14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਵਾਲਮੀਕਿ ਸ਼ਕਤੀ ਸਭਾ ਦੇ ਆਗੂਆਂ ਨੇ ਰਿਟਾਇਰਡ ਆਈ.ਜੀ. ਸ਼ਾਮ ਲਾਲ ਗੱਖੜ ਨਾਲ ਕੀਤੀ ਮੁਲਾਕਾਤ

ਫ਼ਿਰੋਜ਼ਪੁਰ, 14 ਸਤੰਬਰ (ਰਾਕੇਸ਼ ਚਾਵਲਾ)- ਵਾਲਮੀਕਿ ਸ਼ਕਤੀ ਸਭਾ ਦੇ ਆਗੂਆਂ ਵਲੋਂ ਸਭਾ ਦੇ ਪ੍ਰਧਾਨ ਸੋਨੂੰ ਲੰਕੇਸ਼ ਅਤੇ ਉਪ ਪ੍ਰਧਾਨ ਵਿਜੈ ਮਾਈਕਲ ਦੀ ਅਗਵਾਈ ਹੇਠ ਸਮਾਜ ਸੇਵੀ ਅਤੇ ਰਿਟਾਇਰਡ ਆਈ. ਜੀ.

Ad Position 21
repet_subhas-goyals [Copy P29]
ਵਾਲਮੀਕਿ ਸ਼ਕਤੀ ਸਭਾ ਦੇ ਆਗੂਆਂ ਵਲੋਂ ਰਿਟਾਇਰਡ ਆਈ.ਜੀ. ਸ਼ਾਮ ਲਾਲ ਗੱਖੜ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ। ਅਜੀਤ ਤਸਵੀਰ 15-09-2026
ਫ਼ਿਰੋਜ਼ਪੁਰ, 14 ਸਤੰਬਰ (ਰਾਕੇਸ਼ ਚਾਵਲਾ)- ਵਾਲਮੀਕਿ ਸ਼ਕਤੀ ਸਭਾ ਦੇ ਆਗੂਆਂ ਵਲੋਂ ਸਭਾ ਦੇ ਪ੍ਰਧਾਨ ਸੋਨੂੰ ਲੰਕੇਸ਼ ਅਤੇ ਉਪ ਪ੍ਰਧਾਨ ਵਿਜੈ ਮਾਈਕਲ ਦੀ ਅਗਵਾਈ ਹੇਠ ਸਮਾਜ ਸੇਵੀ ਅਤੇ ਰਿਟਾਇਰਡ ਆਈ.ਜੀ. ਸ਼ਾਮ ਲਾਲ ਗੱਖੜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਸੰਸਥਾ ਦੇ ਆਗੂਆਂ ਵਲੋਂ ਰਿਟਾਇਰਡ ਆਈ.ਜੀ. ਸ਼ਾਮ ਲਾਲ ਗੱਖੜ ਨੂੰ ਸਿਰੋਪਾ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਮੁਲਾਕਾਤ ਦੌਰਾਨ ਸਭਾ ਦੇ ਆਗੂਆਂ ਵਲੋਂ ਸਮਾਜ ਸੇਵਾ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਵਾਲਮੀਕਿ ਸ਼ਕਤੀ ਸਭਾ ਵਲੋਂ ਸਮਾਜ ਦੇ ਲੋੜਵੰਦਾਂ ਦੀ ਮਦਦ ਕਰਨ ਦੇ ਨਾਲ-ਨਾਲ ਸਮਾਜਿਕ ਭਲਾਈ ਦੇ ਕੰਮਾਂ ਵਿਚ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਸੰਸਥਾ ਵਲੋਂ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ, ਏਕਤਾ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਧਾਨ ਸੋਨੂੰ ਲੰਕੇਸ਼ ਤੇ ਉਪ ਪ੍ਰਧਾਨ ਵਿਜੈ ਮਾਈਕਲ ਨੇ ਕਿਹਾ ਕਿ ਸਮਾਜ ਵਿਚ ਚੰਗੇ ਤੇ ਲੋਕ ਭਲਾਈ ਦੇ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਸੰਸਥਾ ਦੀਆਂ ਪ੍ਰਮੁੱਖ ਗਤੀਵਿਧੀਆਂ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਾਮ ਲਾਲ ਗੱਖੜ ਵਲੋਂ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਇਸ ਮੌਕੇ ਲਵ ਪਾਮਾ, ਵਿਜੈ ਮਾਈਕਲ, ਵਿਕਰਮ ਬਾਗੜੀ, ਸੋਨੂੰ ਹੰਸ, ਰਾਹੁਲ ਭੰਡਾਰੀ, ਬੰਨੂ ਹੰਸ, ਰਵੀ ਘਈ, ਸੋਨਾ ਖੋਖਰ, ਜਿੰਮੀ ਪਾਮਾ, ਚੌਧਰੀ ਸੰਤ ਰਾਮ, ਵਿਕਾਸ ਘਾਰੂ, ਵਨੀਤ ਬਾਗੜੀ ਆਦਿ ਸਭਾ ਦੇ ਆਗੂਆਂ ਨੇ ਕਿਹਾ ਕਿ ਭਵਿੱਖ ਵਿਚ ਵੀ ਲੋਕ ਭਲਾਈ ਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਸਰਗਰਮੀ ਨਾਲ ਜਾਰੀ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਦੀ ਦੁਕਾਨ ’ਤੇ ਹੋਈ ਫਾਇਰਿੰਗ ਪਿੱਛੋਂ ਗੁਰਪ੍ਰੀਤ ਸਿੰਘ ਸੇਖੋਂ ਨੇ ਪੀੜਤ ਦੁਕਾਨਦਾਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ ਤਿੰਨ ਦਿਨਾ ਵਿਸ਼ੇਸ਼ ਮੈਡੀਕਲ ਕੈਂਪ
Ad Position 24