ)– ਨਗਰ ਕੌਂਸਲ ਵਿਖੇ ਭਾਜਪਾ ਦੇ 16 ਕੌਂਸਲਰਾਂ ਵਲੋਂ ਅੱਜ ਦੁਪਹਿਰ 12 ਵਜੇ ਰੱਖਿਆ ਗਿਆ ਸਹੁੰ ਚੁੱਕ ਸਮਾਗਮ ਆਖਰੀ ਮੌਕੇ ’ਤੇ ਮੁਲਤਵੀ ਕਰ ਦਿੱਤਾ ਗਿਆ। ਇਹ ਸਮਾਗਮ ਨਗਰ ਕੌਂਸਲ ਦਫ਼ਤਰ ਵਿਖੇ ਕਰਵਾਇਆ ਜਾਣਾ ਸੀ, ਜਿਸ ਦੌਰਾਨ ਭਾਜਪਾ ਨਾਲ ਸਬੰਧਿਤ 16 ਕੌਂਸਲਰਾਂ ਵਲੋਂ ਸਹੁੰ ਚੁੱਕੀ ਜਾਣੀ ਸੀ। ਜਾਣਕਾਰੀ ਅਨੁਸਾਰ ਐੱਸ.ਆਈ.ਆਰ.-2026 ਸਬੰਧੀ ਚੋਣ ਕਮਿਸ਼ਨ ਵਲੋਂ ਅੱਜ ਵੀਡੀਓ ਕਾਨਫਰੰਸ ਰੱਖੀ ਗਈ ਸੀ। ਇਸ ਦੇ ਚਲਦਿਆਂ ਸਬੰਧਿਤ ਐੱਸ.ਡੀ.ਐੱਮ. ਦੇ ਵਿਅਸਤ ਹੋਣ ਕਾਰਨ ਸਹੁੰ ਚੁੱਕ ਸਮਾਗਮ ਮੁਲਤਵੀ ਕਰ ਦਿੱਤਾ ਗਿਆ। ਸਮਾਗਮ ਮੁਲਤਵੀ ਹੋਣ ਸਬੰਧੀ ਸੂਚਨਾ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਨਗਰ ਕੌਂਸਲ, ਪੁਲਿਸ ਪ੍ਰਸ਼ਾਸਨ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਅੱਜ ਦੇ ਸਹੁੰ ਚੁੱਕ ਸਮਾਗਮ ਵਿਚ ਵਾਰਡ ਨੰਬਰ 1 ਤੋਂ ਸੀਤਾ ਕੌਂਸਲਰ, ਵਾਰਡ ਨੰਬਰ 2 ਤੋਂ ਦਵਿੰਦਰ ਸਿੰਘ ਪਹਿਲਵਾਨ, ਵਾਰਡ ਨੰਬਰ 3 ਤੋਂ ਮਨਦੀਪ ਕੌਰ, ਵਾਰਡ ਨੰਬਰ 7 ਤੋਂ ਆਸ਼ਾ ਕਾਲੀਆ, ਵਾਰਡ ਨੰਬਰ 8 ਤੋਂ ਦਿਨੇਸ਼ ਕੁਮਾਰ ਤਨੇਜਾ, ਵਾਰਡ ਨੰਬਰ 19 ਤੋਂ ਰਵਨੀਤ ਕੌਰ, ਵਾਰਡ ਨੰਬਰ 21 ਤੋਂ ਸੁਨੀਤਾ, ਵਾਰਡ ਨੰਬਰ 23 ਤੋਂ ਸ਼ਵੇਤਾ ਕਪੂਰ, ਵਾਰਡ ਨੰਬਰ 24 ਤੋਂ ਨਰੇਸ਼ ਕੁਮਾਰ, ਵਾਰਡ ਨੰਬਰ 25 ਤੋਂ ਮੋਨਿਕਾ ਰਾਣੀ, ਵਾਰਡ ਨੰਬਰ 26 ਤੋਂ ਦਵਿੰਦਰ ਬਜਾਜ, ਵਾਰਡ ਨੰਬਰ 28 ਤੋਂ ਮੇਜਰ ਸਿੰਘ, ਵਾਰਡ ਨੰਬਰ 29 ਤੋਂ ਵਿੱਕੀ, ਵਾਰਡ ਨੰਬਰ 31 ਤੋਂ ਪ੍ਰੇਮ ਰਾਣੀ ਤੇ ਵਾਰਡ ਨੰਬਰ 33 ਤੋਂ ਮਲਕੀਤ ਸਿੰਘ ਸਮੇਤ ਭਾਜਪਾ ਦੇ 16 ਕੌਂਸਲਰਾਂ ਵੱਲੋਂ ਸਹੁੰ ਚੁੱਕੀ ਜਾਣੀ ਸੀ। ਜੋ ਮੁਤਲਵੀ ਹੋਣ ਦੇ ਕਾਰਨ ਕੌਂਸਲਰਾਂ ਵਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। ਹੁਣ ਇਹ ਸਹੁੰ ਚੁੱਕ ਸਮਾਗਮ ਕਦੋਂ ਕਰਵਾਇਆ ਜਾਵੇਗਾ। ਇਸ ਸਬੰਧੀ ਨਵੀਂ ਤਾਰੀਖ ਤੈਅ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਨੇ ਅਗਸਤ ’ਚ ਮਾਲ ਢੁਆਈ ਤੋਂ 124.72 ਕਰੋੜ ਰੁਪਏ ਕਮਾਏ, ਟੀਚੇ ਤੋਂ 28 ਫ਼ੀਸਦੀ ਵੱਧ ਰਿਹਾ ਮਾਲ ਲੋਡਿੰਗ ਦ... ਅਗਲੀ ਖ਼ਬਰ ਆਮ ਨਾਗਰਿਕਾਂ ਦੀ ਆਵਾਜ਼ ਦਬਾਉਣ ਲਈ ਪੁਲਿਸ ਦੀ ਥਰਡ ਡਿਗਰੀ ਦੀ ਵਰਤੋਂ ਬੇਹੱਦ ਨਿੰਦਣਯੋਗ - ਬੀਬੀ ਰਾਜਵਿੰਦਰ ਕੌਰ ਸਿਆਲ
Ad Position 24