21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਕਲਾਂ ਵਲੋਂ ਸਨਮਾਨ ਸਮਾਗਮ

ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਕਲਾਂ ਵਲੋਂ ਆਰਮੀ ਗਰੁੱਪ ਦੀ ਅਕੈਡਮੀ ਵਿਖੇ ਫ਼ੌਜੀ ਭਰਤੀ ਲਈ ਸਿਖਲਾਈ ਲੈ ਕੇ ਅਗਨੀਵੀਰ ਭਰਤੀ ਦੇ ਸਾਰੇ ਮਾਪਦੰਡ ਪੂਰੇ ਕਰਨ ਵਾਲੇ ਨੌਜਵਾਨਾਂ ਦੇ ਮਾਣ ਹਿੱਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਕਰਨਲ ਕਸ਼ਮੀਰ ਸਿੰਘ, ਵਿੰਗ ਕਮਾਂਡਰ ਸੁਖਵੰਤ ਸਿੰਘ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ, ਚੇਅਰਪਰਸਨ ਮੈਡਮ ਸਤਬੀਰ ਕੌਰ ਜੌਹਲ, ਸੂਬੇਦਾਰ ਚਰਨ ਸਿੰਘ (ਕੀਰਤੀ ਚੱਕਰ), ਬਾਬਾ ਪਿਆਰਾ ਸਿੰਘ, ਕੈਪਟਨ ਲਖਵਿੰਦਰ ਸਿੰਘ, ਕੈਪਟਨ ਸਾਹਿਬ ਸਿੰਘ, ਦਿਲਬਾਗ ਸਿੰਘ ਨੰਬਰਦਾਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਗਨੀਵੀਰ ਭਰਤੀ ਦੇ ਮਾਪਦੰਡ ਪੂਰੇ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕਰਨ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ, ਕਰਨਲ ਕਸ਼ਮੀਰ ਸਿੰਘ, ਵਿੰਗ ਕਮਾਂਡਰ ਸੁਖਵੰਤ ਸਿੰਘ, ਚੇਅਰਪਰਸਨ ਸਤਬੀਰ ਕੌਰ ਜੌਹਲ ਤੇ ਹੋਰ। ਤਸਵੀਰ-ਕੁਲਜਿੰਦਰ ਸਿੰਘ ਗਿੱਲ 20-09-2026
ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਕਲਾਂ ਵਲੋਂ ਆਰਮੀ ਗਰੁੱਪ ਦੀ ਅਕੈਡਮੀ ਵਿਖੇ ਫ਼ੌਜੀ ਭਰਤੀ ਲਈ ਸਿਖਲਾਈ ਲੈ ਕੇ ਅਗਨੀਵੀਰ ਭਰਤੀ ਦੇ ਸਾਰੇ ਮਾਪਦੰਡ ਪੂਰੇ ਕਰਨ ਵਾਲੇ ਨੌਜਵਾਨਾਂ ਦੇ ਮਾਣ ਹਿੱਤ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਕਰਨਲ ਕਸ਼ਮੀਰ ਸਿੰਘ, ਵਿੰਗ ਕਮਾਂਡਰ ਸੁਖਵੰਤ ਸਿੰਘ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ, ਚੇਅਰਪਰਸਨ ਮੈਡਮ ਸਤਬੀਰ ਕੌਰ ਜੌਹਲ, ਸੂਬੇਦਾਰ ਚਰਨ ਸਿੰਘ (ਕੀਰਤੀ ਚੱਕਰ), ਬਾਬਾ ਪਿਆਰਾ ਸਿੰਘ, ਕੈਪਟਨ ਲਖਵਿੰਦਰ ਸਿੰਘ, ਕੈਪਟਨ ਸਾਹਿਬ ਸਿੰਘ, ਦਿਲਬਾਗ ਸਿੰਘ ਨੰਬਰਦਾਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਲੋਕ ਭਲਾਈ ਆਰਮੀ ਗਰੁੱਪ ਦੇ ਆਗੂ ਗੁਰਪ੍ਰੀਤ ਸਿੰਘ ਫ਼ੌਜੀ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਫ਼ੌਜ ਅਤੇ ਹੋਰ ਸੁਰੱਖਿਆ ਬਲਾਂ ਵਿਚ ਭਰਤੀ ਲਈ ਮੁਫ਼ਤ ਸਿਖਲਾਈ ਦੇਣ ਵਾਸਤੇ ਅਕੈਡਮੀ ਚਲਾਈ ਜਾ ਰਹੀ ਹੈ। ਅਕੈਡਮੀ ਵਿਚ ਨੌਜਵਾਨਾਂ ਨੂੰ ਸਰੀਰਕ ਟੈੱਸਟ ਦੀ ਤਿਆਰੀ ਦੇ ਨਾਲ ਲਿਖਤੀ ਪ੍ਰੀਖਿਆ ਪਾਸ ਕਰਨ ਲਈ ਵੀ ਕੋਚਿੰਗ ਦਿੱਤੀ ਜਾਂਦੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਲੋਕ ਭਲਾਈ ਆਰਮੀ ਗਰੁੱਪ ਵਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਕਰਨਲ ਕਸ਼ਮੀਰ ਸਿੰਘ, ਵਿੰਗ ਕਮਾਂਡਰ ਸੁਖਵੰਤ ਸਿੰਘ, ਚੇਅਰਪਰਸਨ ਸਤਬੀਰ ਕੌਰ ਜੌਹਲ ਤੇ ਹੋਰ ਬੁਲਾਰਿਆਂ ਨੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਗਨੀਵੀਰ ਭਰਤੀ ਲਈ ਸਾਰੇ ਲੋੜੀਂਦੇ ਟੈੱਸਟ ਪਾਸ ਕਰਨ ਵਾਲੇ 17 ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਲੇ ਕੁਲਵਿੰਦਰ ਸਿੰਘ ਫ਼ੌਜੀ ਤੇ ਸੰਦੀਪ ਸਿੰਘ ਫ਼ੌਜੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਗੁਰਜੀਤ ਸਿੰਘ ਖੋਸਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਲਖਵਿੰਦਰ ਸਿੰਘ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਗੋਰਾ ਮੈਂਬਰ ਪੰਚਾਇਤ, ਗੁਰਨਾਮ ਸਿੰਘ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਮੈਂਬਰ ਪੰਚਾਇਤ, ਜਸਬੀਰ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਖੋਸਾ ਮੈਂਬਰ ਬਲਾਕ ਸੰਮਤੀ, ਫਤਿਹ ਸਿੰਘ ਕੋਟ ਕਰੋੜ ਕਲਾਂ ਸੂਬਾ ਉਪ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਖੋਸਾ, ਸੁਖਮੰਦਰ ਸਿੰਘ, ਕਰਮਜੀਤ ਸਿੰਘ, ਬਲਕਾਰ ਸਿੰਘ ਨੰਬਰਦਾਰ, ਪ੍ਰੇਮ ਸਿੰਘ ਯੂ.ਐੱਸ.ਏ., ਸੁਖਜੀਤ ਸਿੰਘ ਖੋਸਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ। ਸਮਾਗਮ ਨੂੰ ਸਫਲ ਬਣਾਉਣ ਵਿਚ ਪ੍ਰਧਾਨ ਸਵਰਨਜੀਤ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਫ਼ੌਜੀ, ਸਵਰਨ ਸਿੰਘ ਫ਼ੌਜੀ, ਕੁਲਵਿੰਦਰ ਸਿੰਘ ਫ਼ੌਜੀ, ਸੰਦੀਪ ਸਿੰਘ ਫ਼ੌਜੀ, ਹਰਪ੍ਰੀਤ ਸਿੰਘ ਫ਼ੌਜੀ, ਡਾ. ਨਰਾਇਣ ਸਿੰਘ ਤੇ ਲਖਵੀਰ ਸਿੰਘ ਡਰਾਈਵਰ ਨੇ ਅਹਿਮ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਬੁਲੰਦ, ਮੋਟਰਸਾਈਕਲ ਚੋਰੀ ਅਗਲੀ ਖ਼ਬਰ ਅਨੋਖ ਸਿੰਘ ਮੁੱਦਕੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਹੋਏ ਸ਼ਾਮਿਲ
Ad Position 24