12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਵੀਂ ਬਣੀ ਗਲੀ ਵਿਚ ਘਟੀਆ ਮਟੀਰੀਅਲ ਵਰਤਣ ਕਰ ਕੇ ਇਕ ਹਫਤੇ ’ਚ ਹੀ ਹੌਦੀਆਂ ਦੇ ਢੱਕਣ ਟੁੱਟੇ

ਜ਼ੀਰਾ,11 ਸਤੰਬਰ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਜ਼ੀਰਾ ਵਲੋਂ ਪੁਰਾਣੀ ਕਚਹਿਰੀ ਨੇੜੇ ਸਥਿਤ ਜੈਨ ਜਨਾਨਾ ਹਸਪਤਾਲ ਵਾਲੀ ਗਲੀ ਨਵੇਂ ਸਿਰੇ ਤੋਂ ਬਣਾਈ ਗਈ ਹੈ ਪਰ ਅਫਸੋਸ ਕਿ ਗਲੀ ਬਣਾਉਂਦੇ ਸਮੇਂ ਰੱਖੀਆਂ ਗਈਆਂ ਹੌਦੀਆਂ ਦੇ ਉੱਪਰ ਸਬੰਧਤ ਠੇਕੇਦਾਰ ਵਲੋਂ ਲਗਾਏ ਗਏ ਢੱਕਣ ਮਟੀਰੀਅਲ ਘਟੀਆ ਹੋਣ ਕਰਕੇ ਕੁਝ ਦਿਨਾਂ ਬਾਅਦ ਹੀ ਟੁੱਟ ਗਏ। ਇੱਥੇ ਹੀ ਬੱਸ ਨਹੀਂ ਬਲਕਿ ਗਲੀ ਵਾਸੀਆਂ ਨੇ ਤਾਂ ਇਥੋਂ ਤੱਕ ਦੋਸ਼ ਲਗਾ ਦਿੱਤਾ ਕਿ ਗਲੀ ਬਣਾਉਣ ਸਮੇਂ ਠੇਕੇਦਾਰ ਵਲੋਂ ਗਲੀ ਨੂੰ ਲੇਵਲ ਮੁਤਾਬਕ ਬਣਾਉਣ ਦਾ ਖਿਆਲ ਵੀ ਨਹੀਂ ਰੱਖਿਆ ਗਿਆ ਜਿਸ ਕਰਕੇ ਬਰਸਾਤਾਂ ਦੇ ਦਿਨਾਂ ਵਿਚ ਇਸ ਗਲੀ ਵਿਚ ਪਾਣੀ ਜਮ੍ਹਾ ਹੋ ਜਾਣ ਕਰਕੇ ਗਲੀ ਦੇ ਟੁੱਟ ਜਾਣ ਦਾ ਖਦਸ਼ਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਜ਼ੀਰਾ,11 ਸਤੰਬਰ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਜ਼ੀਰਾ ਵਲੋਂ ਪੁਰਾਣੀ ਕਚਹਿਰੀ ਨੇੜੇ ਸਥਿਤ ਜੈਨ ਜਨਾਨਾ ਹਸਪਤਾਲ ਵਾਲੀ ਗਲੀ ਨਵੇਂ ਸਿਰੇ ਤੋਂ ਬਣਾਈ ਗਈ ਹੈ ਪਰ ਅਫਸੋਸ ਕਿ ਗਲੀ ਬਣਾਉਂਦੇ ਸਮੇਂ ਰੱਖੀਆਂ ਗਈਆਂ ਹੌਦੀਆਂ ਦੇ ਉੱਪਰ ਸਬੰਧਤ ਠੇਕੇਦਾਰ ਵਲੋਂ ਲਗਾਏ ਗਏ ਢੱਕਣ ਮਟੀਰੀਅਲ ਘਟੀਆ ਹੋਣ ਕਰਕੇ ਕੁਝ ਦਿਨਾਂ ਬਾਅਦ ਹੀ ਟੁੱਟ ਗਏ। ਇੱਥੇ ਹੀ ਬੱਸ ਨਹੀਂ ਬਲਕਿ ਗਲੀ ਵਾਸੀਆਂ ਨੇ ਤਾਂ ਇਥੋਂ ਤੱਕ ਦੋਸ਼ ਲਗਾ ਦਿੱਤਾ ਕਿ ਗਲੀ ਬਣਾਉਣ ਸਮੇਂ ਠੇਕੇਦਾਰ ਵਲੋਂ ਗਲੀ ਨੂੰ ਲੇਵਲ ਮੁਤਾਬਕ ਬਣਾਉਣ ਦਾ ਖਿਆਲ ਵੀ ਨਹੀਂ ਰੱਖਿਆ ਗਿਆ ਜਿਸ ਕਰਕੇ ਬਰਸਾਤਾਂ ਦੇ ਦਿਨਾਂ ਵਿਚ ਇਸ ਗਲੀ ਵਿਚ ਪਾਣੀ ਜਮ੍ਹਾ ਹੋ ਜਾਣ ਕਰਕੇ ਗਲੀ ਦੇ ਟੁੱਟ ਜਾਣ ਦਾ ਖਦਸ਼ਾ ਹੈ। ਗਲੀ ਵਾਸੀਆਂ ਨੇ ਦੱਸਿਆ ਕਿ ਨਿਯਮਾਂ ਮੁਤਾਬਿਕ ਗਲੀ ਬਣਾਉਣ ਤੋਂ ਪਹਿਲਾਂ ਮਿੱਟੀ ਪੱਧਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਗਟਖਾ ਪਾਇਆ ਜਾਂਦਾ ਹੈ ਜਿਸ ਦੇ ਉੱਪਰ ਸੀਮੈਂਟ ਤੇ ਰੇਤਾ ਦੀ ਪਰਤ ਪਾਉਣ ਤੋਂ ਬਾਅਦ ਇੰਟਰਲੌਕ ਟਾਈਲਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਪਰ ਸਬੰਧਤ ਠੇਕੇਦਾਰ ਨੇ ਇਹਨਾਂ ਨਿਯਮਾਂ ਨੂੰ ਦਰਕਿਨਾਰ ਕਰਦਿਆਂ ਕਥਿਤ ਤੌਰ ’ਤੇ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਹੈ। ਗਲੀ ਵਾਸੀਆਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਪਾਸੋਂ ਗਲੀ ਬਣਾਉਣ ਲਈ ਵਰਤੇ ਗਏ ਘਟੀਆ ਮਟੀਰੀਅਲ ਕਰਕੇ ਠੇਕੇਦਾਰ ਦੀ ਪੇਮੈਂਟ ਰੋਕ ਕੇ ਇਸ ਗਲੀ ਦੇ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਣ ਤੋਂ ਮੁਕਰਨ ਪਿੱਛੋਂ ਐੱਨ.ਐੱਚ.ਐੱਮ ਮੁਲਾਜ਼ਮਾਂ ’ਚ ਰੋਸ ਅਗਲੀ ਖ਼ਬਰ ਬੈਂਕ ਕਰਮਚਾਰੀਆਂ ਦੀ ਦੇਸ਼ ਵਿਆਪੀ ਹੜਤਾਲ ਦੇ ਚੱਲਦਿਆਂ ਸਰਕਾਰੀ ਬੈਂਕ ਰਹੇ ਬੰਦ
Ad Position 24