10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

73 ਸਾਲ ਪੁਰਾਣਾ ਸਹਾਇਕ ਖ਼ੁਰਾਕ ਸਪਲਾਈ ਅਫ਼ਸਰ ਦਾ ਦਫ਼ਤਰ ਖਸਤਾ ਹਾਲਤ ’ਚ, ਹਾਦਸਾ ਵਾਪਰਣ ਦਾ ਡਰ

ਗੁਰੂਹਰਸਹਾਏ, 9 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਵਿਚ ਰੇਲਵੇ ਲਾਈਨ ਦੇ ਨਜ਼ਦੀਕ ਸਥਿਤ ਸਹਾਇਕ ਖੁਰਾਕ ਸਪਲਾਈ ਅਫਸਰ ਦੇ ਦਫ਼ਤਰ ਦੀ ਇਮਾਰਤ ਪਿਛਲੇ ਕਰੀਬ 73 ਸਾਲਾਂ ਤੋਂ ਪੁਰਾਣੀ ਹੋਣ ਕਾਰਨ ਬੇਹੱਦ ਖਸਤਾ ਹਾਲਤ ਵਿਚ ਪਹੁੰਚ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਇਹ ਦਫ਼ਤਰ ਰੇਲਵੇ ਦੀ ਜਗ੍ਹਾ ’ਤੇ ਬਣਿਆ ਹੋਇਆ ਹੈ।

Ad Position 21
repet_subhas-goyals [Copy P29]
ਖਸਤਾ ਹਾਲਤ ਇਮਾਰਤ ਦਾ ਦ੍ਰਿਸ਼। ਤਸਵੀਰ- ਕਪਿਲ ਕੰਧਾਰੀ 10-09-2026
ਗੁਰੂਹਰਸਹਾਏ, 9 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਵਿਚ ਰੇਲਵੇ ਲਾਈਨ ਦੇ ਨਜ਼ਦੀਕ ਸਥਿਤ ਸਹਾਇਕ ਖੁਰਾਕ ਸਪਲਾਈ ਅਫਸਰ ਦੇ ਦਫ਼ਤਰ ਦੀ ਇਮਾਰਤ ਪਿਛਲੇ ਕਰੀਬ 73 ਸਾਲਾਂ ਤੋਂ ਪੁਰਾਣੀ ਹੋਣ ਕਾਰਨ ਬੇਹੱਦ ਖਸਤਾ ਹਾਲਤ ਵਿਚ ਪਹੁੰਚ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਇਹ ਦਫ਼ਤਰ ਰੇਲਵੇ ਦੀ ਜਗ੍ਹਾ ’ਤੇ ਬਣਿਆ ਹੋਇਆ ਹੈ। ਇਸ ਦਫ਼ਤਰ ਵਿਚ ਹਰ ਰੋਜ਼ ਏ.ਐਫ.ਐੱਸ.ਓ.,ਪੰਜ ਫੂਡ ਸਪਲਾਈ ਇੰਸਪੈਕਟਰਾਂ ਸਮੇਤ ਹੋਰ ਕਰਮਚਾਰੀ ਆਪਣੇ ਸਰਕਾਰੀ ਕੰਮਕਾਜ ਲਈ ਪਹੁੰਚਦੇ ਹਨ। ਇਮਾਰਤ ਦੀ ਖਸਤਾ ਹਾਲਤ ਕਾਰਨ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਇਮਾਰਤ ਦੀ ਹਾਲਤ ਇੰਨੀ ਖਰਾਬ ਦੱਸੀ ਜਾ ਰਹੀ ਹੈ ਕਿ ਕਿਸੇ ਵੀ ਸਮੇਂ ਇਸ ਦਾ ਕੋਈ ਹਿੱਸਾ ਡਿੱਗਣ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਦਫ਼ਤਰ ਵਿਚ ਕੰਮ ਕਰਦੇ ਕਰਮਚਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਖਸਤਾ ਹਾਲਤ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਅਜੇ ਤੱਕ ਦਫ਼ਤਰ ਦੀ ਇਮਾਰਤ ਨੂੰ ਨਵੀਂ ਬਣਾਉਣ ਜਾਂ ਇਸ ਦੀ ਵੱਡੇ ਪੱਧਰ ’ਤੇ ਮੁਰੰਮਤ ਕਰਵਾਉਣ ਵੱਲ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਕਰਮਚਾਰੀਆਂ ਅਨੁਸਾਰ ਬਰਸਾਤ ਦੇ ਦਿਨਾਂ ਵਿਚ ਇਮਾਰਤ ਦੀ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਭਾਰੀ ਮੀਂਹ ਪੈਣ ’ਤੇ ਦਫ਼ਤਰ ਦੇ ਅੰਦਰ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਸਰਕਾਰੀ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ ਤੇ ਕਈ ਵਾਰ ਕਈ-ਕਈ ਦਿਨ ਕੰਮ ਠੱਪ ਰਹਿਣ ਦੀ ਨੌਬਤ ਆ ਜਾਂਦੀ ਹੈ ਤੇ ਦਫਤਰ ਅੰਦਰ ਬਣੇ ਕਮਰੇ ਦੀਆਂ ਛੱਤਾਂ ਵੀ ਇਨੀਆਂ ਕਮਜ਼ੋਰ ਹਨ ਕੀ ਕਿਸੇ ਸਮੇਂ ਵੀ ਕਿਸੇ ਵੀ ਕਮਰੇ ਦੀ ਛੱਤ ਡਿੱਗ ਸਕਦੀ ਹੈ। ਕਰਮਚਾਰੀਆਂ ਨੇ ਦੱਸਿਆ ਕਿ ਇਮਾਰਤ ਨੂੰ ਸੰਭਾਲਣ ਲਈ ਸਮੇਂ-ਸਮੇਂ ’ਤੇ ਉਹ ਆਪਣੇ ਪੱਲਿਓਂ ਪੈਸੇ ਇਕੱਠੇ ਕਰ ਕੇ ਛੋਟੀ-ਮੋਟੀ ਮੁਰੰਮਤ ਕਰਵਾਉਂਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਰਮਚਾਰੀਆਂ ਵਲੋਂ ਆਪਣੇ ਪੱਧਰ ’ਤੇ ਇਹ ਮੁਰੰਮਤ ਨਾ ਕਰਵਾਈ ਜਾਂਦੀ ਤਾਂ ਇਮਾਰਤ ਦੀ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਸੀ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਿਸੇ ਵੀ ਸਮੇਂ ਇਮਾਰਤ ਦਾ ਕੋਈ ਹਿੱਸਾ ਡਿੱਗ ਸਕਦਾ ਹੈ ਤੇ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਕਰਮਚਾਰੀਆਂ ਨੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ 73 ਸਾਲ ਪੁਰਾਣੀ ਤੇ ਖਸਤਾ ਹਾਲਤ ਵਾਲੀ ਇਮਾਰਤ ਦਾ ਤੁਰੰਤ ਨਿਰੀਖਣ ਕਰਵਾਇਆ ਜਾਵੇ ਤੇ ਲੋੜੀਂਦੀ ਕਾਰਵਾਈ ਕਰਦਿਆਂ ਦਫ਼ਤਰ ਲਈ ਸੁਰੱਖਿਅਤ ਇਮਾਰਤ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਹੀ ਵੱਡੇ ਹਾਦਸੇ ਨੂੰ ਟਾਲ਼ਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਫੂਡ ਬਿਜ਼ਨਸ ਆਪ੍ਰੇਟਰਾਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ-ਅਭਿਨਵ ਖੋਸਲਾ ਅਗਲੀ ਖ਼ਬਰ 5 ਗ੍ਰਾਮ ਹੈਰੋਇਨ ਬਰਾਮਦ
Ad Position 24