ਫ਼ਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿਚ ਅਗਸਤ 2026 ਦੌਰਾਨ ਸੇਵਾ-ਮੁਕਤ ਹੋਏ 17 ਰੇਲ ਕਰਮਚਾਰੀਆਂ ਨੂੰ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵਲੋਂ 6.26 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਸੇਵਾ-ਮੁਕਤੀ ਫ਼ੰਡ/ਭੁਗਤਾਨ ਸੌਂਪੇ ਗਏ। ਸੇਵਾਮੁਕਤੀ ’ਤੇ ਮਿਲਣ ਵਾਲੀਆਂ ਇਨ੍ਹਾਂ ਸੁਵਿਧਾਵਾਂ ਵਿਚ ਪੀ.ਪੀ.ਓ., ਗ੍ਰੈਚੁਟੀ, ਕਮਿਊਟੇਸ਼ਨ, ਲੀਵ ਐਨਕੈਸ਼ਮੈਂਟ, ਜੀ.ਆਈ.ਐੱਸ. ਤੇ ਪ੍ਰੋਵੀਡੈਂਟ ਫ਼ੰਡ (ਪੀ.ਐੱਫ.) ਸਮੇਤ 6 ਤਰ੍ਹਾਂ ਦੇ ਭੁਗਤਾਨ ਸ਼ਾਮਲ ਹਨ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਸੇਵਾ-ਮੁਕਤ ਕਰਮਚਾਰੀਆਂ ਵਲੋਂ ਦਿੱਤੀਆਂ ਗਈਆਂ ਸ਼ਾਨਦਾਰ ਰੇਲ ਸੇਵਾਵਾਂ ਲਈ ਧੰਨਵਾਦ ਪ੍ਰਗਟਾਇਆ ਅਤੇ ਉਨ੍ਹਾਂ ਦੀ ਚੰਗੀ ਸਿਹਤ, ਸੁਖਦ ਅਤੇ ਖ਼ੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਸਾਰਿਆਂ ਨੂੰ ਆਪਣੀ ਸੇਵਾਮੁਕਤੀ ਦੀ ਰਾਸ਼ੀ ਨੂੰ ਸੋਚ-ਸਮਝ ਕੇ ਵਰਤਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਸੀਨੀਅਰ ਮੰਡਲ ਪ੍ਰਸੋਨਲ ਅਧਿਕਾਰੀ ਸਾਕਸ਼ੀ ਸਿੰਘ ਨੇ ਸੇਵਾ-ਮੁਕਤ ਕਰਮਚਾਰੀਆਂ ਨੂੰ ਸਾਈਬਰ ਠੱਗੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਲਾਹ ਦਿੱਤੀ ਕਿ ਸੇਵਾ-ਮੁਕਤੀ ਨਾਲ ਸਬੰਧਿਤ ਆਪਣੇ ਮਹੱਤਵਪੂਰਨ ਦਸਤਾਵੇਜ਼ ਤੇ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕੀਤੀ ਜਾਵੇ। ਇਸ ਸਮਾਗਮ ਵਿਚ ਅਪਰ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਸੀਨੀਅਰ ਮੰਡਲ ਇੰਜੀਨੀਅਰ/ਕੋਆਰਡੀਨੇਸ਼ਨ ਸੁਮਿਤ ਖੁੱਲਰ, ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ, ਸੀਨੀਅਰ ਮੰਡਲ ਸੰਚਾਲਨ ਮੈਨੇਜਰ ਗੁਰੂਸ਼ਰਨ ਪਾਠਕ ਸਮੇਤ ਹੋਰ ਰੇਲ ਅਧਿਕਾਰੀ ਅਤੇ ਕਰਮਚਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਫ਼ਿਰੋਜ਼ਪੁਰ ਮੰਡਲ ’ਚ 17 ਸੇਵਾ-ਮੁਕਤ ਰੇਲ ਕਰਮਚਾਰੀਆਂ ਨੂੰ 6.26 ਕਰੋੜ ਰੁਪਏ ਤੋਂ ਵੱਧ ਦਾ ਕੀਤਾ ਗਿਆ ਭੁਗਤਾਨ
ਫ਼ਿਰੋਜ਼ਪੁਰ, 16 ਸਤੰਬਰ (ਰਾਕੇਸ਼ ਚਾਵਲਾ)- ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿਚ ਅਗਸਤ 2026 ਦੌਰਾਨ ਸੇਵਾ-ਮੁਕਤ ਹੋਏ 17 ਰੇਲ ਕਰਮਚਾਰੀਆਂ ਨੂੰ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਵਲੋਂ 6. 26 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਸੇਵਾ-ਮੁਕਤੀ ਫ਼ੰਡ/ਭੁਗਤਾਨ ਸੌਂਪੇ ਗਏ।
ਫ਼ਿਰੋਜ਼ਪੁਰ ਮੰਡਲ ਪ੍ਰਬੰਧਕ ਸੇਵਾ-ਮੁਕਤ ਰੇਲ ਕਰਮਚਾਰੀਆਂ ਨੂੰ ਰਾਸ਼ੀ ਦੇ ਚੈੱਕ ਪ੍ਰਦਾਨ ਕਰਦੇ ਹੋਏ। ਅਜੀਤ ਤਸਵੀਰ
17-09-2026