ਸਰਕਾਰੀ ਜਾਇਦਾਦ ਬਣੀ ਪ੍ਰਾਈਵੇਟ ਕੰਪਨੀਆਂ ਦੇ ਪ੍ਰਚਾਰ ਦਾ ਸਾਧਨ, ਲੱਖਾਂ ਦੇ ਮਾਲੀਏ ਨੂੰ ਲੱਗ ਰਹੀ ਸੱਟ
ਫ਼ਿਰੋਜ਼ਪੁਰ, 9 ਸਤੰਬਰ (ਸੁਖਵਿੰਦਰ ਸਿੰਘ)- ਸਰਕਾਰੀ ਜਾਇਦਾਦ ਅਤੇ ਖਾਲੀ ਪਈਆਂ ਥਾਵਾਂ ਨੂੰ ਪ੍ਰਾਈਵੇਟ ਕੰਪਨੀਆਂ ਵਲੋਂ ਆਪਣੇ ਪ੍ਰਚਾਰ ਲਈ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਥਾਵਾਂ ’ਤੇ ਪ੍ਰਾਈਵੇਟ ਕੰਪਨੀਆਂ ਵਲੋਂ ਸਰਕਾਰੀ ਥਾਵਾਂ ਦੀਆਂ ਕੰਧਾਂ ਆਦਿ ’ਤੇ ਪੇਂਟ ਕਰਵਾ ਕੇ ਇਸ਼ਤਿਹਾਰ ਲਗਾਏ ਜਾਣ ਤੋਂ ਇਲਾਵਾ ਫਲੈਕਸ, ਬੋਰਡ ਅਤੇ ਹੋਰ ਪ੍ਰਚਾਰ ਸਮੱਗਰੀ ਰਾਹੀਂ ਵੀ ਜਨਤਕ ਥਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸ
ਸਰਕਾਰੀ ਸਕੂਲ ਦੇ ਬਾਹਰ ਲੋਕਾਂ ਦੇ ਬੈਠਣ ਲਈ ਰੱਖੀ ਗਈ ਸਰਕਾਰੀ ਕੁਰਸੀ ’ਤੇ ਲਗਾਏ ਇਸ਼ਤਿਹਾਰ । (ਸੱਜੇ) ਪ੍ਰਾਈਵੇਟ ਇਸ਼ਤਿਹਾਰਾਂ ਵਿਚ ਘਿਰੀ ਹੋਈ ਸਰਕਾਰੀ ਬੈਂਕ ਦੀ ਦੀਵਾਰ।
10-09-2026
ਫ਼ਿਰੋਜ਼ਪੁਰ, 9 ਸਤੰਬਰ (ਸੁਖਵਿੰਦਰ ਸਿੰਘ)- ਸਰਕਾਰੀ ਜਾਇਦਾਦ ਅਤੇ ਖਾਲੀ ਪਈਆਂ ਥਾਵਾਂ ਨੂੰ ਪ੍ਰਾਈਵੇਟ ਕੰਪਨੀਆਂ ਵਲੋਂ ਆਪਣੇ ਪ੍ਰਚਾਰ ਲਈ ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਥਾਵਾਂ ’ਤੇ ਪ੍ਰਾਈਵੇਟ ਕੰਪਨੀਆਂ ਵਲੋਂ ਸਰਕਾਰੀ ਥਾਵਾਂ ਦੀਆਂ ਕੰਧਾਂ ਆਦਿ ’ਤੇ ਪੇਂਟ ਕਰਵਾ ਕੇ ਇਸ਼ਤਿਹਾਰ ਲਗਾਏ ਜਾਣ ਤੋਂ ਇਲਾਵਾ ਫਲੈਕਸ, ਬੋਰਡ ਅਤੇ ਹੋਰ ਪ੍ਰਚਾਰ ਸਮੱਗਰੀ ਰਾਹੀਂ ਵੀ ਜਨਤਕ ਥਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕਾਰਨ ਸਰਕਾਰ ਨੂੰ ਜਨਤਕ ਥਾਵਾਂ ਰਾਹੀਂ ਹੋਣ ਵਾਲੀ ਆਮਦਨ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਸਥਾਨਕ ਪੱਤਰਕਾਰ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਸਰਵੇ ਕਰਨ ਦੌਰਾਨ ਦੇਖਿਆ ਗਿਆ ਕਿ ਕਈ ਮੁੱਖ ਸਥਾਨ ’ਤੇ ਸਰਕਾਰੀ ਥਾਵਾਂ ਨੂੰ ਇਸ਼ਤਿਹਾਰਬਾਜ਼ੀ ਲਈ ਵਰਤਿਆ ਜਾ ਰਿਹਾ ਹੈ। ਕਿਤੇ ਕੰਧਾਂ ’ਤੇ ਪੇਂਟ ਰਾਹੀਂ ਕੰਪਨੀਆਂ ਦਾ ਪ੍ਰਚਾਰ ਕੀਤਾ ਗਿਆ ਹੈ ਅਤੇ ਕਈ ਥਾਵਾਂ ’ਤੇ ਫਲੈਕਸ ਅਤੇ ਸਾਈਨ ਬੋਰਡ ਲਗਾਏ ਗਏ ਹਨ। ਗੌਰਤਲਬ ਹੈ ਕਿ ਬਾਹਰੀ ਇਸ਼ਤਿਹਾਰਬਾਜ਼ੀ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਜਾਵੇ ਅਤੇ ਇਸ਼ਤਿਹਾਰ ਲਗਾਉਣ ਲਈ ਬਕਾਇਦਾ ਪ੍ਰਵਾਨਗੀ ਜਾਂ ਫੀਸ ਵਸੂਲ ਕੀਤੀ ਜਾਵੇ ਤਾਂ ਸਰਕਾਰੀ ਵਿਭਾਗ ਨੂੰ ਇਸ ਤੋਂ ਲੱਖਾਂ ਰੁਪਏ ਦਾ ਮਾਲੀਆ ਪ੍ਰਾਪਤ ਹੋ ਸਕਦਾ ਹੈ, ਪਰ ਇੱਥੇ ਕਈ ਥਾਵਾਂ ’ਤੇ ਬਿਨਾਂ ਕਿਸੇ ਸਪੱਸ਼ਟ ਨਿਗਰਾਨੀ ਦੇ ਪ੍ਰਾਈਵੇਟ ਕੰਪਨੀਆਂ ਅਤੇ ਲੋਕਾਂ ਵਲੋਂ ਸਰਕਾਰੀ ਥਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਇਨ੍ਹਾਂ ਥਾਵਾਂ ਦੀ ਵਰਤੋਂ ਲਈ ਬਕਾਇਦਾ ਮਨਜ਼ੂਰੀ ਨਹੀਂ ਲਈ ਗਈ ਤਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ..?