09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੀ ਮੀਟਿੰਗ

ਪੰਜੇ ਕੇ ਉਤਾੜ, 9 ਸਤੰਬਰ (ਪੱਪੂ ਸੰਧਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਨੇ ਬਲਾਕ ਪ੍ਰਧਾਨ ਸੁਖਦੇਵ ਢੋਟ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ, ਜਨਰਲ ਸਕੱਤਰ ਮੰਗਲ ਸਿੰਘ, ਖਜ਼ਾਨਚੀ ਸਤਨਾਮ ਚੰਦ ਸੰਧਾ ਦੀ ਪ੍ਰਧਾਨਗੀ ਹੇਠ ਮੰਡੀ ਪੰਜੇ ਕੇ ਉਤਾੜ ਵਿਚ ਮੀਟਿੰਗ ਕਰਕੇ ਇਲਾਕਾ ਨਿਵਾਸੀਆਂ ਤੇ ਚੰਡੀਗੜ੍ਹ ਮੋਰਚੇ ’ਚ ਹਾਜ਼ਰੀ ਲਗਵਾਉਣ ਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਵੱਖ-ਵੱਖ ਇਕਾਈਆਂ ਦੇ ਆਗੂ ਤੇ ਮੈਂਬਰ, ਵਰਕਰ ਇਕੱਠੇ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਪੰਜੇ ਕੇ ਉਤਾੜ, 9 ਸਤੰਬਰ (ਪੱਪੂ ਸੰਧਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਨੇ ਬਲਾਕ ਪ੍ਰਧਾਨ ਸੁਖਦੇਵ ਢੋਟ, ਮੀਤ ਪ੍ਰਧਾਨ ਸੋਨੂੰ ਬਹਾਦਰ ਕੇ, ਜਨਰਲ ਸਕੱਤਰ ਮੰਗਲ ਸਿੰਘ, ਖਜ਼ਾਨਚੀ ਸਤਨਾਮ ਚੰਦ ਸੰਧਾ ਦੀ ਪ੍ਰਧਾਨਗੀ ਹੇਠ ਮੰਡੀ ਪੰਜੇ ਕੇ ਉਤਾੜ ਵਿਚ ਮੀਟਿੰਗ ਕਰਕੇ ਇਲਾਕਾ ਨਿਵਾਸੀਆਂ ਤੇ ਚੰਡੀਗੜ੍ਹ ਮੋਰਚੇ ’ਚ ਹਾਜ਼ਰੀ ਲਗਵਾਉਣ ਤੇ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਵੱਖ-ਵੱਖ ਇਕਾਈਆਂ ਦੇ ਆਗੂ ਤੇ ਮੈਂਬਰ, ਵਰਕਰ ਇਕੱਠੇ ਹੋਏ। ਕਿਸਾਨ ਆਗੂਆਂ ਨੇ ਦੱਸਿਆ ਕਿ 1 ਸਤੰਬਰ ਤੋਂ 7 ਸਤੰਬਰ ਤੱਕ ਚੱਲੇ ਮੋਹਾਲੀ ਚੰਡੀਗੜ੍ਹ ਬਾਰਡਰ ’ਤੇ ਮੋਰਚੇ ਵਿਚ ਕਿਸਾਨਾਂ ਦੀ ਬਹੁਤ ਵਧੀਆ ਜਿੱਤ ਹੋਈ। ਪੰਜਾਬ ਸਰਕਾਰ ਨੇ ਜੋ ਮੰਗਾਂ ਸਨ। ਉਹ ਸਾਰੀਆਂ ਮੰਗਾਂ ਮੰਨੀਆਂ ਤੇ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਨੇ ਮੋਰਚੇ ਦੀ ਸਟੇਜ ਪਹੁੰਚ ਕੇ ਲਿਖਤੀ ਰੂਪ ਵਿਚ ਕਿਸਾਨ ਆਗੂਆਂ ਨੂੰ ਪੱਤਰ ਦਿੱਤਾ। ਮੀਟਿੰਗ ’ਚ ਮਲਕੀਤ ਸਿੰਘ, ਸ਼ਾਮ ਲਾਲ, ਸੋਨੂੰ ਨੰਬਰਦਾਰ, ਦਰਸ਼ਨ ਲਾਲ, ਮਾਲਕ ਦਿੱਤਾ, ਸੁਖਦਿਆਲ ਨੰਬਰਦਾਰ, ਰਮੇਸ਼ ਲਾਲ, ਬੂਟਾ ਰਾਮ, ਸੈਦੇ ਕੇ ਤੋਂ ਪ੍ਰਧਾਨ ਗੁਰਦਿਆਲ ਚੰਦ, ਖਜ਼ਾਨਚੀ ਬਲਵਿੰਦਰ ਸਿੰਘ, ਨਿਰੰਜਨ ਰਾਮ, ਬੇਅੰਤ ਸਿੰਘ, ਕੇਵਲ ਕ੍ਰਿਸ਼ਨ, ਬਗੀਚਾ ਸਿੰਘ, ਮੋਹਣ ਕੇ ਹਿਠਾੜ ਤੋਂ ਪ੍ਰਧਾਨ ਸੰਦੀਪ ਕੁਮਾਰ, ਮੰਗਤ ਰਾਮ, ਓਮ ਪ੍ਰਕਾਸ਼, ਗੁਰਬਖਸ਼ ਲਾਲ, ਬਾਜੇ ਕੇ ਤੋਂ ਕਸ਼ਮੀਰ ਚੰਦ, ਕੁਲਜ਼ਸ, ਕੇਵਲ ਕ੍ਰਿਸ਼ਨ ਪਿੰਡੀ, ਕੱਲੇ ਵਾਲੀ ਬਸਤੀ ਸਤਪਾਲ ਚੰਦ, ਪਿੰਡ ਬਹਾਦਰ ਕਾ ਤੋਂ ਪ੍ਰਧਾਨ ਮੰਗਤ ਰਾਮ, ਸੁਭਾਸ਼ ਚੰਦਰ, ਪ੍ਰੇਮ ਪ੍ਰਧਾਨ, ਨਰਿੰਦਰ ਕੁਮਾਰ, ਅਸ਼ੋਕ ਕੁਮਾਰ, ਬਲਦੇਵ ਰਾਜ, ਅਮੋਲਕ ਚੰਦ, ਹਰਮੇਸ਼ ਲਾਲ ਤੇ ਹੋਰ ਬਹੁਤ ਸਾਰੇ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤਾਂ ਨੂੰ ਬਿਜਲੀ ਦੀ ਸਪਲਾਈ ਅੱਠ ਘੰਟੇ ਦੀ ਬਜਾਏ ਮਿਲ ਰਹੀ ਡੇਢ ਤੋਂ ਤਿੰਨ ਘੰਟੇ - ਕਿਸਾਨ ਆਗੂ ਅਗਲੀ ਖ਼ਬਰ ਸਚਿਨ ਪਾਇਲਟ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤੇ ਜਾਣਾ ਸ਼ਲਾਘਾਯੋਗ- ਸਰਬਜੀਤ ਕੌਰ ਬਰਾੜ
Ad Position 24