ਤੀਜਾ ਆਯੁਸ਼ ਮੈਡੀਕਲ ਕੈਂਪ ਮੋਤੀ ਰਾਮ ਧਰਮਸ਼ਾਲਾ ਵਿਖੇ ਲਗਾਇਆ
ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ): ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਫ਼ ਆਯੁਰਵੇਦ ਪੰਜਾਬ ਡਾ. ਰਮਨ ਖੰਨਾ, ਡਾਇਰੈਕਟਰ ਆਫ਼ ਹੋਮਿਓਪੈਥੀ ਪੰਜਾਬ ਡਾ.
ਫ਼ਿਰੋਜ਼ਪੁਰ, 16 ਸਤੰਬਰ (ਕੁਲਬੀਰ ਸਿੰਘ ਸੋਢੀ): ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਫ਼ ਆਯੁਰਵੇਦ ਪੰਜਾਬ ਡਾ. ਰਮਨ ਖੰਨਾ, ਡਾਇਰੈਕਟਰ ਆਫ਼ ਹੋਮਿਓਪੈਥੀ ਪੰਜਾਬ ਡਾ. ਹਰਿੰਦਰਪਾਲ ਸਿੰਘ, ਜ਼ਿਲ੍ਹਾ ਆਯੁਰਵੇਦਿਕ ਤੇ ਯੂਨਾਨੀ ਅਫ਼ਸਰ ਡਾ. ਰੁਪਿੰਦਰਦੀਪ ਕੌਰ ਗਿੱਲ ਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਬੀਤੇ ਦਿਨ ਤੀਜਾ ਆਯੂਸ਼ ਮੈਡੀਕਲ ਕੈਂਪ ਮੋਤੀ ਰਾਮ ਧਰਮਸ਼ਾਲਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਆਯੁਰਵੇਦਿਕ ਤੇ ਹੋਮਿਓਪੈਥੀ ਵਿਭਾਗ ਦੇ ਮਾਹਿਰ ਡਾਕਟਰਾਂ ਤੇ ਸਟਾਫ਼ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾਕਟਰਾਂ ਵਲੋਂ 589 ਮਰੀਜ਼ਾਂ ਦੀ ਜਾਂਚ, ਮੁਫ਼ਤ ਸ਼ੂਗਰ ਟੈਸਟ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਕੈਂਪ ਵਿਚ ਡਾ. ਰਾਕੇਸ਼ ਗਰੋਵਰ, ਡਾ. ਸੁਮਿਤ ਮੋਂਗਾ, ਅਮਨਦੀਪ ਕੌਰ, ਸ੍ਰੀਮਤੀ ਰੂਬੀਨਾ, ਬੇਅੰਤ ਕੌਰ, ਉਪਵੈਦ ਤਰਸੇਮ ਸਿੰਘ, ਯੋਗਾ ਇੰਸਟਰਕਟਰ ਨੀਰੂ ਰਾਣੀ ਤੇ ਹੋਮਿਓਪੈਥੀ ਵਿਭਾਗ ਤੋਂ ਡਾ. ਸਤਨਾਮ ਸਿੰਘ ਗਿੱਲ, ਬਲਜੀਤ ਸਿੰਘ ਤੇ ਡਿਸਪੈਂਸਰ ਵਿਕਾਸ ਕੁਮਾਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ।