09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚੰਡੀਗੜ੍ਹ ਮੋਰਚਾ ਜਿੱਤ ਕੇ ਵਾਪਸ ਪਰਤੇ ਭਾਕਿਯੂ ਕਾਦੀਆਂ ਦੇ ਅਹੁਦੇਦਾਰ ਅਤੇ ਮੈਂਬਰ ਸਨਮਾਨਿਤ

ਜ਼ੀਰਾ,8 ਸਤੰਬਰ (ਰਜਨੀਸ਼ ਕਥੂਰੀਆ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨੀ ਅਤੇ ਹੋਰ ਮੰਗਾਂ ਲਈ ਚੰਡੀਗੜ੍ਹ ਦੀਆਂ ਬਰੂਹਾਂ ’ਤੇ 1 ਤੋਂ 7 ਸਤੰਬਰ ਤੱਕ ਮੋਰਚਾ ਲੱਗਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਦੀਆਂ ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਦੇ ਦਿੱਤੇ ਗਏ ਲਿਖਤੀ ਭਰੋਸੇ ਤੋਂ ਬਾਅਦ ਧਰਨਾ ਖਤਮ ਕਰਕੇ ਵਾਪਸ ਪਰਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸਨੇਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਜੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ, ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਪ੍ਰੀਤਮ ਸਿੰਘ ਮੀਹਾਂ ਵਾਲਾ ਸੀਨੀਅਰ ਮੀਤ ਪ੍ਰਧਾਨ ਜਿਲਾ ਫਿਰੋਜ਼ਪੁਰ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਕਿਸਾਨਾਂ ਨੂੰ ਲਿਖਤੀ ਮੰਗ ਪੱਤਰ ਪ੍ਰਵਾਨਗੀ ਪੱਤਰ ਵਿਚ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ ਇਕ ਮਹੀਨੇ ਦੇ ਅੰਦਰ-ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇਗਾ।

Ad Position 21
repet_subhas-goyals [Copy P29]
ਚੰਡੀਗੜ੍ਹ ਵਿਖੇ ਕਿਸਾਨ ਮੋਰਚੇ ਵਿਚੋਂ ਵਾਪਸ ਪਰਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ ਨਗਰ ਨਿਵਾਸੀ ਅਤੇ ਹੋਰ। ਅਜੀਤ ਤਸਵੀਰ 09-09-2026
ਜ਼ੀਰਾ,8 ਸਤੰਬਰ (ਰਜਨੀਸ਼ ਕਥੂਰੀਆ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨੀ ਅਤੇ ਹੋਰ ਮੰਗਾਂ ਲਈ ਚੰਡੀਗੜ੍ਹ ਦੀਆਂ ਬਰੂਹਾਂ ’ਤੇ 1 ਤੋਂ 7 ਸਤੰਬਰ ਤੱਕ ਮੋਰਚਾ ਲੱਗਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਦੀਆਂ ਪੰਜਾਬ ਸਰਕਾਰ ਵਲੋਂ ਮੰਗਾਂ ਮੰਨਣ ਦੇ ਦਿੱਤੇ ਗਏ ਲਿਖਤੀ ਭਰੋਸੇ ਤੋਂ ਬਾਅਦ ਧਰਨਾ ਖਤਮ ਕਰਕੇ ਵਾਪਸ ਪਰਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸਨੇਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਜੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ, ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਪ੍ਰੀਤਮ ਸਿੰਘ ਮੀਹਾਂ ਵਾਲਾ ਸੀਨੀਅਰ ਮੀਤ ਪ੍ਰਧਾਨ ਜਿਲਾ ਫਿਰੋਜ਼ਪੁਰ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਕਿਸਾਨਾਂ ਨੂੰ ਲਿਖਤੀ ਮੰਗ ਪੱਤਰ ਪ੍ਰਵਾਨਗੀ ਪੱਤਰ ਵਿਚ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ ਇਕ ਮਹੀਨੇ ਦੇ ਅੰਦਰ-ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇਗਾ। ਪੰਜਾਬ ਦੇ ਨਹਿਰੀ ਪਾਣੀਆਂ ਨਾਲ ਸੰਬੰਧਿਤ ਪੁਰਾਣੇ ਅਸੰਵਿਧਾਨਕ ਸਮਝੌਤਿਆਂ ਨੂੰ ਰੱਦ/ਪੁਨਰ ਵਿਚਾਰਨ ਲਈ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਜਾਵੇਗਾ।ਪੰਜਾਬ ਪੁਨਰਗਠਨ ਐਕਟ 196 6 ਦੀਆਂ ਧਾਰਾਵਾਂ 78, 79, 80 ਅਤੇ ‘ਡੈਮ ਸੇਫਟੀ ਐਕਟ’ ਨੂੰ ਰੱਦ ਕਰਨ ਬਾਰੇ ਮਤੇ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾਣਗੇ। ਸਰਕਾਰੀ ਅਤੇ ਸਹਿਕਾਰੀ ਬੈਂਕਾਂ ਦੇ ਕਰਜ਼ਿਆਂ ਦੇ ਨਿਪਟਾਰੇ ਲਈ ਇਕ ਵਨ ਟਾਈਮ ਸੈਟਲਮੈਂਟ ਨੀਤੀ ਤਿਆਰ ਕੀਤੀ ਜਾਵੇਗੀ। ਇਸ ਲਈ ਸਰਕਾਰ ਸਾਰੇ ਰਾਜਨੀਤਿਕ ਦਲਾਂ ਅਤੇ ਕਿਸਾਨਾਂ ਦੀ ਇੱਕ ਸਾਂਝੀ ਕਮੇਟੀ ਬਣਾਏਗੀ। ਨਿੱਜੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਰਹਿੰਦੇ ਬਕਾਏ ਸਮੇਂ ਸਿਰ ਅਦਾ ਕੀਤੇ ਜਾਣਗੇ ਅਤੇ ਪ੍ਰਾਈਵੇਟ ਮਿੱਲਾਂ ਵਿਚ ਵੀ ਸਹਿਕਾਰੀ ਮਿੱਲਾਂ ਦੀ ਤਰਜ਼ ’ਤੇ ‘ਵਨ ਵਿੰਡੋ, ਵਨ ਪੇਮੈਂਟ’ ਸਿਸਟਮ ਲਾਗੂ ਕੀਤਾ ਜਾਵੇਗਾ। ਕੇਂਦਰ ਦੇ ਪ੍ਰਸਤਾਵਿਤ ਬੀਜ ਬਿੱਲ ਅਤੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਨ ਲਈ ਵੀ ਵਿਧਾਨ ਸਭਾ ਵਿਚ ਮਤਾ ਲਿਆਂਦਾ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹੋਰ ਲਟਕਦੀਆਂ ਮੰਗਾਂ ਦੇ ਹੱਲ ਲਈ ਕਿਸਾਨ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਇਕ ਸਾਂਝੀ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਜਿਨਾਂ ਕਿਸਾਨ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਵਿੱਚ ਸੁਖਦੇਵ ਸਿੰਘ ਸਨੇਰ, ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ,ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਗੁਲਜਾਰ ਸਿੰਘ ਮੀਹਾਂ ਸਿੰਘ ਵਾਲਾ,ਹਰਪ੍ਰੀਤ ਸਿੰਘ ਲੌਂਗੋਦੇਵਾ,ਸੰਦੀਪ ਸਿੰਘ ਅਲੀਪੁਰ,ਗੁਰਪ੍ਰੀਤ ਸਿੰਘ ਵਲਟੋਹਾ,ਭੁਪਿੰਦਰ ਸਿੰਘ ਨੂਰਪੁਰ,ਗੁਰਚਰਨ ਸਿੰਘ ਨੂਰਪੁਰ , ਤਰਸੇਮ ਸਿੰਘ ਰੂਪ,ਵਿੱਕੀ ਨਾਰੰਗ,ਆਤਮਾ ਸਿੰਘ ਮਨਸੂਰਦੇਵਾ,ਮਹਿੰਦਰ ਸਿੰਘ ਮਨਸੂਰਦੇਵਾ,ਸ਼ਾਂਤੀ ਸਰੂਪ,ਬਾਬਾ ਗੁਰਚਰਨ ਸਿੰਘ ਜ਼ੀਰਾ,ਸੁਖਦੀਪ ਸਿੰਘ, ਸੁਖਦੇਵ ਸਿੰਘ ਵਾੜਾ ਚੈਨ ਸਿੰਘ,ਕਾਕਾ ਵਾੜਾ ਚੈਨ ਸਿੰਘ, ਜਗਸੀਰ ਸਿੰਘ,ਸੁਰਿੰਦਰ ਸਿੰਘ ਪੰਨੂ,ਕਰਮਜੀਤ ਸਿੰਘ ਸਰਪੰਚ,ਨੈਬ ਸਿੰਘ ਸੇਖਵਾਂ,ਅਮਰੀਕ ਸਿੰਘ, ਸਤਨਾਮ ਸਿੰਘ,ਜਗਪਾਲ ਸਿੰਘ ਸੋਢੀਵਾਲਾ,ਸੁਖਵਿੰਦਰ ਸਿੰਘ ਸੋਢੀਵਾਲਾ,ਮੋਹਣ ਸਿੰਘ ਫੇਰੋਕੇ,ਹਰਭਜਨ ਸਿੰਘ ਫੇਰੋਕੇ,ਜਰਨੈਲ ਸਿੰਘ,ਭੁਪਿੰਦਰ ਸਿੰਘ ਖੋਸਾ ਦਲ ਸਿੰਘ, ਗੁਰਵਿੰਦਰ ਸਿੰਘ ਸੁਰ ਸਿੰਘ,ਸੁਖਬੀਰ ਸਿੰਘ ਮਰਖਾਈ, ਬੰਟੀ ਮਰਖਾਈ,ਪਾਲ ਸਿੰਘ ਸਨੇਰ,ਸੁਖਜੀਤ ਸਿੰਘ ਮੱਲੇਵਾਲਾ,ਸਾਹਿਬ ਸਿੰਘ,ਸਤਨਾਮ ਸਿੰਘ ਸਨੇਰ, ਗੁਰਜਿੰਦਰ ਸਿੰਘ,ਪਿਰਥਾ ਸਿੰਘ ਸੋਢੀਵਾਲਾ,ਸੁਖਬੀਰ ਸਿੰਘ,ਜਸਕਰਨ ਸਿੰਘ,ਦਵਿੰਦਰ ਸਿੰਘ,ਜੋਗਿੰਦਰ ਸਿੰਘ, ਸਤਨਾਮ ਸਿੰਘ,ਪ੍ਰਗਟ ਸਿੰਘ,ਗੁਰਭੇਜ ਸਿੰਘ,ਬਿਕਰ ਸਿੰਘ,ਅਵਤਾਰ ਸਿੰਘ,ਜਸਮੇਲ ਸਿੰਘ,ਬਲਵਿੰਦਰ ਸਿੰਘ, ਦਵਿੰਦਰ ਸਿੰਘ ਲੌਂਗੋਦੇਵਾ,ਸਨਪ੍ਰੀਤ ਸਿੰਘ,ਸੁਰਜਨ ਸਿੰਘ, ਪਵਿੱਤਰ ਸਿੰਘ,ਅਰਸ਼ਦੀਪ ਸਿੰਘ,ਅਮਨਦੀਪ ਸਿੰਘ,ਗੁਰਦਿੱਤ ਸਿੰਘ,ਜਸਵੀਰ ਸਿੰਘ,ਹਰਪ੍ਰੀਤ ਸਿੰਘ, ਨਿੰਦਰ ਸਿੰਘ,ਅੰਮ੍ਰਿਤ ਪਾਲ ਸਾਧੂਵਾਲਾ,ਭਜਨ ਸਿੰਘ, ਬਲਜੀਤ ਸਿੰਘ ਮਸਤੇਵਾਲਾ,ਪ੍ਰਗਟ ਸਿੰਘ ਬਾਠ, ਬਲਕਾਰ ਸਿੰਘ ਨੰਬਰਦਾਰ ਕੋਟ ਕਰੋੜ ਜਰਨੈਲ ਸਿੰਘ ਭੁੱਲਰ,ਗੁਰਤੇਜ ਸਿੰਘ ਗਿੱਲ ਸੇਵਾਮੁਕਤ ਤਹਿਸੀਲਦਾਰ, ਜਸਵੰਤ ਸਿੰਘ ਨਾਮਦੇਵ,ਹਰਜੀਤ ਸਿੰਘ,ਅੰਗਰੇਜ ਸਿੰਘ ਅਟਵਾਲ,ਰਾਜਵਿੰਦਰ ਸਿੰਘ ਮਾਨਸਾ,ਅਮਰ ਸਿੰਘ,ਬਾਬਾ ਤਰਸੇਮ ਸਿੰਘ ਤਲਵੰਡੀ ਮੰਗੇ ਖਾਂ,ਪਰਮਜੀਤ ਸਿੰਘ, ਤਰਸੇਮ ਸਿੰਘ ਲੌਂਗੋਦੇਵਾ ਸ਼ੀਰਾ ਬਾਸੀ,ਅਜੈਬ ਸਿੰਘ ਅਤੇ ਜੱਗਾ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਸੀਟੂ ਵਲੋਂ ਸਮਾਰਟ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਦਾ ਬਾਈਕਾਟ ਵਿਭਾਗ ਦੇ ਅਧਿਕਾਰੀ ਨੂੰ ਸੌਂਪਿਆ ਮੰਗ‘ਪੱਤਰ ਅਗਲੀ ਖ਼ਬਰ ਮੋਟਰਾਂ ਦੀ ਬਿਜਲੀ ਦੀ ਸਪਲਾਈ ’ਚ ਲੱਗ ਰਿਹਾ ਵੱਡੇ ਕੱਟ ਕਿਸਾਨਾਂ ਦੇ ਘਾਤਕ- ਢਿੱਲੋਂ
Ad Position 24