ਸਰਕਾਰਾਂ ਜਨਤਾ ਨਾਲ ਉੱਨੇ ਹੀ ਵਾਅਦੇ ਕਰਨ ਜਿੰਨੇ ਉਹ ਪੂਰੇ ਕਰ ਸਕਣ - ਬੁੱਟਰ
ਮੱਖੂ,9 ਸਤੰਬਰ (ਕੁਲਵਿੰਦਰ ਸਿੰਘ)- ਸਰਕਾਰ ਚਾਹੇ ਕੇਂਦਰ ਦੀ ਹੋਵੇ ਜਾਂ ਪ੍ਰਦੇਸ਼ ਦੀ,ਪਰ ਕਿਸੇ ਨੇ ਵੀ ਪੰਜਾਬ ਦੀ ਕਿਸਾਨੀ ਨਾਲ ਕਦੇ ਇਨਸਾਫ਼ ਨਹੀਂ ਕੀਤਾ। ਜਦ ਵੀ ਕਿਸੇ ਪਾਰਟੀ ਨੇ ਪੰਜਾਬ ਵਿਚ ਸੱਤਾ ਦੀ ਪ੍ਰਾਪਤੀ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਕਿਸਾਨੀ ਮੁੱਦਿਆਂ ਨੂੰ ਹੱਲ ਕਰਨ ਲਈ ਆਪਣਾ ਪ੍ਰਚਾਰ ਸ਼ੁਰੂ ਕਰ ਦਿੰਦੀ ਹੈ ਅਤੇ ਬਾਅਦ ਵਿਚ ਉਹ ਕਿਸਾਨਾਂ ਨੂੰ ਭੁੱਲ ਜਾਂਦੀ ਹੈ।
ਮੱਖੂ,9 ਸਤੰਬਰ (ਕੁਲਵਿੰਦਰ ਸਿੰਘ)- ਸਰਕਾਰ ਚਾਹੇ ਕੇਂਦਰ ਦੀ ਹੋਵੇ ਜਾਂ ਪ੍ਰਦੇਸ਼ ਦੀ,ਪਰ ਕਿਸੇ ਨੇ ਵੀ ਪੰਜਾਬ ਦੀ ਕਿਸਾਨੀ ਨਾਲ ਕਦੇ ਇਨਸਾਫ਼ ਨਹੀਂ ਕੀਤਾ। ਜਦ ਵੀ ਕਿਸੇ ਪਾਰਟੀ ਨੇ ਪੰਜਾਬ ਵਿਚ ਸੱਤਾ ਦੀ ਪ੍ਰਾਪਤੀ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਕਿਸਾਨੀ ਮੁੱਦਿਆਂ ਨੂੰ ਹੱਲ ਕਰਨ ਲਈ ਆਪਣਾ ਪ੍ਰਚਾਰ ਸ਼ੁਰੂ ਕਰ ਦਿੰਦੀ ਹੈ ਅਤੇ ਬਾਅਦ ਵਿਚ ਉਹ ਕਿਸਾਨਾਂ ਨੂੰ ਭੁੱਲ ਜਾਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਦਲਜੀਤ ਸਿੰਘ ਬੁੱਟਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੱਖੂ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਕਾਲੇ ਰੰਗ ਤੋਂ ਡਰ ਕਿਉਂ ਲੱਗਦਾ ਹੈ ? ਉਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਗੱਲ ਕਰਨ ਵਾਲੇ ਹਰੇਕ ਇਨਸਾਨ ਨੂੰ ਸਰਕਾਰਾਂ ਦੇਸ਼ ਵਿਰੋਧੀ ਸਮਝਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਚਾਹੁੰਦੀਆਂ ਹਨ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਨਤਾ ਨਾਲ ਉੱਨੇ ਹੀ ਵਾਅਦੇ ਕਰਨ ਜਿੰਨੇ ਉਹ ਪੂਰੇ ਕਰ ਸਕਣ। ਅਸੀਂ ਕਿਸਾਨੀ ਦੇ ਮੁੱਦਿਆਂ ’ਤੇ ਹਮੇਸ਼ਾ ਆਵਾਜ਼ ਉਠਾਉਂਦੇ ਰਵਾਂਗੇ ਜਦ ਤੱਕ ਸਾਡੇ ਕਿਸਾਨੀ ਮੁੱਦੇ ਹੱਲ ਨਹੀਂ ਹੋ ਜਾਂਦੇ।