23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਆਰਿਫ਼ ਕੇ ’ਚ 11 ਪਰਿਵਾਰ ਕਾਂਗਰਸ ’ਚ ਸ਼ਾਮਿਲ

ਮੱਲਾਂਵਾਲਾ, 23 ਸਤੰਬਰ (ਬਲਬੀਰ ਸਿੰਘ ਜੋਸਨ)- ਪਿੰਡ ਆਰਿਫ਼ ਕੇ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਦੋ ਸਾਬਕਾ ਸਰਪੰਚਾਂ, ਸਾਬਕਾ ਤੇ ਮੌਜੂਦਾ ਪੰਚਾਇਤ ਮੈਂਬਰਾਂ ਸਮੇਤ 11 ਪਰਿਵਾਰਾਂ ਨੇ ਯੂਥ ਕਾਂਗਰਸ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਪ੍ਰਧਾਨ ਬਲੀ ਸਿੰਘ ਉਸਮਾਨ ਵਾਲਾ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਸ਼ਾਮਲ ਹੋਣ ਦਾ ਐਲਾਨ ਕੀਤਾ। ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਸਰਪੰਚ ਸੁੱਜਾ ਸਿੰਘ ਮਨਾਵੀਆਂ, ਗੁਰਮੀਤ ਕੌਰ ਪਤਨੀ ਦਰਸ਼ਨ ਸਿੰਘ ਸਾਬਕਾ ਸਰਪੰਚ ਮਨਾਵੀਆਂ, ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ, ਮੌਜੂਦਾ ਪੰਚਾਇਤ ਮੈਂਬਰ ਗੁਰਪਿੰਦਰ ਸਿੰਘ, ਜਰਮਲ ਸਿੰਘ ਮਨਾਵੀਆਂ, ਜਵੰਸਜੀਤ ਸਿੰਘ ਮਨਾਵੀਆਂ, ਜਗਜੀਤ ਸਿੰਘ, ਨਰੇਸ਼ ਕੁਮਾਰ ਧਵਨ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਅੰਮ੍ਰਿਤਪਾਲ ਸਿੰਘ ਤੇ ਕੁਲਵੰਤ ਕੌਰ ਸਮੇਤ ਹੋਰ ਪਰਿਵਾਰ ਸ਼ਾਮਲ ਹੋਏ ਹਨ।

Ad Position 21
No active advertisement
ਅਜੀਤ ਡੈਸਕ 24-09-2026
ਮੱਲਾਂਵਾਲਾ, 23 ਸਤੰਬਰ (ਬਲਬੀਰ ਸਿੰਘ ਜੋਸਨ)- ਪਿੰਡ ਆਰਿਫ਼ ਕੇ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਦੋ ਸਾਬਕਾ ਸਰਪੰਚਾਂ, ਸਾਬਕਾ ਤੇ ਮੌਜੂਦਾ ਪੰਚਾਇਤ ਮੈਂਬਰਾਂ ਸਮੇਤ 11 ਪਰਿਵਾਰਾਂ ਨੇ ਯੂਥ ਕਾਂਗਰਸ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਪ੍ਰਧਾਨ ਬਲੀ ਸਿੰਘ ਉਸਮਾਨ ਵਾਲਾ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਸ਼ਾਮਲ ਹੋਣ ਦਾ ਐਲਾਨ ਕੀਤਾ। ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਸਰਪੰਚ ਸੁੱਜਾ ਸਿੰਘ ਮਨਾਵੀਆਂ, ਗੁਰਮੀਤ ਕੌਰ ਪਤਨੀ ਦਰਸ਼ਨ ਸਿੰਘ ਸਾਬਕਾ ਸਰਪੰਚ ਮਨਾਵੀਆਂ, ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ, ਮੌਜੂਦਾ ਪੰਚਾਇਤ ਮੈਂਬਰ ਗੁਰਪਿੰਦਰ ਸਿੰਘ, ਜਰਮਲ ਸਿੰਘ ਮਨਾਵੀਆਂ, ਜਵੰਸਜੀਤ ਸਿੰਘ ਮਨਾਵੀਆਂ, ਜਗਜੀਤ ਸਿੰਘ, ਨਰੇਸ਼ ਕੁਮਾਰ ਧਵਨ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਅੰਮ੍ਰਿਤਪਾਲ ਸਿੰਘ ਤੇ ਕੁਲਵੰਤ ਕੌਰ ਸਮੇਤ ਹੋਰ ਪਰਿਵਾਰ ਸ਼ਾਮਲ ਹੋਏ ਹਨ। ਪਰਮਿੰਦਰ ਸਿੰਘ ਪਿੰਕੀ ਨੇ ਕਾਂਗਰਸ ਵਿਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ। ਇਸ ਮੌਕੇ ਯੂਥ ਕਾਂਗਰਸ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਪ੍ਰਧਾਨ ਬਲੀ ਸਿੰਘ ਉਸਮਾਨ ਵਾਲਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾਠ, ਸਰਪੰਚ ਗੁਰਚਰਨ ਸਿੰਘ ਚੱਠੂ, ਹਰਜਿੰਦਰ ਸਿੰਘ ਚੱਠੂ, ਜਗਸੀਰ ਸਿੰਘ ਚੱਠੂ, ਸਰਪੰਚ ਗੁਰਜਿੰਦਰ ਸਿੰਘ ਆਰਿਫ਼ ਕੇ, ਗੁਰਪ੍ਰੀਤ ਸਿੰਘ ਸੰਧੂ, ਕਿਸ਼ਨ ਧਵਨ, ਦਰਸ਼ਨ ਸਿੰਘ ਗੁਲਾਮੀ ਵਾਲਾ, ਸਰਪੰਚ ਰਣਜੋਤ ਸਿੰਘ, ਸਰਪੰਚ ਕੁਲਬੀਰ ਸਿੰਘ ਸੂਬਾ ਕਦੀਮ, ਸਰਪੰਚ ਸੁਖਵਿੰਦਰ ਸਿੰਘ ਬੁਲੰਦੇ ਵਾਲੀ, ਸਰਪੰਚ ਗੋਰਾ, ਧਰਮਜੀਤ ਸਿੰਘ ਗਿਆਨ ਹਾਂਡਾ, ਲਖਵਿੰਦਰ ਸਿੰਘ ਨੰਬਰਦਾਰ, ਦਰਸ਼ਨ ਸਿੰਘ ਸਾਬਕਾ ਸਰਪੰਚ ਗੁਲਾਮੀ ਵਾਲਾ, ਸਰਪੰਚ ਗੁਰਪ੍ਰੀਤ ਖੰਘਰ, ਜੁਝਾਰ ਸੰਧੂ, ਅਮਰ ਸਿੰਘ ਮੈਂਬਰ, ਲਖਵਿੰਦਰ ਸਿੰਘ ਠੇਕੇਦਾਰ, ਸਰਵਣ ਸਿੰਘ ਨੰਬਰਦਾਰ, ਹਰਸੰਗੀਤ ਭੁੱਲਰ, ਲਖਬੀਰ ਸਿੰਘ ਸਰਪੰਚ ਬੀੜ ਸਰਕਾਰ, ਰਾਜੂ ਐੱਮ.ਸੀ., ਪੁਨੀਤ ਜੈਸਵਾਲ ਤੇ ਯਾਦਵਿੰਦਰ ਸਿੰਘ ਗਿੱਲ ਸਮੇਤ ਇਲਾਕੇ ਦੇ ਕਈ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦੀ ਹਾਦਸੇ ’ਚ ਮੌਤ ਅਗਲੀ ਖ਼ਬਰ ਮੁੱਦਕੀ ਦਾਣਾ ਮੰਡੀ ਵਿਖੇ ਸਫ਼ਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
Ad Position 24