ਦੇਸ਼ ਪ੍ਰੇਮ ਦਾ ਸੁਨੇਹਾ ਲੈ ਕੇ ਜ਼ੀਰਾ ਦੇ ਦੋ ਨੌਜਵਾਨ ਮੋਟਰਸਾਈਕਲ ’ਤੇ ਹਿਮਾਲਿਆ ਟੂਰ ਲਈ ਰਵਾਨਾ
ਜ਼ੀਰਾ, 16 ਸਤੰਬਰ(ਪ੍ਰਤਾਪ ਸਿੰਘ ਹੀਰਾ)- ਜ਼ੀਰਾ ਸ਼ਹਿਰ ਦੇ ਦੋ ਉੱਦਮੀ ਨੌਜਵਾਨ ਦੇਸ਼ ਪ੍ਰੇਮ ਦਾ ਸੁਨੇਹਾ ਲੈ ਕੇ ਜ਼ਰਾ ਤੋਂ ਹਿਮਾਲਿਆ ਟੂਰ ਦੀ ਚੁਣੌਤੀਪੂਰਨ ਮੋਟਰਸਾਈਕਲ ਯਾਤਰਾ ’ਤੇ ਰਵਾਨਾ ਹੋਏ ਹਨ। ਜ਼ੀਰਾ ਤੋਂ ਰਵਾਨਗੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਇਕ ਰਾਈਡਰ ਹਰਚਰਨ ਸਿੰਘ ਚੋਹਲਾ ਤੇ ਤਰਸੇਮ ਸਿੰਘ ਸਫਰੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੋਟਰਸਾਈਕਲ ਰਾਹੀਂ ਵਾਤਾਵਰਨ ਸੰਭਾਲ, ਆਪਸੀ ਏਕਤਾ ਅਤੇ ਵੱਧ ਰਹੀ ਆਬਾਦੀ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਫੈਲਾ ਚੁੱਕੇ ਹਨ।
ਜ
ਜ਼ੀਰਾ ਤੋਂ ਹਿਮਾਲਿਆ ਯਾਤਰਾ ਲਈ ਰਵਾਨਾ ਹੋਣ ਮੌਕੇ ਬਾਈਕ ਰਾਈਡਰ ਹਰਚਰਨ ਸਿੰਘ ਚੋਹਲਾ ਅਤੇ ਤਰਸੇਮ ਸਿੰਘ ਸਫਰੀ। ਤਸਵੀਰ-ਪ੍ਰਤਾਪ ਸਿੰਘ ਹੀਰਾ
17-09-2026
ਜ਼ੀਰਾ, 16 ਸਤੰਬਰ(ਪ੍ਰਤਾਪ ਸਿੰਘ ਹੀਰਾ)- ਜ਼ੀਰਾ ਸ਼ਹਿਰ ਦੇ ਦੋ ਉੱਦਮੀ ਨੌਜਵਾਨ ਦੇਸ਼ ਪ੍ਰੇਮ ਦਾ ਸੁਨੇਹਾ ਲੈ ਕੇ ਜ਼ਰਾ ਤੋਂ ਹਿਮਾਲਿਆ ਟੂਰ ਦੀ ਚੁਣੌਤੀਪੂਰਨ ਮੋਟਰਸਾਈਕਲ ਯਾਤਰਾ ’ਤੇ ਰਵਾਨਾ ਹੋਏ ਹਨ। ਜ਼ੀਰਾ ਤੋਂ ਰਵਾਨਗੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਇਕ ਰਾਈਡਰ ਹਰਚਰਨ ਸਿੰਘ ਚੋਹਲਾ ਤੇ ਤਰਸੇਮ ਸਿੰਘ ਸਫਰੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੋਟਰਸਾਈਕਲ ਰਾਹੀਂ ਵਾਤਾਵਰਨ ਸੰਭਾਲ, ਆਪਸੀ ਏਕਤਾ ਅਤੇ ਵੱਧ ਰਹੀ ਆਬਾਦੀ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਫੈਲਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਇਸ ਸਾਹਸੀ ਯਾਤਰਾ ਦਾ ਮੁੱਖ ਮਕਸਦ ਦੇਸ਼ ਪ੍ਰੇਮ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਕਰੀਬ 4 ਹਜ਼ਾਰ ਕਿਲੋਮੀਟਰ ਦੀ ਹੋਵੇਗੀ ਜਿਸ ਨੂੰ 20 ਦਿਨਾਂ ਵਿਚ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਯਾਤਰਾ ਦੌਰਾਨ ਉਹ ਨਾਰਕੰਡਾ, ਹਿੰਦੁਸਤਾਨ ਦੇ ਆਖ਼ਰੀ ਪਿੰਡ ‘ਚਿੱਤਕੁਲ’, ਕਲਪਾ ਦੀਆਂ ਵਾਦੀਆਂ ਤੇ ਕਾਜ਼ਾ ਦੇ ਪਥਰੀਲੇ ਰਸਤਿਆਂ ਵਿਚੋਂ ਲੰਘਦੇ ਹੋਏ ਪਦਮ ਜਾਂਸਕਰ ਵੈਲੀ ਪਹੁੰਚਣਗੇ। ਇਸ ਉਪਰੰਤ ਉਹ ਕਾਰਗਿਲ ਤੇ ਦਰਾਸ ਦੀ ਪਵਿੱਤਰ ਧਰਤੀ ’ਤੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਲੇਹ ਦਰਿਆ ਨੂੰ ਪਾਰ ਕਰਕੇ ਪ੍ਰਾਚੀਨ ਇਤਿਹਾਸ ਨੂੰ ਸਮੇਟੀ ਬੈਠੀ ‘ਆਰੀਅਨ ਵੈਲੀ’ ਤੇ ਕੁਦਰਤੀ ਸੁੰਦਰਤਾ ਦੀ ਮਿਸਾਲ ‘ਤੁਰਤੁਕ’ ਪਿੰਡ ਤੋਂ ਹੁੰਦੇ ਹੋਏ ਉਹ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਬੇਸ ਕੈਂਪ ਦੀ ਬਰਫ਼ਾਨੀ ਧਰਤੀ ’ਤੇ ਪਹੁੰਚਣਗੇ ਤੇ ਉੱਥੇ ਦੇਸ਼ ਦੀ ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ‘ਤਿਰੰਗਾ’ ਲਹਿਰਾਉਣਗੇ।