26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

-70 ਵੀਆਂ ਪੰਜਾਬ ਰਾਜ ਸਕੂਲ ਖੇਡਾਂ- ਪਾਵਨੀ ਕੰਗ ਦੀ 94 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਮੋਹਾਲੀ ਨੇ ਜਿੱਤਿਆ ਕ੍ਰਿਕਟ ਅੰਡਰ-19 ਦਾ ਖ਼ਿਤਾਬ ਫਾਈਨਲ ’ਚ ਕਪੂਰਥਲਾ ਨੂੰ 26 ਦੌੜਾਂ ਨਾਲ ਹਰਾਇਆ;

ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਐੱਸ. ਏ.

Ad Position 21
No active advertisement
ਅਜੀਤ ਡੈਸਕ 26-09-2026
ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਫ਼ਿਰੋਜ਼ਪੁਰ ਵਿਖੇ ਕਰਵਾਏ ਗਏ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਐੱਸ.ਏ.ਐੱਸ. ਨਗਰ (ਮੋਹਾਲੀ) ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਥਾਨਕ ਐੱਮ.ਐੱਲ.ਐੱਮ. ਸਕੂਲ ਦੇ ਮੈਦਾਨ ਵਿਚ ਹੋਏ ਫਾਈਨਲ ਮੁਕਾਬਲੇ ਵਿਚ ਮੋਹਾਲੀ ਤੇ ਕਪੂਰਥਲਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਮੋਹਾਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 15 ਓਵਰਾਂ ਵਿਚ 132 ਦੌੜਾਂ ਬਣਾਈਆਂ। ਟੀਮ ਦੀ ਜਿੱਤ ਦੀ ਨੀਂਹ ਪਾਵਨੀ ਕੰਗ ਨੇ ਰੱਖੀ ਜਿਸ ਨੇ ਸਿਰਫ਼ 55 ਗੇਂਦਾਂ ’ਤੇ 94 ਦੌੜਾਂ ਦੀ ਨਾਟਆਊਟ ਪਾਰੀ ਖੇਡ ਕੇ ਮੋਹਾਲੀ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਟੀਚੇ ਦਾ ਪਿੱਛਾ ਕਰਦਿਆਂ ਕਪੂਰਥਲਾ ਦੀ ਟੀਮ 106 ਦੌੜਾਂ ’ਤੇ ਹੀ ਸਿਮਟ ਗਈ। ਇਸ ਤਰ੍ਹਾਂ ਮੋਹਾਲੀ ਨੇ ਫਾਈਨਲ ਮੁਕਾਬਲਾ 26 ਦੌੜਾਂ ਨਾਲ ਜਿੱਤ ਕੇ ਰਾਜ ਪੱਧਰੀ ਖ਼ਿਤਾਬ ਆਪਣੇ ਨਾਂਅ ਕਰ ਲਿਆ ਜਦਕਿ ਕਪੂਰਥਲਾ ਨੂੰ ਉੱਪ ਜੇਤੂ ਰਹਿਣਾ ਪਿਆ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਲੁਧਿਆਣਾ ਨੇ ਮੋਗਾ ਨੂੰ ਹਰਾ ਕੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ। ਸਮਾਪਤੀ ਸਮਾਰੋਹ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਨੀਲਾ ਅਰੋੜਾ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਸਤਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜੇਤੂ, ਉਪ ਜੇਤੂ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੀਆਂ ਖਿਡਾਰਨਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਸ਼ੀਲਡਾਂ ਪ੍ਰਦਾਨ ਕੀਤੀਆਂ ਗਈਆਂ। ਡੀ.ਐੱਮ. ਸਪੋਰਟਸ ਅਕਸ਼ ਕੁਮਾਰ, ਲੈਕਚਰਾਰ ਦਲਬੀਰ ਸਿੰਘ, ਅਬਜ਼ਰਵਰ ਸੰਦੀਪ ਕੁਮਾਰੀ ਨੇ ਫ਼ਿਰੋਜ਼ਪੁਰ ਵਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਮਨੀਲਾ ਅਰੋੜਾ, ਡਿਪਟੀ ਡੀ.ਈ.ਓ ਡਾ.ਸਤਿੰਦਰ ਸਿੰਘ ਨੇ ਖਿਡਾਰਨਾਂ, ਕੋਚਾਂ, ਅਧਿਆਪਕਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਬਜ਼ਰਵਰ ਸੰਦੀਪ ਕੁਮਾਰੀ, ਨੇਹਾ ਖਾਨ, ਸ਼ਰਨਜੀਤ ਕੌਰ ਜਲੰਧਰ, ਰਵਿੰਦਰ ਸਿੰਘ ਬਠਿੰਡਾ, ਨਵਿੰਦਰ ਕੁਮਾਰ, ਜਸਵੀਰ ਕੌਰ, ਸੂਰਜ ਪ੍ਰਕਾਸ਼, ਬੀ.ਪੀ.ਈ.ਓ. ਜ਼ੀਰਾ ਭੁਪਿੰਦਰ ਸਿੰਘ, ਸਟੇਟ ਅਵਾਰਡੀ ਰਵੀ ਇੰਦਰ ਸਿੰਘ, ਕੋਚ ਕਿਸ਼ਨ ਮਹਿਤਾ ਮੋਹਾਲੀ, ਈਸ਼ਵਰ ਸ਼ਰਮਾ, ਸਰਬਜੀਤ ਸਿੰਘ ਭਾਵੜਾ, ਵਰਿੰਦਰਪਾਲ ਸਿੰਘ, ਮਨਦੀਪ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਮੋਨਿਕਾ, ਡਿੰਪਲ, ਅਮਨਦੀਪ, ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਮਠਾੜੂ, ਗੁਰਚਰਨ ਸਿੰਘ, ਗੁਰਬਚਨ ਸਿੰਘ ਭੁੱਲਰ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ ਬਾਜੇ ਕੇ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ, ਜੁਗਦੀਪ ਬਰਾੜ, ਕੁਲਦੀਪ ਰਾਜ, ਸ਼ੇਰ ਸਿੰਘ, ਮੁਕੇਸ਼ ਕੁਮਾਰ, ਸੰਦੀਪ ਕੰਬੋਜ, ਨੀਤਿਨ, ਹਰੀਸ਼ ਕੁਮਾਰ, ਸੁਨੀਲ ਕੁਮਾਰ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ, ਕੋਚ, ਖਿਡਾਰੀਆਂ ਦੇ ਮਾਪੇ ਅਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ਵਾਲੀਬਾਲ ਮੈਚ ਤੇ ਸਾਈਕਲ ਰੈਲੀ ਕਰਵਾਈ ਅਗਲੀ ਖ਼ਬਰ ਕਰਮੂੰਵਾਲਾ ’ਚ ਲੋੜਵੰਦਾਂ ਲਈ ਮਕਾਨ ਬਣਾਉਣ ’ਚ ਵੱਡੀ ਘੁਟਾਲੇਬਾਜ਼ੀ ਦੇ ਦੋਸ਼
Ad Position 24