09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸੜਕ ’ਤੇ ਚੱਕਰ ਖਾ ਕੇ ਡਿੱਗੇ ਬਜ਼ੁਰਗ ਦੀ ਮਦਦ ਲਈ ਖੁਦ ਅੱਗੇ ਆਏ ਸਾਬਕਾ ਵਿਧਾਇਕ ਪਿੰਕੀ

ਫ਼ਿਰੋਜ਼ਪੁਰ,8 ਸਤੰਬਰ (ਸੁਖਵਿੰਦਰ ਸਿੰਘ)-ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਮਾਲ ਰੋਡ ’ਤੇ ਅਚਾਨਕ ਚੱਕਰ ਆਉਣ ਕਾਰਨ ਸੜਕ ’ਤੇ ਡਿੱਗੇ ਇਕ ਬਜ਼ੁਰਗ ਦੀ ਮਦਦ ਲਈ ਖੁਦ ਅੱਗੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੱਲਾਂਵਾਲਾ ਵਾਸੀ ਉਕਤ ਬਜ਼ੁਰਗ ਕਿਸੇ ਕੰਮ ਲਈ ਫ਼ਿਰੋਜ਼ਪੁਰ ਸ਼ਹਿਰ ਆਇਆ ਹੋਇਆ ਸੀ।

Ad Position 21
repet_subhas-goyals [Copy P29]
ਸੜਕ ’ਤੇ ਡਿੱਗੇ ਬਜ਼ੁਰਗ ਦਾ ਹਾਲ ਚਾਲ ਪੁੱਛਦੇ ਹੋਏ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ। ਅਜੀਤ ਤਸਵੀਰ 09-09-2026
ਫ਼ਿਰੋਜ਼ਪੁਰ,8 ਸਤੰਬਰ (ਸੁਖਵਿੰਦਰ ਸਿੰਘ)-ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਮਾਲ ਰੋਡ ’ਤੇ ਅਚਾਨਕ ਚੱਕਰ ਆਉਣ ਕਾਰਨ ਸੜਕ ’ਤੇ ਡਿੱਗੇ ਇਕ ਬਜ਼ੁਰਗ ਦੀ ਮਦਦ ਲਈ ਖੁਦ ਅੱਗੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੱਲਾਂਵਾਲਾ ਵਾਸੀ ਉਕਤ ਬਜ਼ੁਰਗ ਕਿਸੇ ਕੰਮ ਲਈ ਫ਼ਿਰੋਜ਼ਪੁਰ ਸ਼ਹਿਰ ਆਇਆ ਹੋਇਆ ਸੀ। ਜਿੱਥੇ ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਉਹ ਸੜਕ ’ਤੇ ਡਿੱਗ ਪਿਆ। ਇਸ ਦੌਰਾਨ ਮੌਕੇ ’ਤੇ ਮੌਜੂਦ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬਜ਼ੁਰਗ ਨੂੰ ਦੇਖਦਿਆਂ ਤੁਰੰਤ ਉਸ ਦੀ ਮਦਦ ਕੀਤੀ ਅਤੇ ਆਸ-ਪਾਸ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਸੰਭਾਲਿਆ। ਇਸ ਉਪਰੰਤ ਉਨ੍ਹਾਂ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਮੌਕੇ ’ਤੇ ਬੁਲਾਇਆ ਅਤੇ ਬਜ਼ੁਰਗ ਨੂੰ ਇਲਾਜ ਲਈ ਹਸਪਤਾਲ ਪਹੁੰਚਾਉਣ ਦੀ ਵਿਵਸਥਾ ਕਰਵਾਈ। ਮੌਕੇ ’ਤੇ ਮੌਜੂਦ ਦੁਕਾਨਦਾਰਾਂ ਅਤੇ ਲੋਕਾਂ ਨੇ ਪਿੰਕੀ ਵਲੋਂ ਬਜ਼ੁਰਗ ਦੀ ਕੀਤੀ ਗਈ ਮਦਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸ਼ਕਿਲ ਸਮੇਂ ਕਿਸੇ ਲੋੜਵੰਦ ਦੀ ਸਹਾਇਤਾ ਕਰਨਾ ਹੀ ਅਸਲ ਇਨਸਾਨੀਅਤ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ੋਕ ਸਚਦੇਵਾ, ਸਾਬਕਾ ਨਗਰ ਕੌਂਸਲ ਪ੍ਰਧਾਨ ਰੋਹਿਤ ਉਰਫ਼ ਰਿੰਕੂ ਗਰੋਵਰ, ਕੌਂਸਲਰ ਰਿਸ਼ੀ ਸ਼ਰਮਾ, ਕੌਂਸਲਰ ਪਰਮਿੰਦਰ ਸਿੰਘ ਹਾਂਡਾ, ਸਰਪੰਚ ਗੋਰਾ, ਸਰਵਣ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ, ਜ਼ਿਲ੍ਹਾ ਮੀਡੀਆ ਪ੍ਰਧਾਨ ਮਾਨਿਕ ਸੋਈ, ਜ਼ਿਲ੍ਹਾ ਮੀਡੀਆ ਉਪ-ਪ੍ਰਧਾਨ ਪੁਨੀਤ ਜੈਸਵਾਲ, ਮਨਿੰਦਰ ਸਿੰਘ ਹਾਂਡਾ, ਬਲੀ ਸਿੰਘ ਅਤੇ ਸਾਬਕਾ ਕੌਂਸਲਰ ਅਨਿਲ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਮਾਰੂ ਨੀਤੀਆਂ ਦੇ ਰੋਸ ਕਰਕੇ ਬਿਜਲੀ ਕਰਮਚਾਰੀਆਂ ਨੇ ਕੀਤੀ ਗੇਟ ਰੈਲੀ ਅਗਲੀ ਖ਼ਬਰ ਸਾਈਬਰ ਠੱਗਾਂ ਨੇ ਮਹਿਲਾ ਦੇ ਖਾਤੇ ’ਤੇ ਲਾਈ ਸੰਨ੍ਹ
Ad Position 24