12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਰਾਲੀ ਨਾਲ ਓਵਰਲੋਡ ਟਰਾਲੀਆਂ ’ਤੇ ਰਿਫ਼ਲੈਕਟਰ ਲਗਾਉਣ ਦੀ ਮੰਗ ਮਿਸਲ ਸਤਲੁਜ ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ

ਫ਼ਿਰੋਜ਼ਪੁਰ, 11 ਸਤੰਬਰ (ਕੁਲਬੀਰ ਸਿੰਘ ਸੋਢੀ)- ਪਰਾਲੀ ਦੀ ਢੋਆ-ਢੁਆਈ ਲਈ ਸੜਕਾਂ ’ਤੇ ਚੱਲ ਰਹੀਆਂ ਓਵਰਲੋਡ ਟਰੈਕਟਰ-ਟਰਾਲੀਆਂ ਕਾਰਨ ਵਧ ਰਹੇ ਹਾਦਸਿਆਂ ਦੇ ਖ਼ਤਰੇ ਨੂੰ ਦੇਖਦਿਆਂ ਮਿਸਲ ਸਤਲੁਜ ਵਲੋਂ ਟਰਾਲੀਆਂ ’ਤੇ ਲਾਜ਼ਮੀ ਤੌਰ ’ਤੇ ਮਿਆਰੀ ਰਿਫ਼ਲੈਕਟਰ ਲਗਾਉਣ ਤੇ ਇਸ ਸੰਬੰਧੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਥੇਬੰਦੀ ਦੇ ਸਕੱਤਰ ਦਵਿੰਦਰ ਸਿੰਘ ਸੇਖੋਂ ਵਲੋਂ ਸਾਥੀਆਂ ਸਮੇਤ ਏ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਫ਼ਿਰੋਜ਼ਪੁਰ, 11 ਸਤੰਬਰ (ਕੁਲਬੀਰ ਸਿੰਘ ਸੋਢੀ)- ਪਰਾਲੀ ਦੀ ਢੋਆ-ਢੁਆਈ ਲਈ ਸੜਕਾਂ ’ਤੇ ਚੱਲ ਰਹੀਆਂ ਓਵਰਲੋਡ ਟਰੈਕਟਰ-ਟਰਾਲੀਆਂ ਕਾਰਨ ਵਧ ਰਹੇ ਹਾਦਸਿਆਂ ਦੇ ਖ਼ਤਰੇ ਨੂੰ ਦੇਖਦਿਆਂ ਮਿਸਲ ਸਤਲੁਜ ਵਲੋਂ ਟਰਾਲੀਆਂ ’ਤੇ ਲਾਜ਼ਮੀ ਤੌਰ ’ਤੇ ਮਿਆਰੀ ਰਿਫ਼ਲੈਕਟਰ ਲਗਾਉਣ ਤੇ ਇਸ ਸੰਬੰਧੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਥੇਬੰਦੀ ਦੇ ਸਕੱਤਰ ਦਵਿੰਦਰ ਸਿੰਘ ਸੇਖੋਂ ਵਲੋਂ ਸਾਥੀਆਂ ਸਮੇਤ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ ਗਿਆ। ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਰਾਤ ਸਮੇਂ ਪਰਾਲੀ ਨਾਲ ਓਵਰਲੋਡ ਟਰਾਲੀਆਂ ਅਕਸਰ ਬਿਨਾਂ ਢੁਕਵੇਂ ਰਿਫਲੈਕਟਰਾਂ ਦੇ ਸੜਕਾਂ ’ਤੇ ਚੱਲਦੀਆਂ ਹਨ ਜਿਸ ਕਾਰਨ ਪਿੱਛੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਟਰਾਲੀਆਂ ਦਿਖਾਈ ਨਾ ਦੇਣ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹਰ ਪਰਾਲੀ ਵਾਲੀ ਟਰਾਲੀ ’ਤੇ ਉੱਚ ਗੁਣਵੱਤਾ ਵਾਲੇ ਅਜਿਹੇ ਰਿਫ਼ਲੈਕਟਰ ਲਗਾਏ ਜਾਣ, ਜੋ ਦੂਰੋਂ ਹੀ ਸਪਸ਼ਟ ਨਜ਼ਰ ਆਉਣ। ਮਿਸਲ ਸਤਲੁਜ ਨੇ ਮੰਗ ਕੀਤੀ ਕਿ ਹਰ ਓਵਰਲੋਡ ਪਰਾਲੀ ਵਾਲੀ ਟਰਾਲੀ ’ਤੇ ਰਿਫ਼ਲੈਕਟਰ ਲੱਗੇ ਹੋਣ ਦੀ ਜਾਂਚ ਯਕੀਨੀ ਬਣਾਈ ਜਾਵੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਇਸ ਮੌਕੇ ਜਸਨੂਰ ਸਿੰਘ ਬਰਾੜ ਸਕੱਤਰ ਸਤਲੁਜ ਸਟੂਡੈਂਟ ਆਰਗਨਾਈਜੇਸ਼ਨ, ਤਵਿੰਦਰ ਸਿੰਘ ਪ੍ਰੈੱਸ ਸਕੱਤਰ ਤੇ ਗੁਰਲਾਲ ਸਿੰਘ ਪੀ.ਬੀ.ਸੀ. ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਚੋਣਾਂ ’ਚ ਸੁਖਚੈਨ ਸਿੰਘ ਸੋਢੀ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਬੈਂਕ ਮੈਨੇਜਰ ਨੂੰ ਮੰਗ ਪੱਤਰ
Ad Position 24