20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਫੂਡ ਸੇਫ਼ਟੀ ਵਿਭਾਗ ਵਲੋਂ ਕਾਰਨੀਵਾਲ ਮੇਲੇ ਤੇ ਵੱਖ-ਵੱਖ ਢਾਬਿਆਂ ਦੀ ਦੇਰ ਰਾਤ ਤੱਕ ਚੈਕਿੰਗ

ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਵਿਚ ਚੱਲ ਰਹੇ ਕਾਰਨੀਵਾਲ ਮੇਲੇ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫ਼ਟੀ ਵਿੰਗ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ਵਿਚ ਦੇਰ ਰਾਤ ਤੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੌਰਾਨ ਟੀਮ ਵਲੋਂ ਮੇਲੇ ਵਿਚ ਲੱਗੇ ਵੱਖ-ਵੱਖ ਫੂਡ ਸਟਾਲਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਰੰਗ ਵਾਲੀ ਕਾਟਨ ਕੈਂਡੀ ਮੌਕੇ ’ਤੇ ਹਟਵਾ ਕੇ ਨਸ਼ਟ ਕਰਵਾਈ ਗਈ ਤੇ ਇਸ ਤੋਂ ਇਲਾਵਾ ਸ਼ੱਕੀ ਰੰਗ ਵਾਲੇ ਤੇ ਗੈਰ-ਮਿਆਰੀ ਫੂਡ ਉਤਪਾਦ ਵੀ ਮੌਕੇ ਤੋਂ ਹਟਵਾਏ ਗਏ।

Ad Position 21
No active advertisement
ਕਾਰਨੀਵਾਲ ਮੇਲੇ ਤੇ ਵੱਖ-ਵੱਖ ਢਾਬਿਆਂ ਦੀ ਦੇਰ ਰਾਤ ਤੱਕ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਕੀਤੀ ਗਈ ਚੈਕਿੰਗ ਦੀਆਂ ਤਸਵੀਰ। ਅਜੀਤ ਤਸਵੀਰ 20-09-2026
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਵਿਚ ਚੱਲ ਰਹੇ ਕਾਰਨੀਵਾਲ ਮੇਲੇ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫ਼ਟੀ ਵਿੰਗ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ਵਿਚ ਦੇਰ ਰਾਤ ਤੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੌਰਾਨ ਟੀਮ ਵਲੋਂ ਮੇਲੇ ਵਿਚ ਲੱਗੇ ਵੱਖ-ਵੱਖ ਫੂਡ ਸਟਾਲਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਰੰਗ ਵਾਲੀ ਕਾਟਨ ਕੈਂਡੀ ਮੌਕੇ ’ਤੇ ਹਟਵਾ ਕੇ ਨਸ਼ਟ ਕਰਵਾਈ ਗਈ ਤੇ ਇਸ ਤੋਂ ਇਲਾਵਾ ਸ਼ੱਕੀ ਰੰਗ ਵਾਲੇ ਤੇ ਗੈਰ-ਮਿਆਰੀ ਫੂਡ ਉਤਪਾਦ ਵੀ ਮੌਕੇ ਤੋਂ ਹਟਵਾਏ ਗਏ। ਫੂਡ ਸੇਫ਼ਟੀ ਟੀਮ ਨੇ ਸਟਾਲ ਸੰਚਾਲਕਾਂ ਨੂੰ ਹਦਾਇਤ ਕੀਤੀ ਕਿ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਸਾਫ਼-ਸੁਥਰੇ ਢੰਗ ਨਾਲ ਤਿਆਰ ਕਰਕੇ ਢੱਕ ਕੇ ਰੱਖਿਆ ਜਾਵੇ ਅਤੇ ਖਪਤਕਾਰਾਂ ਨੂੰ ਸੁਰੱਖਿਅਤ ਭੋਜਨ ਹੀ ਮੁਹੱਈਆ ਕਰਵਾਇਆ ਜਾਵੇ। ਮੇਲੇ ਵਿਚ ਬੱਚਿਆਂ ਅਤੇ ਪਰਿਵਾਰਾਂ ਦੀ ਵੱਡੀ ਆਮਦ ਨੂੰ ਦੇਖਦਿਆਂ ਫੂਡ ਸਟਾਲਾਂ ’ਤੇ ਸਫ਼ਾਈ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਰਿੰਗ ਵਾਲੀਆਂ ਖੇਡਾਂ ਨੇੜੇ ਲੱਗੇ ਫੂਡ ਸਟਾਲਾਂ ਦੀ ਵੀ ਜਾਂਚ ਕੀਤੀ ਗਈ, ਜਿੱਥੇ ਪਾਏ ਗਏ ਕੁੱਝ ਗੈਰ-ਮਿਆਰੀ ਫੂਡ ਉਤਪਾਦਾਂ ਨੂੰ ਮੌਕੇ ਤੋਂ ਹਟਵਾਇਆ ਗਿਆ। ਇਸੇ ਦੌਰਾਨ ਗੰਦੀ ਅਤੇ ਅਸਫਾਈ ਵਾਲੀ ਚਟਨੀ ਨੂੰ ਵੀ ਹਟਵਾ ਕੇ ਨਸ਼ਟ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸ਼ਹਿਰੀ ਵਿਧਾਇਕ ਭੁੱਲਰ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਜ਼ਿਲ੍ਹਾ ਪੱਧਰ ’ਤੇ ਸ਼ੁਰੂਆਤ ਅਗਲੀ ਖ਼ਬਰ ਨਗਰ ਕੌਂਸਲ ਜ਼ੀਰਾ ਵਲੋਂ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਸੰਬੰਧੀ ਮੁਹਿੰਮ ਜਾਰੀ
Ad Position 24