ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ’ਚ ਮਨਾਇਆ ਇੰਜੀਨੀਅਰਜ਼-ਡੇ
ਅਬੋਹਰ, 16 ਸਤੰਬਰ (ਵਿਵੇਕ ਹੂੜੀਆ)- ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਡਿਪਲੋਮਾ ਵਿੰਗ) ਅਬੋਹਰ ਵਿਖੇ ‘ਐਸੋਸੀਏਸ਼ਨ ਆਫ਼ ਇੰਜੀਨੀਅਰਜ਼’ ਅਬੋਹਰ ਦੇ ਵਿਸ਼ੇਸ਼ ਸਹਿਯੋਗ ਨਾਲ ਰਾਸ਼ਟਰੀ ‘ਇੰਜੀਨੀਅਰਜ਼ ਡੇ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਖ਼ਾਸ ਸਮਾਗਮ ਵਿਚ ਤਕਨੀਕੀ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।
ਅਬੋਹਰ, 16 ਸਤੰਬਰ (ਵਿਵੇਕ ਹੂੜੀਆ)- ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਡਿਪਲੋਮਾ ਵਿੰਗ) ਅਬੋਹਰ ਵਿਖੇ ‘ਐਸੋਸੀਏਸ਼ਨ ਆਫ਼ ਇੰਜੀਨੀਅਰਜ਼’ ਅਬੋਹਰ ਦੇ ਵਿਸ਼ੇਸ਼ ਸਹਿਯੋਗ ਨਾਲ ਰਾਸ਼ਟਰੀ ‘ਇੰਜੀਨੀਅਰਜ਼ ਡੇ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਖ਼ਾਸ ਸਮਾਗਮ ਵਿਚ ਤਕਨੀਕੀ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਸਮਾਗਮ ਦੌਰਾਨ ਸ਼ਿਆਮ ਸਟੀਲ ਤੋਂ ਦਿਨੇਸ਼ ਕੁਮਾਰ ਸ਼ਰਮਾ, ਫਲੋਰੈਸਟਾ ਕੰਪਨੀ ਤੋਂ ਕੇ.ਆਰ. ਸੁਬਰਾਮਨੀਅਮ ਤੇ ਨੈਕਸਟ ਪਾਵਰ ਤੋਂ ਆਸ਼ੀਸ਼ ਰਾਵਲ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ। ਬੁਲਾਰਿਆਂ ਨੇ ਵਿਦਿਆਰਥੀਆਂ ਨਾਲ ਆਧੁਨਿਕ ਇੰਜੀਨੀਅਰਿੰਗ ਤੇ ਨਵੀਆਂ ਤਕਨੀਕਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ‘ਐਸੋਸੀਏਸ਼ਨ ਆਫ਼ ਇੰਜੀਨੀਅਰਜ਼’ ਦੀ ਕੋਰ ਕਮੇਟੀ ਦੇ ਮੈਂਬਰਾਂ ਕਰਨ ਅਰੋੜਾ, ਭੁਪਿੰਦਰ ਕੁਮਾਰ, ਸਾਹਿਲ ਗਗਨੇਜਾ, ਸੁਮਿਤ ਠਠਈ, ਰੋਹਿਤ ਕੁਮਾਰ, ਦਵਿੰਦਰ ਕੁਮਾਰ, ਅਨੂਪ ਅਰੋੜਾ, ਸੁਨੀਲ ਸੋਨੀ ਅਤੇ ਹੋਰਨਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਦੌਰਾਨ ਕਾਲਜ ਦੇ ਚੇਅਰਪਰਸਨ ਡਾ. ਸ਼ਕੁੰਤਲਾ ਮਿੱਢਾ, ਡਾਇਰੈਕਟਰ ਇੰਜੀਨੀਅਰ ਰਮਣੀਕ ਮਿੱਢਾ, ਡਾ.ਰਾਜਵੀਰ ਕੌਰ ਤੋਂ ਇਲਾਵਾ ਸਟਾਫ਼ ਮੈਂਬਰਾਂ ਤੇ ਅਧਿਆਪਕਾਂ ਜਿਨ੍ਹਾਂ ਵਿਚ ਜਯੋਤੀ ਪ੍ਰਕਾਸ਼, ਹੀਨਾ, ਸੁਧੀਰ ਬੰਸਲ, ਰਜਨੀ ਬਾਲਾ, ਸਤਵਿੰਦਰ ਕੌਰ, ਕਮਲ, ਪਵਨ ਕੁਮਾਰ ਤੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਕਾਰਜਾਂ ਤੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਬੰਧਕਾਂ ਵਲੋਂ ਡਾਇਰੈਕਟਰ ਰਮਣੀਕ ਮਿੱਢਾ ਨੇ ਆਏ ਹੋਏ ਸਾਰੇ ਮਹਿਮਾਨਾਂ, ਬੁਲਾਰਿਆਂ ਤੇ ਏ.ਓ.ਈ. ਟੀਮ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।