- ਪੀ. ਯੂ. ਸੈਨੇਟ ਚੋਣਾਂ-
ਰੂਪਕਮਲ ਚਾਵਲਾ ਵਲੋਂ 40 ਸਾਲਾਂ ਦੀ ਨੁਮਾਇੰਦਗੀ ਦੀ ਉਡੀਕ ਖ਼ਤਮ ਕਰਨ ਦਾ ਸੱਦਾ, ਵੋਟਰਾਂ ਤੋਂ ਮੰਗਿਆ ਸਾਥ
ਫ਼ਿਰੋਜ਼ਪੁਰ, 19 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਵਿਚ ਗ੍ਰੈਜੂਏਟ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੀ ਸਰਹੱਦੀ ਖੇਤਰ ਦੀ ਇਕਲੌਤੀ ਮਹਿਲਾ ਉਮੀਦਵਾਰ ਰੂਪਕਮਲ ਚਾਵਲਾ ਕੰਬੋਜ ਨੇ ਸਮੂਹ ਗ੍ਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੈਲਟ ਪੇਪਰ ’ਤੇ ਸੀਰੀਅਲ ਨੰਬਰ 41 ਨੂੰ ਪਹਿਲੀ ਤਰਜੀਹ ਦੇ ਕੇ ਆਪਣੀ ਵੋਟ ਪਾਉਣ। ਰੂਪਕਮਲ ਚਾਵਲਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਸਰਹੱਦੀ ਖੇਤਰ ਦੀ ਲੰਮੇ ਸਮੇਂ ਤੋਂ ਪ੍ਰਭਾਵਸ਼ਾਲੀ ਨੁਮਾਇੰਦਗੀ ਦੀ ਘਾਟ ਰਹੀ ਹੈ।
ਰ
ਰੂਪਕਮਲ ਚਾਵਲਾ ਕੰਬੋਜ
20-09-2026
ਫ਼ਿਰੋਜ਼ਪੁਰ, 19 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਵਿਚ ਗ੍ਰੈਜੂਏਟ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੀ ਸਰਹੱਦੀ ਖੇਤਰ ਦੀ ਇਕਲੌਤੀ ਮਹਿਲਾ ਉਮੀਦਵਾਰ ਰੂਪਕਮਲ ਚਾਵਲਾ ਕੰਬੋਜ ਨੇ ਸਮੂਹ ਗ੍ਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੈਲਟ ਪੇਪਰ ’ਤੇ ਸੀਰੀਅਲ ਨੰਬਰ 41 ਨੂੰ ਪਹਿਲੀ ਤਰਜੀਹ ਦੇ ਕੇ ਆਪਣੀ ਵੋਟ ਪਾਉਣ। ਰੂਪਕਮਲ ਚਾਵਲਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਸਰਹੱਦੀ ਖੇਤਰ ਦੀ ਲੰਮੇ ਸਮੇਂ ਤੋਂ ਪ੍ਰਭਾਵਸ਼ਾਲੀ ਨੁਮਾਇੰਦਗੀ ਦੀ ਘਾਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਕਰੀਬ 40 ਸਾਲਾਂ ਤੋਂ ਇਹ ਖੇਤਰ ਸੈਨੇਟ ਵਿਚ ਆਪਣਾ ਨੁਮਾਇੰਦਾ ਨਹੀਂ ਭੇਜ ਸਕਿਆ ਜਿਸ ਕਾਰਨ ਇੱਥੋਂ ਦੇ ਵਿਦਿਆਰਥੀਆਂ ਨੂੰ ਆਪਣੀਆਂ ਸਮੱਸਿਆਵਾਂ ਯੂਨੀਵਰਸਿਟੀ ਦੇ ਉੱਚ ਪੱਧਰ ਤੱਕ ਪਹੁੰਚਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿਚ ਉੱਚ ਸਿੱਖਿਆ ਨਾਲ ਜੁੜੇ ਕਈ ਮਸਲੇ ਹਨ ਜਿਨ੍ਹਾਂ ਵੱਲ ਯੂਨੀਵਰਸਿਟੀ ਪੱਧਰ ’ਤੇ ਹੋਰ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਖ਼ਾਸ ਕਰਕੇ ਲੜਕੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਦੌਰਾਨ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਢੁਕਵੇਂ ਉਪਰਾਲੇ ਕੀਤੇ ਜਾਣੇ ਜ਼ਰੂਰੀ ਹਨ। ਰੂਪਕਮਲ ਚਾਵਲਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੈਨੇਟ ਵਿਚ ਨੁਮਾਇੰਦਗੀ ਦਾ ਮੌਕਾ ਮਿਲਦਾ ਹੈ ਤਾਂ ਉਹ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਯੂਨੀਵਰਸਿਟੀ ਦੇ ਮੰਚ ’ਤੇ ਉਠਾਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਸਿੱਖਿਆ ਦੇ ਬਿਹਤਰ ਮੌਕੇ, ਲੜਕੀਆਂ ਦੀ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਤੇ ਸਰਹੱਦੀ ਇਲਾਕੇ ਦੀਆਂ ਵਿੱਦਿਅਕ ਲੋੜਾਂ ਨੂੰ ਯੂਨੀਵਰਸਿਟੀ ਪੱਧਰ ’ਤੇ ਉਠਾਉਣਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ’ਚ ਰਹੇਗਾ। ਉਨ੍ਹਾਂ ਗ੍ਰੈਜੂਏਟ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 20 ਸਤੰਬਰ ਨੂੰ ਹੋਣ ਵਾਲੀ ਸੈਨੇਟ ਚੋਣ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਸੀਰੀਅਲ ਨੰਬਰ 41 ਨੂੰ ਪਹਿਲੀ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਭਾਗੀਦਾਰੀ ਨਾਲ ਸਰਹੱਦੀ ਖੇਤਰ ਦੀਆਂ ਵਿੱਦਿਅਕ ਸਮੱਸਿਆਵਾਂ ਨੂੰ ਯੂਨੀਵਰਸਿਟੀ ਦੇ ਫ਼ੈਸਲਾ ਲੈਣ ਵਾਲੇ ਮੰਚ ਤੱਕ ਪਹੁੰਚਾਉਣ ਦਾ ਮੌਕਾ ਮਿਲ ਸਕਦਾ ਹੈ।