17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਜਲੀ ਦੇ ਨਾਕਸ ਪ੍ਰਬੰਧਾਂ ਖ਼ਿਲਾਫ਼ ਰੋਸ ਮੁਜ਼ਾਹਰਾ

ਜ਼ੀਰਾ, 16 ਸਤੰਬਰ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ/ਹਰਜੀਤ ਸਿੰਘ ਗਿੱਲ)- ਪੰਜਾਬ ਭਰ ਵਿਚ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਲੰਬੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਜਲੀ ਦਫ਼ਤਰ ਜ਼ੀਰਾ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ 10 ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਸੂਬੇ ਭਰ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ।

Ad Position 21
No active advertisement
ਬਿਜਲੀ ਦਫ਼ਤਰ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦੇ ਹਲਕਾ ਇੰਚਾਰਜ ਸੁਖਪਾਲ ਸਿੰਘ ਨੰਨੂ। 17-09-2026
ਜ਼ੀਰਾ, 16 ਸਤੰਬਰ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ/ਹਰਜੀਤ ਸਿੰਘ ਗਿੱਲ)- ਪੰਜਾਬ ਭਰ ਵਿਚ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਲੰਬੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਿਜਲੀ ਦਫ਼ਤਰ ਜ਼ੀਰਾ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ 10 ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਪ੍ਰਦਰਸ਼ਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਸੂਬੇ ਭਰ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਪੱਕਣ ਕਿਨਾਰੇ ਹੈ ਤੇ ਇਸ ਸਮੇਂ ਫ਼ਸਲ ਨੂੰ ਆਖ਼ਰੀ ਪਾਣੀ ਦੀ ਸਖ਼ਤ ਲੋੜ ਹੈ। ਜੇਕਰ ਕਿਸਾਨਾਂ ਨੂੰ ਬਿਜਲੀ ਨਾ ਮਿਲੀ ਤੇ ਫ਼ਸਲ ਸੁੱਕ ਗਈ ਤਾਂ ਅੰਨਦਾਤੇ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਖੇਤੀ ਲਈ ਨਿਰਵਿਘਨ 8 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਦੀ ਸੀ ਪਰ ਅਸਲੀਅਤ ਵਿਚ ਸ਼ਹਿਰਾਂ ਤੇ ਪਿੰਡਾਂ ’ਚ 8-8- 12 -12 ਘੰਟਿਆਂ ਦੇ ਕੱਟ ਲੱਗ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ਼ ਕੱਸਦਿਆਂ ਹੀਰੋ ਨੇ ਕਿਹਾ ਕਿ ਸਰਕਾਰ ਕਹਿੰਦੀ ਸੀ ਕਿ ਔਰਤਾਂ ਤੇ ਲੋਕਾਂ ਦੇ ਖਾਤਿਆਂ ’ਚ ਪੈਸੇ ਆਉਣ ’ਤੇ ਮੋਬਾਈਲਾਂ ਵਿੱਚ ‘ਟੂੰ-ਟੂੰ’ ਹੋਵੇਗੀ, ਪਰ ਪੈਸੇ ਤਾਂ ਖ਼ਾਤਿਆਂ ’ਚ ਨਹੀਂ ਆਏ, ਸਗੋਂ ਬਿਜਲੀ ਕੱਟਾਂ ਕਾਰਨ ਪੰਜਾਬ ਵਾਸੀਆਂ ਦੇ ਘਰਾਂ ’ਚ ਇਨਵਰਟਰ ਜ਼ਰੂਰ ‘ਟੂੰ-ਟੂੰ’ ਕਰ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬਿਜਲੀ ਪ੍ਰਬੰਧਾਂ ਵਿਚ ਤੁਰੰਤ ਸੁਧਾਰ ਨਾ ਕੀਤਾ ਤਾਂ ਇਸ ਸੰਘਰਸ਼ ਨੂੰ ਦਫ਼ਤਰਾਂ ਤੋਂ ਬਾਹਰ ਕੱਢ ਕੇ ਸੜਕਾਂ ’ਤੇ ਲਿਆਂਦਾ ਜਾਵੇਗਾ। ਰੋਸ ਪ੍ਰਦਰਸ਼ਨ ਦੌਰਾਨ ਸੀਨੀਅਰ ਕਿਸਾਨ ਆਗੂ ਕੁਲਦੀਪ ਸਿੰਘ ਬੰਬ ਚੇਅਰਮੈਨ, ਗੁਰਬਖਸ਼ ਸਿੰਘ ਢਿੱਲੋਂ ਸਰਪੰਚ ਰਟੌਲ ਰੋਹੀ, ਸਾਹਿਬ ਸਿੰਘ ਸਭਰਾਵਾਂ, ਰਣਜੀਤ ਸਿੰਘ ਯੂਥ ਆਗੂ ਮਲਸੀਆਂ, ਸੁਖਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਘੁੰਮਣ, ਬਲਵਿੰਦਰ ਸਿੰਘ ਬਠਿੰਡੇ ਵਾਲੇ, ਬਹਾਦਰ ਸਿੰਘ ਹਰਦਾਸਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਲਕਾਰ ਸਿੰਘ ਸਰਪੰਚ ਨਵਾਂ ਜੀਰਾ, ਸੁਖਦੇਵ ਬਿੱਟੂ ਵਿੱਜ ਸ਼ਹਿਰੀ ਪ੍ਰਧਾਨ, ਗੁਰਮੀਤ ਸਿੰਘ ਸ਼ੀਰਾ ਸਾਬਕਾ ਚੇਅਰਮੈਨ, ਰੀਤ ਮਹਿੰਦਰ ਸਿੰਘ ਹੋਲਾਵਾਲੀ, ਐਡਵੋਕੇਟ ਚਿੱਤਬੀਰ ਸਿੰਘ ਯੂਥ ਪ੍ਰਧਾਨ, ਲਖਵੀਰ ਸਿੰਘ ਕਿਲੀਗੁੱਦਾ, ਕੁਲਦੀਪ ਸਿੰਘ ਬਾਹਰਵਾਲੀ, ਬਲਰਾਜ ਸ਼ਰਮਾ,ਅਜੇ ਮੱਲਾਂ ਵਾਲਾ, ਕਰਮਜੀਤ ਸਿੰਘ ਸਰਪੰਚ ਸਨੇਰ, ਸੋਨੂੰ ਗੁਜਰਾਲ, ਜਗੀਰ ਸਿੰਘ ਬਮਰਾਹ, ਰਜਿੰਦਰ ਸਿੰਘ ਕਾਲੀ ਬਾਬਾ, ਰਜਿੰਦਰ ਪਾਲ ਵਿੱਜ, ਗੋਲਡੀ ਵਿਰਕਾਂਵਾਲੀ, ਰਵਿੰਦਰ ਸਿੰਘ ਲਾਡੀ ਨੂਰਪੁਰ, ਜਤਿੰਦਰ ਸਿੰਘ ਸਿੱਧੂ ਨੂਰਪੁਰ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ, ਲਵਪ੍ਰੀਤ ਸਿੰਘ ਘੁਰਕੀ ਤੇ ਸੁਖਵਿੰਦਰ ਸਿੰਘ ਔਲਖ, ਗੁਰਜੀਤ ਸਿੰਘ ਪੰਡੋਰੀ ਖੱਤਰੀਆਂ, ਮਲਕੀਤ ਸਿੰਘ ਪੰਡੋਰੀ, ਨਿਰਵੈਰ ਸਿੰਘ ਉੱਪਲ, ਨਵੀਨ ਚੋਪੜਾ, ਸ਼ੇਰ ਸਿੰਘ ਫੌਜੀ, ਗੁਲਾਬ ਸਿੰਘ ਤਲਵੰਡੀ ਜੱਲੇ ਖਾਂ, ਗੁਰਧਿਆਨ ਸਿੰਘ ਸਨੇਰ, ਹਰਦਿਆਲ ਸਿੰਘ ਅਲੀਪੁਰ, ਬਲਵਿੰਦਰ ਸਿੰਘ ਮਰਖਾਈ, ਸੁਖਵਿੰਦਰ ਸਿੰਘ ਜੌੜਾ, ਜਸਵਿੰਦਰ ਸਿੰਘ ਭੁੱਲਰ, ਮਹਿੰਦਰ ਸਿੰਘ ਲਹਿਰਾਂ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਦੇ ਡਿਵਾਈਡਰ ’ਤੇ ਪਏ ਵਿਅਕਤੀ ਦੀ ਮੌਤ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24