ਤਿਉਹਾਰਾਂ ਦੇ ਮੱਦੇਨਜ਼ਰ ਜਲੰਧਰ ਸਿਟੀ-ਬਢਨੀ ਵਿਚਕਾਰ ਚੱਲੇਗੀ ‘ਅਨਰਜਿਸਟਰਡ ਵਿਸ਼ੇਸ਼ ਰੇਲਗੱਡੀ’
ਫ਼ਿਰੋਜ਼ਪੁਰ, 25 ਸਤੰਬਰ (ਰਾਕੇਸ਼ ਚਾਵਲਾ)- ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਲੋਂ ਯਾਤਰੀਆਂ ਦੀ ਵਧਦੀ ਆਵਾਜਾਈ ਨੂੰ ਦੇਖਦਿਆਂ ਜਲੰਧਰ ਸਿਟੀ-ਬਢਨੀ-ਜਲੰਧਰ ਸਿਟੀ ਵਿਚਕਾਰ ਅਨਰਿਜ਼ਰਵਡ ਸਪੈਸ਼ਲ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਟਰੇਨ ਨੰਬਰ 05006 ਜਲੰਧਰ ਸਿਟੀ ਤੋਂ ਬਢਨੀ ਲਈ 8 ਅਕਤੂਬਰ ਤੋਂ 26 ਨਵੰਬਰ 2026 ਤੱਕ ਹਰ ਵੀਰਵਾਰ ਚੱਲੇਗੀ।
ਫ਼ਿਰੋਜ਼ਪੁਰ, 25 ਸਤੰਬਰ (ਰਾਕੇਸ਼ ਚਾਵਲਾ)- ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਲੋਂ ਯਾਤਰੀਆਂ ਦੀ ਵਧਦੀ ਆਵਾਜਾਈ ਨੂੰ ਦੇਖਦਿਆਂ ਜਲੰਧਰ ਸਿਟੀ-ਬਢਨੀ-ਜਲੰਧਰ ਸਿਟੀ ਵਿਚਕਾਰ ਅਨਰਿਜ਼ਰਵਡ ਸਪੈਸ਼ਲ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਟਰੇਨ ਨੰਬਰ 05006 ਜਲੰਧਰ ਸਿਟੀ ਤੋਂ ਬਢਨੀ ਲਈ 8 ਅਕਤੂਬਰ ਤੋਂ 26 ਨਵੰਬਰ 2026 ਤੱਕ ਹਰ ਵੀਰਵਾਰ ਚੱਲੇਗੀ। ਇਹ ਗੱਡੀ ਕੁੱਲ 8 ਟ੍ਰਿਪ ਲਗਾਏਗੀ। ਜਲੰਧਰ ਸਿਟੀ ਤੋਂ ਇਹ ਰੇਲਗੱਡੀ ਸਵੇਰੇ 10.50 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 4.45 ਵਜੇ ਬਢਨੀ ਪਹੁੰਚੇਗੀ। ਇਸੇ ਤਰ੍ਹਾਂ ਟਰੇਨ ਨੰਬਰ 05005 ਬਢਨੀ ਤੋਂ ਜਲੰਧਰ ਸਿਟੀ ਲਈ 7 ਅਕਤੂਬਰ ਤੋਂ 25 ਨਵੰਬਰ ਤੱਕ ਹਰ ਬੁੱਧਵਾਰ ਚੱਲੇਗੀ। ਇਹ ਗੱਡੀ ਬਢਨੀ ਤੋਂ ਦੁਪਹਿਰ 3.10 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 8.30 ਵਜੇ ਜਲੰਧਰ ਸਿਟੀ ਪਹੁੰਚੇਗੀ। ਇਸ ਨਾਲ ਤਿਉਹਾਰਾਂ ਦੌਰਾਨ ਪੰਜਾਬ ਅਤੇ ਉੱਤਰ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵਾਧੂ ਰੇਲ ਸੇਵਾ ਦਾ ਲਾਭ ਮਿਲੇਗਾ। ਰੇਲਵੇ ਅਨੁਸਾਰ ਦੋਵੇਂ ਦਿਸ਼ਾਵਾਂ ਵਿਚ ਇਹ ਸਪੈਸ਼ਲ ਟਰੇਨ ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁਢਵਲ, ਗੋਂਡਾ, ਬਲਰਾਮਪੁਰ ਅਤੇ ਤੁਲਸੀਪੁਰ ਸਮੇਤ ਵੱਖ-ਵੱਖ ਸਟੇਸ਼ਨਾਂ ’ਤੇ ਰੁਕੇਗੀ। ਰੇਲਵੇ ਵਲੋਂ ਤਿਉਹਾਰੀਂ ਸੀਜ਼ਨ ਦੌਰਾਨ ਯਾਤਰੀਆਂ ਦੀ ਸਹੂਲਤ, ਸੁਚਾਰੂ ਆਵਾਜਾਈ ਅਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਵਾਧੂ ਪ੍ਰਬੰਧ ਕੀਤੇ ਜਾ ਰਹੇ ਹਨ।