ਆਰ.ਬੀ.ਆਈ ਦੇ ਜਨਰਲ ਮੈਨੇਜਰ ਪੰਕਜ ਸੇਤੀਆ ਵਲੋਂ ਵਿੱਤੀ ਸਾਖਰਤਾ ਕੇਂਦਰ ਜ਼ੀਰਾ ਦਾ ਦੌਰਾ
ਜ਼ੀਰਾ, 26 ਸਤੰਬਰ (ਹਰਜੀਤ ਸਿੰਘ ਗਿੱਲ)- ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਜਨਰਲ ਮੈਨੇਜਰ ਪੰਕਜ ਸੇਤੀਆ ਵਲੋਂ ਆਰੋਹ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੱਲ ਰਹੇ ਵਿੱਤੀ ਸਾਖਰਤਾ ਕੇਂਦਰ ਦਫ਼ਤਰ ਮੱਲਾਂਵਾਲਾ ਰੋਡ ਜ਼ੀਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੁਧੀਰ ਸਿੱਧੂ ਐੱਲ.
ਜ਼ੀਰਾ, 26 ਸਤੰਬਰ (ਹਰਜੀਤ ਸਿੰਘ ਗਿੱਲ)- ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਜਨਰਲ ਮੈਨੇਜਰ ਪੰਕਜ ਸੇਤੀਆ ਵਲੋਂ ਆਰੋਹ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੱਲ ਰਹੇ ਵਿੱਤੀ ਸਾਖਰਤਾ ਕੇਂਦਰ ਦਫ਼ਤਰ ਮੱਲਾਂਵਾਲਾ ਰੋਡ ਜ਼ੀਰਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੁਧੀਰ ਸਿੱਧੂ ਐੱਲ.ਡੀ.ਓ, ਆਰ.ਬੀ.ਆਈ ਅਤੇ ਉਪਮਨਿਊ ਸੂਦ ਐਲ.ਡੀ.ਐੱਮ ਫ਼ਿਰੋਜ਼ਪੁਰ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਇਸ ਦੌਰੇ ਦੌਰਾਨ ਆਰ.ਬੀ.ਆਈ. ਜਨਰਲ ਮੈਨੇਜਰ ਵਲੋਂ ਵਿੱਤੀ ਸਾਖ਼ਰਤਾ ਕੇਂਦਰ ਜ਼ੀਰਾ ਦੇ ਰਿਕਾਰਡ ਦੀ ਜਾਂਚ ਕਰਦਿਆਂ ਸੰਤੁਸ਼ਟੀ ਪ੍ਰਗਟਾਈ। ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਜਸਕਰਨਜੀਤ ਸਿੰਘ ਨੇ ਦੱਸਿਆ ਕਿ ਜ਼ੀਰਾ ਟੀਮ ਵਲੋਂ ਤਿੰਨ ਬਲਾਕਾਂ - ਜ਼ੀਰਾ, ਘੱਲ ਖ਼ੁਰਦ ਅਤੇ ਮੱਖੂ ਵਿਚ ਫ਼ੀਲਡ ਕੈਂਪ ਲਗਾਏ ਜਾ ਰਹੇ ਹਨ।