14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਬਿਜਲੀ ਦਫ਼ਤਰ ਜ਼ੀਰਾ ਦਾ ਘਿਰਾਓ

ਜ਼ੀਰਾ, 14 ਸਤੰਬਰ(ਪ੍ਰਤਾਪ ਸਿੰਘ ਹੀਰਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਮਿਲ ਰਹੀ ਬਿਜਲੀ ਦੇ ਨਾਕਸ ਪ੍ਰਬੰਧਾਂ ਦੇ ਖ਼ਿਲਾਫ਼ ਸਥਾਨਕ ਬਿਜਲੀ ਦਫ਼ਤਰ ਜ਼ੀਰਾ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਕਿਯੂ ਲੱਖੋਵਾਲ, ਭਾਕਿਯੂ ਰਾਜੇਵਾਲ, ਭਾਕਿਯੂ ਪੰਜਾਬ, ਭਾਕਿਯੂ ਡਕੌਂਦਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਭਾਕਿਯੂ ਕ੍ਰਾਂਤੀਕਾਰੀ ਦਰਸ਼ਨ ਪਾਲ ਸਮੇਤ ਕਈ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਜ਼ੀਰਾ, 14 ਸਤੰਬਰ(ਪ੍ਰਤਾਪ ਸਿੰਘ ਹੀਰਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਮਿਲ ਰਹੀ ਬਿਜਲੀ ਦੇ ਨਾਕਸ ਪ੍ਰਬੰਧਾਂ ਦੇ ਖ਼ਿਲਾਫ਼ ਸਥਾਨਕ ਬਿਜਲੀ ਦਫ਼ਤਰ ਜ਼ੀਰਾ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਕਿਯੂ ਲੱਖੋਵਾਲ, ਭਾਕਿਯੂ ਰਾਜੇਵਾਲ, ਭਾਕਿਯੂ ਪੰਜਾਬ, ਭਾਕਿਯੂ ਡਕੌਂਦਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਭਾਕਿਯੂ ਕ੍ਰਾਂਤੀਕਾਰੀ ਦਰਸ਼ਨ ਪਾਲ ਸਮੇਤ ਕਈ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਸਿਰਫ਼ ਤਿੰਨ ਮਹੀਨੇ ਬਿਜਲੀ ਦੀ ਸਖ਼ਤ ਲੋੜ ਹੁੰਦੀ ਹੈ। ਹੁਣ ਜਦੋਂ ਝੋਨੇ ਦੀ ਫ਼ਸਲ ਪੱਕਣ ਕੰਢੇ ਪਹੁੰਚ ਚੁੱਕੀ ਹੈ ਤਾਂ ਬਿਜਲੀ ਵਿਭਾਗ ਵਲੋਂ ਲਗਾਤਾਰ ਲਗਾਏ ਜਾ ਰਹੇ ਅਣ-ਐਲਾਨੇ ਕੱਟਾਂ ਕਾਰਨ ਫ਼ਸਲਾਂ ਸੁੱਕਣ ਦੀ ਕਗਾਰ ’ਤੇ ਹਨ। ਮਜਬੂਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣੀਆਂ ਫ਼ਸਲਾਂ ਨੂੰ ਪਾਣੀ ਦੇਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ’ਤੇ ਆਰਥਿਕ ਬੋਝ ਹੋਰ ਵਧ ਗਿਆ ਹੈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਇਕ ਰੋਜ਼ਾ ਧਰਨਾ ਪ੍ਰਸ਼ਾਸਨ ਲਈ ਇਕ ਚੇਤਾਵਨੀ ਹੈ। ਜੇਕਰ ਬਿਜਲੀ ਵਿਭਾਗ ਨੇ ਕਿਸਾਨਾਂ ਨੂੰ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਤਾਂ ਆਉਣ ਵਾਲੇ ਦਿਨਾਂ ਵਿਚ ਪੂਰੇ ਪੰਜਾਬ ਅੰਦਰ ਬਿਜਲੀ ਦਫ਼ਤਰਾਂ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਧਰਨੇ ਦੌਰਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਐਗਜ਼ੈਕਟਿਵ ਮੈਂਬਰ ਪੰਜਾਬ, ਪ੍ਰਗਟ ਸਿੰਘ ਤਲਵੰਡੀ ਨੇਪਾਲਾਂ ਸੂਬਾ ਸਕੱਤਰ, ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ, ਕਿਰਨਪਾਲ ਸਿੰਘ ਸੋਡੀ ਮੀਤ ਪ੍ਰਧਾਨ ਪੰਜਾਬ, ਡਾ. ਸਰਬਨ ਸਿੰਘ ਅਲੀਪੁਰ, ਬਲੌਰ ਸਿੰਘ ਮਣਕਿਆਵਾਲੀ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ ਥਿੰਦ ਜ਼ਿਲ੍ਹਾ ਪ੍ਰੈੱਸ ਸਕੱਤਰ, ਚਮਕੌਰ ਸਿੰਘ ਬੱਲ ਇਕਾਈ ਪ੍ਰਧਾਨ, ਗੁਰਵਿੰਦਰ ਸਿੰਘ ਢਿੱਲੋਂ ਸੂਬਾ ਕੋਰ ਕਮੇਟੀ ਮੈਂਬਰ, ਜੋਗਿੰਦਰ ਸਿੰਘ ਸਭਰਾ ਸੂਬਾ ਮੀਤ ਪ੍ਰਧਾਨ, ਗੁਰਦੇਵ ਸਿੰਘ ਵਾਰਸਵਾਲਾ ਸਰਪ੍ਰਸਤ, ਗੁਰਚਰਨ ਸਿੰਘ ਮਲਸੀਆਂ ਜ਼ਿਲ੍ਹਾ ਜਨਰਲ ਸਕੱਤਰ, ਸੁਖਦੇਵ ਸਿੰਘ ਸਨੇਰ ਇਕਾਈ ਪ੍ਰਧਾਨ, ਨਛੱਤਰ ਸਿੰਘ ਮਲਸੀਆਂ ਬਲਾਕ ਪ੍ਰਧਾਨ, ਚਰਨਜੀਵ ਨਾਰੰਗ ਸ਼ਹਿਰੀ ਬਲਾਕ ਪ੍ਰਧਾਨ, ਕੁਲਬੀਰ ਸਿੰਘ ਔਜਲਾ ਯੂਥ ਪ੍ਰਧਾਨ, ਮਨਮੋਹਣ ਸਿੰਘ ਬਲਾਕ ਪ੍ਰਧਾਨ, ਮਨਦੀਪ ਸਿੰਘ ਅਲੀਪੁਰ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ , ਮੋਹਣ ਸਿੰਘ ਨੰਬਰਦਾਰ ਫੇਰੋਕੇ, ਹਰਪ੍ਰੀਤ ਸਿੰਘ ਲੌਂਗੋਦੇਵਾ, ਸੁਖਦੇਵ ਸਿੰਘ ਰਾਈਆਂ ਵਾਲਾ, ਧਰਮਪਾਲ, ਪ੍ਰਗਟ ਸਿੰਘ ਲਹਿਰਾਂ, ਮਲਕੀਤ ਸਿੰਘ ਸੂਦਾਂ, ਜੱਗਾ ਸਿੰਘ ਨੰਗਲ, ਕੁਲਦੀਪ ਸਿੰਘ ਸਰਪੰਚ, ਸੁਖਦੇਵ ਸਿੰਘ ਬੰਡਾਲਾ, ਰਣਜੀਤ ਸਿੰਘ ਬੰਡਾਲਾ, ਕੇਵਲ ਸਿੰਘ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ, ਡਾ. ਗੁਰਦੇਵ ਸਿੰਘ ਤਲਵੰਡੀ, ਲਖਵਿੰਦਰ ਸਿੰਘ ਪੀਰ ਮੁਹੰਮਦ, ਤਰਸੇਮ ਸਿੰਘ ਗੁੱਦੇ, ਹਰਜਿੰਦਰ ਸਿੰਘ ਸਭਰਾ, ਕਰਨੈਲ ਸਿੰਘ ਕਾਮਲ ਵਾਲਾ, ਸੇਵਾ ਸਿੰਘ ਮਾਛੀਕੇ, ਅੰਗਰੇਜ਼ ਸਿੰਘ, ਕੁਲਦੀਪ ਸਿੰਘ ਚੂਰੀਆਂ, ਬਲਵੀਰ ਸਿੰਘ ਪੱਧਰੀ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਬਡਾਲਾ, ਮੁਖਤਿਆਰ ਸਿੰਘ ਬਰਾੜ ਬੰਡਾਲਾ ਪੁਰਾਣਾ, ਸੁਖਚੈਨ ਸਿੰਘ, ਗੁਰਦੇਵ ਸਿੰਘ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਫ਼ਿਰੋਜ਼ਸ਼ਾਹ ਐਂਗਲੋ-ਸਿੱਖ ਵਾਰ ਮੈਮੋਰੀਅਲ ਘੱਲ ਖ਼ੁਰਦ ਅਜਾਇਬਘਰ ਦੇ ਨਵੀਨੀਕਰਨ... ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ
Ad Position 24