11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੀਨੀਅਰ ਵਕੀਲ ਜਸਦੀਪ ਕੰਬੋਜ ਇਤਿਹਾਸਿਕ ਜਿੱਤ ਦਰਜ ਕਰ 6ਵੀਂ ਵਾਰ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

ਫ਼ਿਰੋਜ਼ਪੁਰ, 11 ਸਤੰਬਰ (ਰਾਕੇਸ਼ ਚਾਵਲਾ)-ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸਭ ਤੋਂ ਪੁਰਾਣੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਿਚ ਪ੍ਰਧਾਨਗੀ ਦੀ ਚੋਣ ਲਈ ਹੋਏ ਮਤਦਾਨ ਵਿਚ ਸੀਨੀਅਰ ਵਕੀਲ ਜਸਦੀਪ ਸਿੰਘ ਕੰਬੋਜ ਨੇ ਇਤਿਹਾਸਿਕ ਮੀਲ ਪੱਥਰ ਕਾਇਮ ਕਰਦੇ ਹੋਏ ਵੱਡੀ ਜਿੱਤ ਹਾਸਿਲ ਕੀਤੀ ਹੈ। ਜਸਦੀਪ ਸਿੰਘ ਕੰਬੋਜ ਨੂੰ 486 ਵੋਟਾਂ ਮਿਲੀਆਂ ਜਦ ਕਿ ਵਿਰੋਧੀ ਲਲਿਤਾ ਭਾਰਦਵਾਜ ਨੂੰ 82 ਵੋਟਾਂ ਪ੍ਰਾਪਤ ਹੋਈਆ ਜਿਸ ਦੇ ਚਲਦੇ ਜਸਦੀਪ ਸਿੰਘ ਕੰਬੋਜ 404 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਕਰਾਰ ਦਿੱਤੇ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਫ਼ਿਰੋਜ਼ਪੁਰ, 11 ਸਤੰਬਰ (ਰਾਕੇਸ਼ ਚਾਵਲਾ)-ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸਭ ਤੋਂ ਪੁਰਾਣੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਿਚ ਪ੍ਰਧਾਨਗੀ ਦੀ ਚੋਣ ਲਈ ਹੋਏ ਮਤਦਾਨ ਵਿਚ ਸੀਨੀਅਰ ਵਕੀਲ ਜਸਦੀਪ ਸਿੰਘ ਕੰਬੋਜ ਨੇ ਇਤਿਹਾਸਿਕ ਮੀਲ ਪੱਥਰ ਕਾਇਮ ਕਰਦੇ ਹੋਏ ਵੱਡੀ ਜਿੱਤ ਹਾਸਿਲ ਕੀਤੀ ਹੈ। ਜਸਦੀਪ ਸਿੰਘ ਕੰਬੋਜ ਨੂੰ 486 ਵੋਟਾਂ ਮਿਲੀਆਂ ਜਦ ਕਿ ਵਿਰੋਧੀ ਲਲਿਤਾ ਭਾਰਦਵਾਜ ਨੂੰ 82 ਵੋਟਾਂ ਪ੍ਰਾਪਤ ਹੋਈਆ ਜਿਸ ਦੇ ਚਲਦੇ ਜਸਦੀਪ ਸਿੰਘ ਕੰਬੋਜ 404 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਕਰਾਰ ਦਿੱਤੇ ਗਏ। ਦੱਸਣਯੋਗ ਹੈ ਕਿ ਜਸਦੀਪ ਸਿੰਘ ਕੰਬੋਜ 6 ਵੀਂ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਹਨ ਜੋ ਇਕ ਰਿਕਾਰਡ ਹੈ। ਇਸ ਤੋਂ ਇਲਾਵਾ ਸੀਨੀਅਰ ਵਕੀਲ ਜਸਦੀਪ ਸਿੰਘ ਕੰਬੋਜ ਦੋ ਵਾਰ ਸਰਵ ਸੰਮਤੀ ਨਾਲ ਪ੍ਰਧਾਨ ਵੀ ਚੁਣੇ ਗਏ ਸਨ। ਚੋਣ ਅਧਿਕਾਰੀ ਕਮ ਸਕੱਤਰ ਨੀਲ ਰਤਨ ਸ਼ਰਮਾ ਨੇ ਦੱਸਿਆ ਕਿ ਬਾਰ ਕੌਂਸਲ ਆਫ਼ ਪੰਜਾਬ ਤੇ ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਚੋਣ ਪ੍ਰਕ੍ਰਿਆ ਦੀ ਦਾ ਕੰਮ ਨੇਪਰੇ ਚੜ੍ਹਾਇਆ ਗਿਆ ਹੈ । ਪ੍ਰਧਾਨਗੀ ਲਈ ਜਸਦੀਪ ਸਿੰਘ ਕੰਬੋਜ ਤੇ ਲਲਿਤਾ ਭਾਰਦਵਾਜ ਨੇ ਫਾਰਮ ਭਰੇ ਸਨ। ਮਤਦਾਨ ਦਾ ਕੰਮ ਸਵੇਰੇ 9 ਵਜੇ ਸ਼ੁਰੂ ਹੋਇਆ ਤੇ ਢਾਈ ਵਜੇ ਤੱਕ ਵਕੀਲ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਕੁੱਲ 573 ਵੋਟਾਂ ਭੁਗਤੀਆਂ ਜਿਸ ਵਿਚੋਂ 486 ਵੋਟਾਂ ਜਸਦੀਪ ਸਿੰਘ ਕੰਬੋਜ ਨੂੰ ਪ੍ਰਾਪਤ ਹੋਈਆਂ ਤੇ 82 ਵੋਟਾਂ ਵਕੀਲ ਲਲਿਤਾ ਭਾਰਦਵਾਜ ਨੇ ਹਾਸਿਲ ਕੀਤੀਆਂ ਜਦ ਕਿ 5 ਵੋਟਾਂ ਰੱਦ ਕੀਤੀਆਂ ਗਈਆਂ ਹਨ। ਚੋਣ ਅਧਿਕਾਰੀ ਨੀਲ ਰਤਨ ਸ਼ਰਮਾ ਨੇ ਦੱਸਿਆ ਕਿ ਬਾਰ ਵਿਚ 671 ਵਕੀਲਾਂ ਨੂੰ ਵੋਟ ਦਾ ਅਧਿਕਾਰ ਸੀ। ਵਕੀਲ ਨੀਲ ਰਤਨ ਸ਼ਰਮਾ ਨੇ ਮਤਦਾਨ ਦਾ ਕੰਮ ਸ਼ਾਤੀ ਪੂਰਵਕ ਸਿਰੇ ਚੜ੍ਹਾਉਣ ਲਈ ਟੀਮ ਮੈਂਬਰ ਸ਼ਲਿੰਦਰ ਭਲਾ, ਸਾਹਿਲ ਰਹੇਜਾ, ਸੰਦੀਪ ਸੰਧੂ, ਸ਼ਤੀਸ਼ ਸ਼ਰਮਾ, ਵਿਵੇਕ ਜੈਨ, ਮੈਡਮ ਨੇਹਾ, ਮੈਡਮ ਸਭਾ ਯਾਦਵ ਤੇ ਹਿਮਾਂਸ਼ੂ ਧਵਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਤੋਂ ਇਲਾਵਾ ਬਾਰ ਦੇ ਸਹਾਇਕ ਪ੍ਰਵੀਨ, ਬਲਜੀਤ, ਸੰਜੇ, ਸਾਜਨ, ਰਾਜਦੀਪ ਹਾਜ਼ਰ ਸਨ। ਦੱਸਣਯੋਗ ਹੈ ਕਿ ਉਪ ਪ੍ਰਧਾਨ ਲਈ ਸੰਦੀਪ ਬਜਾਜ, ਸਕੱਤਰ ਲਈ ਗੁਰਸਿਮਰਨ ਪ੍ਰੀਤ ਸਿੰਘ ਢਿੱਲੋਂ (ਗੋਲਡੀ), ਮਹਿਲਾ ਰਾਖਵੇਂ ’ਚ ਉਪ ਪ੍ਰਧਾਨ ਦਮਨਪ੍ਰੀਤ ਕੌਰ, ਜੁਆਇੰਟ ਸਕੱਤਰ ਲਈ ਅਮਨਦੀਪ ਕੌਰ ਤੇ ਮੈਂਬਰ ਪ੍ਰਭਜੀਤ ਕੌਰ, ਨੀਲ ਕਮਲ, ਦੀਪਕ ਖੁੱਲਰ ਤੇ ਲਲਿਤਾ ਭਾਰਦਵਾਜ ਸਰਵ ਸੰਮਤੀ ਨਾਲ ਚੁਣੇ ਗਏ। ਜਿੱਤ ਉਪਰੰਤ ਵਕੀਲਾਂ ਨੇ ਜਸਦੀਪ ਸਿੰਘ ਕੰਬੋਜ ਨੂੰ ਹਾਰ ਪਾ ਖ਼ੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਵਿਖੇ ਜੀ.ਆਰ.ਪੀ. ਨੇ ਚਲਾਇਆ ਵਿਸ਼ੇਸ਼ ਸਰਚ ਆਪ੍ਰੇਸ਼ਨ ਅਗਲੀ ਖ਼ਬਰ 12-09-2026
Ad Position 24