09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

‘ ਮੰਤਰਾ’ ਤੋਂ ਮੰਗਵਾਏ ਸਾਮਾਨ ਦੀ ਰਿਟਰਨ ਬਣੀ ਆਨਲਾਈਨ ਠੱਗੀ ਦਾ ਕਾਰਨ

ਫ਼ਿਰੋਜ਼ਪੁਰ, 8 ਸਤੰਬਰ (ਗੁਰਿੰਦਰ ਸਿੰਘ)-ਆਨਲਾਈਨ ਖ਼ਰੀਦਦਾਰੀ ਦੌਰਾਨ ਸਾਵਧਾਨੀ ਨਾ ਵਰਤਣਾ ਇਕ ਮਹਿਲਾ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਸਾਮਾਨ ਵਾਪਸ ਕਰਨ ਦੀ ਪ੍ਰਕਿਰਿਆ ਦੌਰਾਨ ਸਾਈਬਰ ਠੱਗਾਂ ਨੇ ਕਸਟਮਰ ਕੇਅਰ ਮੁਲਾਜ਼ਮ ਬਣ ਕੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਦੇ ਦੋ ਬੈਂਕ ਖਾਤਿਆਂ ’ਚੋਂ ਕਰੀਬ 1. 99 ਲੱਖ ਰੁਪਏ ਆਨਲਾਈਨ ਕਢਵਾ ਲਏ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਫ਼ਿਰੋਜ਼ਪੁਰ, 8 ਸਤੰਬਰ (ਗੁਰਿੰਦਰ ਸਿੰਘ)-ਆਨਲਾਈਨ ਖ਼ਰੀਦਦਾਰੀ ਦੌਰਾਨ ਸਾਵਧਾਨੀ ਨਾ ਵਰਤਣਾ ਇਕ ਮਹਿਲਾ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਸਾਮਾਨ ਵਾਪਸ ਕਰਨ ਦੀ ਪ੍ਰਕਿਰਿਆ ਦੌਰਾਨ ਸਾਈਬਰ ਠੱਗਾਂ ਨੇ ਕਸਟਮਰ ਕੇਅਰ ਮੁਲਾਜ਼ਮ ਬਣ ਕੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਦੇ ਦੋ ਬੈਂਕ ਖਾਤਿਆਂ ’ਚੋਂ ਕਰੀਬ 1.99 ਲੱਖ ਰੁਪਏ ਆਨਲਾਈਨ ਕਢਵਾ ਲਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਈਬਰ ਕ੍ਰਾਈਮ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਸਾਈਬਰ ਕ੍ਰਾਈਮ ਸੈੱਲ ਦੇ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਮਾ ਰਾਣੀ ਅਰੋੜਾ ਪਤਨੀ ਰਾਕੇਸ਼ ਕੁਮਾਰ ਵਾਸੀ ਪੀਰ ਬਖ਼ਸ਼ ਮੁਹੱਲਾ, ਜ਼ੀਰਾ ਨੇ ਮੰਤਰਾਂ ਤੋਂ ਕੁੱਝ ਸਾਮਾਨ ਮੰਗਵਾਇਆ ਸੀ । ਸਾਮਾਨ ਦੀ ਗੁਣਵੱਤਾ ਠੀਕ ਨਾ ਹੋਣ ਕਾਰਨ ਉਸ ਨੇ ਇਸ ਨੂੰ ਵਾਪਸ ਕਰਨ ਲਈ ਰਿਟਰਨ ਰਿਕਵੈਸਟ ਪਾਈ ਹੋਈ ਸੀ । 27 ਅਗਸਤ ਨੂੰ ਸਾਮਾਨ ਵਾਪਸ ਲੈਣ ਲਈ ਡਿਲਵਰੀ ਬੁਆਏ ਦੇ ਆਉਣ ਦੀ ਉਡੀਕ ਦੌਰਾਨ ਮਹਿਲਾ ਨੇ ਗੂਗਲ ’ਤੇ ਦਿੱਤੇ ਇਕ ਕਸਟਮਰ ਕੇਅਰ ਨੰਬਰ ’ ਤੇ ਫ਼ੋਨ ਕੀਤਾ । ਫ਼ੋਨ ’ਤੇ ਗੱਲ ਕਰ ਰਹੇ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਮੰਤਰਾ ’ਤੇ ਉਸ ਦਾ ਪਤਾ ਅੱਪਡੇਟ ਨਹੀਂ ਹੈ। ਪਤਾ ਅੱਪਡੇਟ ਕਰਨ ਦੇ ਨਾਂ ’ਤੇ ਉਸ ਨੇ ਮਹਿਲਾ ਨੂੰ ਇਕ ਲਿੰਕ ਭੇਜਿਆ ਅਤੇ ਉਸ ਵਿਚ ਜਾਣਕਾਰੀ ਭਰਨ ਲਈ ਕਿਹਾ । ਮਹਿਲਾ ਨੇ ਉਸ ਵਿਅਕਤੀ ਦੇ ਕਹਿਣ ਅਨੁਸਾਰ ਲਿੰਕ ’ਤੇ ਜਾਣਕਾਰੀ ਭਰ ਦਿੱਤੀ । ਇਸ ਤੋਂ ਬਾਅਦ ਜਦੋਂ ਉਸ ਨੇ ਆਧਾਰ ਕਾਰਡ ਦੇ ਪਿਛਲੇ ਚਾਰ ਅੰਕ ਪੁੱਛੇ ਤਾਂ ਮਹਿਲਾ ਨੂੰ ਸ਼ੱਕ ਹੋ ਗਿਆ ਅਤੇ ਉਸ ਨੇ ਤੁਰੰਤ ਆਪਣਾ ਮੋਬਾਈਲ ਫ਼ੋਨ ਬੰਦ ਕਰ ਦਿੱਤਾ । 30 ਅਗਸਤ ਨੂੰ ਜਦੋਂ ਉਸ ਨੇ ਆਪਣੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤਿਆਂ ਵਿਚੋਂ ਕੁੱਲ 1,99,898 ਰੁਪਏ ਆਨਲਾਈਨ ਕਢਵਾ ਲਏ ਗਏ ਹਨ । ਇਸ ਤੋਂ ਬਾਅਦ ਉਸ ਨੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ 1930 ’ਤੇ ਸ਼ਿਕਾਇਤ ਦਰਜ ਕਰਵਾਈ । ਪੁਲਿਸ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਚ ਆਨਲਾਈਨ ਠੱਗੀ ਸਬੰਧੀ ਈ-ਜ਼ੀਰੋ ਐੱਫ.ਆਈ.ਆਰ ਦਰਜ ਕਰਨ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਫ਼ਿਰੋਜ਼ਪੁਰ ਵਿਚ ਨਾਮਾਲੂਮ ਵਿਅਕਤੀ ਖ਼ਿਲਾਫ਼ ਧਾਰਾ 318(4) ਬੀ.ਐੱਨ.ਐੱਸ ਅਤੇ ਧਾਰਾ 420 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਸਾਈਬਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਖ਼ਰੀਦਦਾਰੀ ਜਾਂ ਰਿਫੰਡ ਦੇ ਨਾਂ ’ ਤੇ ਕਿਸੇ ਅਣਜਾਣ ਵਿਅਕਤੀ ਵਲੋਂ ਭੇਜੇ ਲਿੰਕ ’ਤੇ ਆਪਣੀ ਨਿੱਜੀ ਜਾਂ ਬੈਂਕਿੰਗ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ ਅਤੇ ਕਿਸੇ ਵੀ ਸਾਈਬਰ ਠੱਗੀ ਦੀ ਸੂਰਤ ਵਿਚ ਤੁਰੰਤ 1930 ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਏ.ਐਨ.ਟੀ.ਐਫ ਦੀ ਟੀਮ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਪਿੰਡ ਮੱਲੇਸ਼ਾਹ ਵਿਖੇ 2 ਧਿਰਾਂ ਦੀ ਲੜਾਈ ’ਚ ਚੱਲੀ ਗੋਲੀ, 6 ਜ਼ਖ਼ਮੀ
Ad Position 24