07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਫ਼ਿਰੋਜ਼ਪੁਰ ਮੰਡਲ ਨੇ ਅਗਸਤ ’ਚ ਮਾਲ ਢੁਆਈ ਤੋਂ 124.72 ਕਰੋੜ ਰੁਪਏ ਕਮਾਏ, ਟੀਚੇ ਤੋਂ 28 ਫ਼ੀਸਦੀ ਵੱਧ ਰਿਹਾ ਮਾਲ ਲੋਡਿੰਗ ਦਾ ਮਾਲੀਆ ਨਵੇਂ ਮਾਲ ਗਾਹਕਾਂ ਤੇ ਨਵੀਆਂ ਸੇਵਾਵਾਂ ’ਤੇ ਦਿੱਤਾ ਜਾ ਰਿਹਾ ਜ਼ੋਰ

ਫ਼ਿਰੋਜ਼ਪੁਰ,7 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਅਗਸਤ 2026 ਦੌਰਾਨ ਮਾਲ ਢੁਆਈ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 124. 72 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ।

Ad Position 21
repet_subhas-goyals [Copy P29]
ਫ਼ਿਰੋਜ਼ਪੁਰ ਮੰਡਲ ਵਿਚ ਮਾਲ ਢੁਆਈ ਦੇ ਚੱਲਦੇ ਲੋਡਿੰਗ ਕਰ ਰਿਹਾ ਮਜ਼ਦੂਰ। ਅਜੀਤ ਤਸਵੀਰ 08-09-2026
ਫ਼ਿਰੋਜ਼ਪੁਰ,7 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਅਗਸਤ 2026 ਦੌਰਾਨ ਮਾਲ ਢੁਆਈ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 124.72 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ। ਇਹ ਰੇਲਵੇ ਦੇ ਪ੍ਰਧਾਨ ਦਫ਼ਤਰ ਵਲੋਂ ਨਿਰਧਾਰਿਤ ਟੀਚੇ ਨਾਲੋਂ ਕਰੀਬ 28 ਫ਼ੀਸਦੀ ਵੱਧ ਹੈ। ਇਸ ਮਾਲੀਏ ਵਿਚ ਖੁਰਾਕੀ ਅਨਾਜ ਦੀ ਲੋਡਿੰਗ ਤੋਂ 108.79 ਕਰੋੜ ਰੁਪਏ ਤੇ ਪੀਸਮੀਲ ਲੋਡਿੰਗ ਤੋਂ 0.25 ਕਰੋੜ ਰੁਪਏ ਦੀ ਆਮਦਨ ਸ਼ਾਮਲ ਹੈ। ਮੰਡਲ ਵਲੋਂ ਮਾਲ ਢੁਆਈ ਨੂੰ ਹੋਰ ਸੁਚਾਰੂ ਬਣਾਉਣ ਲਈ ਕਈ ਨਵੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਹਨ। ਇਸੇ ਤਹਿਤ ਕੰਟੇਨਰ ਡਿਪੋ ਢੰਡਾਰੀ ਕਲਾਂ ਤੋਂ ਦਾਦਰੀ ਲਈ ਕੌਨਕੋਰ ਦੇ ਨਿਰਯਾਤ ਕੰਟੇਨਰ ਰੇਕ ਦੀ ਪਹਿਲੀ ਸਫਲ ਲੋਡਿੰਗ ਕੀਤੀ ਗਈ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਹਰ ਮਹੀਨੇ ਦੋ ਵਾਧੂ ਕੰਟੇਨਰ ਰੇਕਾਂ ਦੀ ਆਵਾਜਾਈ ਹੋਣ ਦੀ ਉਮੀਦ ਹੈ। ਹਰ ਸਵਾਰ ਚੱਲਣ ਵਾਲੀ ਹਫ਼ਤਾਵਾਰੀ ਸੇਵਾ ਰਾਹੀਂ ਨਿਰਯਾਤ ਮਾਲ ਨੂੰ ਜਵਾਹਰਲਾਲ ਨਹਿਰੂ ਪੋਰਟ, ਮੁੰਦਰਾ ਕੰਟੇਨਰ ਟਰਮੀਨਲ ਤੇ ਪਿਪਾਵਾਵ ਪੋਰਟ ਤੱਕ ਤੇਜ਼ੀ ਤੇ ਸੁਵਿਧਾਜਨਕ ਢੰਗ ਨਾਲ ਪਹੁੰਚਾਇਆ ਜਾ ਸਕੇਗਾ। ਅਗਸਤ ਮਹੀਨੇ ਦੌਰਾਨ ਮੰਡਲ ਨੇ ਮਾਲ ਲੋਡਿੰਗ ਵਿਚ ਹੋਰ ਵੀ ਨਵੇਂ ਰਿਕਾਰਡ ਤੇ ਉਪਲਬਧੀਆਂ ਦਰਜ ਕੀਤੀਆਂ। ਸਾਹਨੇਵਾਲ ਤੋਂ ਅਨੰਤਨਾਗ ਲਈ ਪਹਿਲੀ ਵਾਰ ਐੱਫ.ਐੱਮ.ਸੀ.ਜੀ. ਤੇ ਨਵਾਂਸ਼ਹਿਰ ਦੋਆਬਾ ਤੋਂ ਅਨੰਤਨਾਗ ਲਈ ਕੈਟਲ ਫੀਡ ਦੇ ਪੀਸਮੀਲ ਵੈਗਨ ਸਫਲਤਾਪੂਰਵਕ ਰਵਾਨਾ ਕੀਤੇ ਗਏ। ਇਸ ਤੋਂ ਇਲਾਵਾ ਲੁਧਿਆਣਾ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ’ਤੇ ਪਾਰਸਲ ਪਾਰਕਿੰਗ ਤੇ ਸਟੈਕਿੰਗ ਸਹੂਲਤਾਂ ਦਾ ਅਲਾਟਮੈਂਟ ਵੀ ਕੀਤਾ ਗਿਆ। ਰੇਲਗੱਡੀ ਨੰਬਰ 14624 ਵਿਚ ਐੱਸ.ਐੱਲ.ਆਰ. ਲੀਜ਼ਿੰਗ ਕੰਟਰੈਕਟ ਵੀ ਸਫਲਤਾਪੂਰਵਕ ਅਲਾਟ ਕੀਤਾ ਗਿਆ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਵਲੋਂ ਮਾਲ ਢੁਆਈ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਵਸਤੂਆਂ ਤੇ ਨਵੇਂ ਮਾਲ ਗ੍ਰਾਹਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬਿਜ਼ਨਸ ਡਿਵੈਲਪਮੈਂਟ ਯੂਨਿਟ ਰਾਹੀਂ ਵਪਾਰੀਆਂ ਨਾਲ ਲਗਾਤਾਰ ਸੰਪਰਕ ਕਰ ਕੇ ਉਨ੍ਹਾਂ ਨੂੰ ਰੇਲ ਰਾਹੀਂ ਮਾਲ ਭੇਜਣ ਦੇ ਲਾਭਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਲੋਂ ਤੇਜ਼, ਸੁਰੱਖਿਅਤ ਤੇ ਵਾਤਾਵਰਨ ਪੱਖੋਂ ਅਨੁਕੂਲ ਮਾਲ ਢੁਆਈ ਸੇਵਾਵਾਂ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਫ਼ਿਰੋਜ਼ਪੁਰ ਵਿਚ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਅਗਲੀ ਖ਼ਬਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਲੱਗੀ ਬ੍ਰੇਕ, ਐੱਸ.ਆਈ.ਆਰ. ਦੀ ਵੀਡੀਓ ਕਾਨਫਰੰਸ ਕਾਰਨ ਭਾਜਪਾ ਦੇ 16 ਕੌਂਸਲਰਾਂ ਦਾ ਸਮਾਗਮ...
Ad Position 24