20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਵਿਧਾਇਕ ਸੰਦੀਪ ਜਾਖੜ ਵਲੋਂ ਗਣਪਤੀ ਮਹੋਤਸਵ ’ਚ ਸ਼ਿਰਕਤ

ਅਬੋਹਰ, 19 ਸਤੰਬਰ(ਵਿਵੇਕ ਹੂੜੀਆ)- ਸਵਰਨਕਾਰ, ਯੁਵਾ ਸਵਰਨਕਾਰ ਅਤੇ ਗ੍ਰਾਮੀਣ ਸਵਰਨਕਾਰ ਸੰਘ ਵਲੋਂ ਅਬੋਹਰ ਦੇ ਗਾਂਧੀ ਚੌਕ ਵਿਚ ਮਨਾਏ ਜਾ ਰਹੇ ਗਣੇਸ਼ ਮਹੋਤਸਵ ਦੌਰਾਨ ਬੀਤੀ ਰਾਤ ਦੀ ਆਰਤੀ ਮਨੋਹਰ ਲਾਲ ਪੂਨੀਆ ਵਲੋਂ ਕਰਵਾਈ ਗਈ, ਜਿਨ੍ਹਾਂ ਨੇ ਆਰਤੀ ਕਰਵਾਉਂਦੇ ਹੋਏ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸ਼੍ਰੀ ਬਾਲਾ ਜੀ ਆਸ਼ੀਰਵਾਦ ਸੰਘ ਦੇ ਅਹੁਦੇਦਾਰਾਂ ਨੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਆਸਥਾ ਤਨੇਜਾ ਨੇ ਗਣਪਤੀ ਬੱਪਾ ਦੇ ਭਜਨ ਗਾ ਕੇ ਸਮਾਂ ਬੰਨ੍ਹਿਆ।

Ad Position 21
No active advertisement
ਗਣੇਸ਼ ਮਹੋਤਸਵ ਦੌਰਾਨ ਪਹੁੰਚੇ ਵਿਧਾਇਕ ਸੰਦੀਪ ਜਾਖੜ, ਸਨਾਤਨ ਧਰਮ ਪੁੱਤਰੀ ਪਾਠਸ਼ਾਲਾ ਸਕੂਲ ਦੇ ਬੱਚਿਆਂ ਤੇ ਮੰਡਲ ਦੇ ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਅਜੀਤ ਤਸਵੀਰ 20-09-2026
ਅਬੋਹਰ, 19 ਸਤੰਬਰ(ਵਿਵੇਕ ਹੂੜੀਆ)- ਸਵਰਨਕਾਰ, ਯੁਵਾ ਸਵਰਨਕਾਰ ਅਤੇ ਗ੍ਰਾਮੀਣ ਸਵਰਨਕਾਰ ਸੰਘ ਵਲੋਂ ਅਬੋਹਰ ਦੇ ਗਾਂਧੀ ਚੌਕ ਵਿਚ ਮਨਾਏ ਜਾ ਰਹੇ ਗਣੇਸ਼ ਮਹੋਤਸਵ ਦੌਰਾਨ ਬੀਤੀ ਰਾਤ ਦੀ ਆਰਤੀ ਮਨੋਹਰ ਲਾਲ ਪੂਨੀਆ ਵਲੋਂ ਕਰਵਾਈ ਗਈ, ਜਿਨ੍ਹਾਂ ਨੇ ਆਰਤੀ ਕਰਵਾਉਂਦੇ ਹੋਏ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸ਼੍ਰੀ ਬਾਲਾ ਜੀ ਆਸ਼ੀਰਵਾਦ ਸੰਘ ਦੇ ਅਹੁਦੇਦਾਰਾਂ ਨੇ ਭਜਨਾਂ ਦਾ ਗੁਣਗਾਨ ਕੀਤਾ ਅਤੇ ਆਸਥਾ ਤਨੇਜਾ ਨੇ ਗਣਪਤੀ ਬੱਪਾ ਦੇ ਭਜਨ ਗਾ ਕੇ ਸਮਾਂ ਬੰਨ੍ਹਿਆ। ਸਵਰਨਕਾਰ ਮਰਾਠਾ ਗਣੇਸ਼ ਮਹੋਤਸਵ ਮੰਡਲ ਦੇ ਪ੍ਰਧਾਨ ਨੱਥੂ ਰਾਮ ਜੋੜਾ ਨੇ ਦੱਸਿਆ ਕਿ ਅੱਜ ਸਵੇਰ ਦੀ ਆਰਤੀ ਵਿਸ਼ਾਲ ਸੋਨੀ ਪਰਿਵਾਰ ਵਲੋਂ ਕਰਵਾਈ ਗਈ। ਇਸ ਦੌਰਾਨ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਸਨਾਤਨ ਧਰਮ ਪੁੱਤਰੀ ਪਾਠਸ਼ਾਲਾ ਸਕੂਲ ਦੇ ਬੱਚਿਆਂ ਨਾਲ ਆਰਤੀ ਵਿਚ ਸ਼ਾਮਲ ਹੋਏ। ਸੰਦੀਪ ਜਾਖੜ ਨੇ ਮਰਾਠਾ ਮੰਡਲ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ ਮਹੋਤਸਵ ਦੀ ਭਰਪੂਰ ਸ਼ਲਾਘਾ ਕੀਤੀ, ਜੋ ਸ਼ਹਿਰ ਦੀ ਜਨਤਾ ਨੂੰ ਧਰਮ ਦੇ ਮਾਰਗ ਨਾਲ ਜੋੜ ਰਿਹਾ ਹੈ। ਇਸ ਮੌਕੇ ਸਵਰਨਕਾਰ ਸਮਾਜ ਵਲੋਂ ਸੰਦੀਪ ਜਾਖੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਵਰਨਕਾਰ ਮਰਾਠਾ ਗਣੇਸ਼ ਮਹੋਤਸਵ ਮੰਡਲ ਦੇ ਸਰਪ੍ਰਸਤ ਕ੍ਰਿਸ਼ਨ ਵਰਮਾ, ਅਸ਼ੋਕ ਸੋਨੀ, ਗੌਰਵ ਡਾਵਰ, ਯੁਵਾ ਸਵਰਨਕਾਰ ਸੰਘ ਦੇ ਪ੍ਰਧਾਨ ਬੱਬਲੂ ਸੋਨੀ, ਰਾਜੇਸ਼ ਮੌਸੂਨ, ਸਤੀਸ਼ ਕਡੋਲ, ਸੁਨੀਲ ਵਰਮਾ ਬੌਬੀ, ਹਨੀ ਸੋਨੀ, ਭਾਰਤ ਸੋਨੀ, ਵਿਸ਼ਾਲ ਸੋਨੀ, ਵਰਿੰਦਰ ਸੋਨੀ, ਅਮਿੱਤ ਸੂਰੀ, ਜਗਸੀਰ ਸੋਨੀ, ਗੌਤਮ ਵਰਮਾ, ਮੁੰਨਾਂ ਸੋਨੀ, ਰਾਕੇਸ਼ ਮੌਸੂਨ, ਪ੍ਰੇਮ ਸੋਨੀ, ਰੋਮੀ ਸਰਰਾਫ਼, ਪ੍ਰਮੋਦ ਸੋਨੀ, ਇੰਦਰਾਜ ਸੋਨੀ, ਸੰਜੇ ਮਰਾਠਾ, ਸੰਦੀਪ ਮਰਾਠਾ, ਫੂਲ ਸਿੰਘ, ਅਜੇ ਕੁਮਾਰ, ਸਾਗਰ ਸੋਨੀ, ਸੁਰਿੰਦਰ ਡਾਵਰ, ਲਲਿਤ ਸੋਨੀ, ਵਿਕੀ ਸ਼ਰਮਾ, ਕੇਦਾਰ ਭਾਮਾ, ਅਜੇ ਮਰਾਠਾ, ਸ਼ੀਲੂ ਸੋਨੀ, ਰਮੇਸ਼ ਭਾਮਾ, ਰਜਨੀਸ਼ ਵਰਮਾ, ਪਵਨ ਰੋੜਾ, ਸੁਰਿੰਦਰ ਸੋਨੀ, ਸਾਈ ਓਮ, ਵਰਿੰਦਰ ਕੁਮਾਰ, ਪਵਨ ਭਾਮਾ, ਮੋਹਨ ਲਾਲ, ਅਦਿੱਤਿਆ ਵਰਮਾ, ਬੱਬਲੂ ਵਰਮਾ, ਨਿਰਮਲ, ਕੁਲਦੀਪ ਸੋਨੀ, ਸੰਨ੍ਹੀ ਸੋਨੀ, ਪਵਨ ਸੋਨੀ, ਦੇਬੂ, ਪਾਰਥੋ, ਸੰਜੀਵ ਸਹਦੇਵ, ਬਸੰਤ ਡਾਵਰ, ਕ੍ਰਿਸ਼ਨ ਲਾਲ ਜੋੜਾ, ਦੀਪਕ ਸੋਨੀ ਅਤੇ ਅਭਿਨੰਦਨ ਰੋੜਾ ਸਮੇਤ ਹੋਰ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮਹਾਂਕਾਲੀ ਮੰਦਿਰ ’ਚ ਗਣੇਸ਼ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਸ਼ਹਿਰੀ ’ਚ ਹੋਵੇਗੀ ‘ਮਾਨ ਦੇ ਮੁਨਾਫ਼ੇ’ ਮੁਹਿੰਮ ਦੀ ਸਫਲਤਾ ਸੰਬੰਧੀ ਬੈਠਕ
Ad Position 24