14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖ਼ਬਰ ਵਿਚ ਸੋਧ ਫਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਰੋਜ਼ਾਨਾ ‘ਅਜੀਤ’ ਵਿਚ ਮਿਤੀ 14 ਸਤੰਬਰ ਨੂੰ ਲੋਕ ਅਦਾਲਤ ਰਾਹੀਂ ਨਿਆਂ ਦੀ ਰਾਹ ਆਸਾਨ ਬਣਾਉਣ ਵਿਚ ਯੋਗਦਾਨ ਦੇ ਰਹੀ ਹੈ : ਨਵਿਤਾ ਸਿੰਘਲ’ ਸਿਰਲੇਖ ਹੇਠ ਪ੍ਰਕਾਸ਼ਿਤ ਖ਼ਬਰ ਵਿਚ ਲੋਕ ਅਦਾਲਤ ਵਿਚ ਬਤੌਰ ਮੈਂਬਰ ਸ਼ਾਮਲ ਹੋਏ ਸਮਾਜ ਸੇਵਿਕਾ ਨਵਿਤਾ ਸਿੰਘਲ ਦੇ ਪਤੀ ਦਾ ਨਾਂਅ ਗ਼ਲਤੀ ਨਾਲ ਚੇਅਰਮੈਨ ਵਰਿੰਦਰ ਮੋਹਨ ਸਿੰਘਲ ਛੱਪ ਗਿਆ ਹੈ। ਇਸ ਨੂੰ ਨਵਿਤਾ ਸਿੰਘਲ ਪਤਨੀ ਸੀ.ਏ. ਗਗਨਦੀਪ ਸਿੰਘਲ ਪੜ੍ਹਿਆ ਜਾਵੇ। ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਅਤੇ ਜਨਰਲ ਸ਼੍ਰੇਣੀਆਂ ਦੇ ਵਫ਼ਦ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ ਦੀ ਮੰਗ, ਇਕ ਮਹੀਨੇ ਦਾ ਅਲਟੀਮੇਟਮ

ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਰਾਜ ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ, ਇਸ ਦੇ ਚੇਅਰਮੈਨ ਅਤੇ ਕਾਰਜਕਾਰੀ ਅਮਲੇ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਸਰਪੰਚ ਯੂਨੀਅਨ ਪੰਜਾਬ ਸਮੇਤ ਪੰਜਾਬ ਦੀਆਂ ਸਮੂਹ ਜਨਰਲ ਸ਼੍ਰੇਣੀ ਦੀਆਂ ਜਥੇਬੰਦੀਆਂ ਦੇ ਵਫ਼ਦ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ। ਸਰਕਾਰ ਦੇ ਸੱਦੇ ’ਤੇ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਜਨਰਲ ਸ਼੍ਰੇਣੀ ਦੀ ਮੰਗ ਨੂੰ ਵਾਜਬ ਦੱਸਦਿਆਂ ਜਲਦ ਕਾਰਵਾਈ ਦਾ ਭਰੋਸਾ ਦਿੱਤਾ।

Ad Position 21
repet_subhas-goyals [Copy P29]
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਦੌਰਾਨ ਵੱਖ-ਵੱਖ ਜਨਰਲ ਸ਼੍ਰੇਣੀ ਜਥੇਬੰਦੀਆਂ ਦੇ ਆਗੂ। ਅਜੀਤ ਤਸਵੀਰ 15-09-2026
ਫ਼ਿਰੋਜ਼ਪੁਰ, 14 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਰਾਜ ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ, ਇਸ ਦੇ ਚੇਅਰਮੈਨ ਅਤੇ ਕਾਰਜਕਾਰੀ ਅਮਲੇ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਸਰਪੰਚ ਯੂਨੀਅਨ ਪੰਜਾਬ ਸਮੇਤ ਪੰਜਾਬ ਦੀਆਂ ਸਮੂਹ ਜਨਰਲ ਸ਼੍ਰੇਣੀ ਦੀਆਂ ਜਥੇਬੰਦੀਆਂ ਦੇ ਵਫ਼ਦ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ। ਸਰਕਾਰ ਦੇ ਸੱਦੇ ’ਤੇ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਜਨਰਲ ਸ਼੍ਰੇਣੀ ਦੀ ਮੰਗ ਨੂੰ ਵਾਜਬ ਦੱਸਦਿਆਂ ਜਲਦ ਕਾਰਵਾਈ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਜਥੇਬੰਦੀਆਂ ਵਲੋਂ ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ ਦੀ ਮੰਗ ਨੂੰ ਲੈ ਕੇ 15 ਸਤੰਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਦੇ ਸਾਹਮਣੇ ਵੱਡਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਸੰਘਰਸ਼ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ। ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਬੰਧਿਤ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਪੰਜਾਬ ਰਾਜ ਜਨਰਲ ਜਾਤੀ ਕਮਿਸ਼ਨ ਦੀ ਮੁੜ ਬਹਾਲੀ, ਚੇਅਰਮੈਨ ਤੇ ਕਾਰਜਕਾਰੀ ਅਮਲੇ ਦੀ ਨਿਯੁਕਤੀ ਸਬੰਧੀ ਕਾਰਵਾਈ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਇਸ ਸਬੰਧੀ ਨੋਟੀਫ਼ਿਕੇਸ਼ਨ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜਣ ਲਈ ਵੀ ਕਿਹਾ। ਵਿੱਤ ਮੰਤਰੀ ਨੇ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਜਲਦ ਹੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰੇਗੀ ਤਾਂ ਜੋ ਜਨਰਲ ਸ਼੍ਰੇਣੀ ਨਾਲ ਸਬੰਧਿਤ ਲੋਕ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਸਬੰਧਿਤ ਮੰਚ ’ਤੇ ਰੱਖ ਸਕਣ। ਇਸ ਦੌਰਾਨ ਜਥੇਬੰਦੀਆਂ ਨੇ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਸਪਸ਼ਟ ਕੀਤਾ ਕਿ ਜੇਕਰ ਇਕ ਮਹੀਨੇ ਦੇ ਅੰਦਰ ਕਮਿਸ਼ਨ ਨੂੰ ਮੁੜ ਬਹਾਲ ਕਰਕੇ ਚੇਅਰਮੈਨ ਤੇ ਕਾਰਜਕਾਰੀ ਅਮਲਾ ਨਿਯੁਕਤ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਸਾਹਮਣੇ ਮੁੜ ਵੱਡੇ ਪੱਧਰ ’ਤੇ ਪੱਕਾ ਧਰਨਾ ਲਾਇਆ ਜਾਵੇਗਾ। ਇਸ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਅਜਿਹੀ ਸਥਿਤੀ ਪੈਦਾ ਨਹੀਂ ਹੋਣ ਦੇਵੇਗੀ ਤੇ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਵਫ਼ਦ ਵਿਚ ਸਿਮਰਜੀਤ ਸਿੰਘ ਸੰਧੂ ਕੌਮੀ ਸੇਵਾਦਾਰ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਸਾਰਜ ਸਿੰਘ ਸੰਧੂ ਪ੍ਰਧਾਨ ਸਰਪੰਚ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ, ਕੁਲਜੀਤ ਸਿੰਘ ਰਟੌਲ ਪ੍ਰਧਾਨ ਜਨਰਲ ਕੈਟਾਗਰੀ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਬੋਰਡ, ਬਲਵੀਰ ਸਿੰਘ ਫਗਲਾਣਾ ਪ੍ਰਧਾਨ ਦੁਆਬਾ ਜਨਰਲ ਕੈਟਾਗਰੀ ਐਸੋਸੀਏਸ਼ਨ, ਪ੍ਰਵੀਨ ਸ਼ਰਮਾ ਜਨਰਲ ਸਕੱਤਰ ਪੰਜਾਬ ਅਧਿਆਪਕ ਜਨਰਲ ਕੈਟਾਗਰੀ ਐਸੋਸੀਏਸ਼ਨ, ਸ਼ਾਮ ਲਾਲ ਸ਼ਰਮਾ ਰਿਟਾਇਰਡ ਜੁਆਇੰਟ ਸੈਕਟਰੀ ਸਿਵਲ ਸੈਕਟਰੀਏਟ ਪੰਜਾਬ, ਹਰਗੁਰਮੀਤ ਸਿੰਘ ਵਿੱਤ ਸਕੱਤਰ ਪੰਜਾਬ ਰਾਜ ਬਿਜਲੀ ਬੋਰਡ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਦੇਣ ਦੇ ਸਰਕਾਰੀ ਦਾਅਵੇ ਖੋਖਲੇ- ਸੰਧੂ ਅਗਲੀ ਖ਼ਬਰ ਐਡਵੋਕੇਟ ਚਿੱਤਬੀਰ ਸਿੰਘ, ਰਣਜੀਤ ਸਿੰਘ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ। ਵਿਧਾਨ ਸਭਾ ਚੋਣਾਂ ਵਿਚ ਹਰਪ੍...
Ad Position 24