17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਟਵਾਰ ਯੂਨੀਅਨ ਜ਼ੀਰਾ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਜ਼ੀਰਾ, 16 ਸਤੰਬਰ (ਪ੍ਰਤਾਪ ਸਿੰਘ ਹੀਰਾ)- ਰੈਵਨਿਊ ਪਟਵਾਰ ਯੂਨੀਅਨ ਇਕਾਈ ਜ਼ੀਰਾ ਵਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਸਮੂਹ ਸਾਥੀਆਂ ਨਾਲ ਤਹਿਸੀਲ ਦਫ਼ਤਰ ਜ਼ੀਰਾ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਤਹਿਸੀਲ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਨਵੇਂ ਭਰਤੀ ਹੋਏ ਪਟਵਾਰੀਆਂ ਦੇ ਪੇ-ਸਕੇਲਾਂ ’ਚ ਵਾਧਾ ਕੀਤਾ ਜਾਵੇ ਤੇ ਸਟੇਟ ਕੇਡਰ ਰੱਦ ਕਰ ਕੇ ਜ਼ਿਲ੍ਹਾ ਕੇਡਰ ਲਾਗੂ ਕੀਤੇ ਜਾਣ ਪਟਵਾਰੀਆਂ ਦੀਆਂ 4716 ਪੋਸਟਾਂ ਬਹਾਲ ਕੀਤੀਆਂ ਜਾਣ ਤੇ ਪਟਵਾਰੀਆਂ ਦਾ ਟੈਕਨੀਕਲ ਸਕੇਲ ਲਾਗੂ ਕੀਤਾ ਜਾਵੇ ਆਗੂਆਂ ਨੇ ਦੱਸਿਆ ਹੈ ਕਿ ਇਹਨਾਂ ਮੰਗਾਂ ਸਬੰਧੀ ਯੂਨੀਅਨ ਵਲੋਂ ਪੰਜਾਬ ਦੇ ਵੱਖ-ਵੱਖ ਮੰਤਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ ਪਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਇਹਨਾਂ ਮੰਗਾਂ ਦਾ ਕੋਈ ਵੀ ਸਾਰਥਕ ਹੱਲ ਨਹੀਂ ਨਿਕਲ ਸਕਿਆ ਜਿਸ ਦੇ ਰੋਸ ਵਜੋਂ ਮਜਬੂਰ ਹੋ ਕੇ ਪਟਵਾਰ ਯੂਨੀਅਨ ਅੱਜ ਪੂਰੇ ਪੰਜਾਬ ’ਚ ਰੋਸ ਧਰਨੇ ਦੇ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-09-2026
ਜ਼ੀਰਾ, 16 ਸਤੰਬਰ (ਪ੍ਰਤਾਪ ਸਿੰਘ ਹੀਰਾ)- ਰੈਵਨਿਊ ਪਟਵਾਰ ਯੂਨੀਅਨ ਇਕਾਈ ਜ਼ੀਰਾ ਵਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਸਮੂਹ ਸਾਥੀਆਂ ਨਾਲ ਤਹਿਸੀਲ ਦਫ਼ਤਰ ਜ਼ੀਰਾ ਵਿਖੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਤਹਿਸੀਲ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਨਵੇਂ ਭਰਤੀ ਹੋਏ ਪਟਵਾਰੀਆਂ ਦੇ ਪੇ-ਸਕੇਲਾਂ ’ਚ ਵਾਧਾ ਕੀਤਾ ਜਾਵੇ ਤੇ ਸਟੇਟ ਕੇਡਰ ਰੱਦ ਕਰ ਕੇ ਜ਼ਿਲ੍ਹਾ ਕੇਡਰ ਲਾਗੂ ਕੀਤੇ ਜਾਣ ਪਟਵਾਰੀਆਂ ਦੀਆਂ 4716 ਪੋਸਟਾਂ ਬਹਾਲ ਕੀਤੀਆਂ ਜਾਣ ਤੇ ਪਟਵਾਰੀਆਂ ਦਾ ਟੈਕਨੀਕਲ ਸਕੇਲ ਲਾਗੂ ਕੀਤਾ ਜਾਵੇ ਆਗੂਆਂ ਨੇ ਦੱਸਿਆ ਹੈ ਕਿ ਇਹਨਾਂ ਮੰਗਾਂ ਸਬੰਧੀ ਯੂਨੀਅਨ ਵਲੋਂ ਪੰਜਾਬ ਦੇ ਵੱਖ-ਵੱਖ ਮੰਤਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ ਪਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਇਹਨਾਂ ਮੰਗਾਂ ਦਾ ਕੋਈ ਵੀ ਸਾਰਥਕ ਹੱਲ ਨਹੀਂ ਨਿਕਲ ਸਕਿਆ ਜਿਸ ਦੇ ਰੋਸ ਵਜੋਂ ਮਜਬੂਰ ਹੋ ਕੇ ਪਟਵਾਰ ਯੂਨੀਅਨ ਅੱਜ ਪੂਰੇ ਪੰਜਾਬ ’ਚ ਰੋਸ ਧਰਨੇ ਦੇ ਰਹੀ ਹੈ। ਧਰਨੇ ਨੂੰ ਜਗਸੀਰ ਸਿੰਘ ਸੇਖਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਜਨਰਲ ਸਕੱਤਰ ਕਵਰ ਹਰਵੀਰ ਸਿੰਘ ਵਲੋਂ ਵੀ ਸੰਬੋਧਨ ਕੀਤਾ ਗਿਆ। ਰੋਸ ਧਰਨੇ ਵਿਚ ਨਿਸ਼ੂ ਕੰਬੋਜ, ਹਰਜਿੰਦਰ ਸਿੰਘ, ਅਰਵਿੰਦ ਸਹਾਰਨ, ਲਸ਼ਮਣ ਸਿੰਘ, ਜਸਮੀਤ ਸਿੰਘ, ਦੀਪ ਇੰਦਰ ਸਿੰਘ, ਗੁਰਵੀਰ ਸਿੰਘ, ਵਰਿੰਦਰ ਸਿੰਘ, ਪਵਨਦੀਪ ਸਿੰਘ, ਰਘੂਬੀਰ ਸਿੰਘ, ਜਸਵੀਰ ਕੌਰ ਆਦਿ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵਿਮਨ ’ਚ ਹਿੰਦੀ ਦਿਵਸ ਮਨਾਇਆ ਅਗਲੀ ਖ਼ਬਰ ਨਵੇਂ ਕੇਡਰ ਨੂੰ ਰੱਦ ਕਰਕੇ ਜ਼ਿਲ੍ਹਾ ਕਾਡਰ ਬਹਾਲ ਕਰਨ ਦੀ ਮੰਗ
Ad Position 24