ਅਮਨਦੀਪ ਹਸਪਤਾਲ ’ਚ ਲਗਾਇਆ ਮੁਫ਼ਤ ਸਪਾਇਰੋਮੈਟਰੀ ਕੈਂਪ
ਫ਼ਿਰੋਜ਼ਪੁਰ,28 ਸਤੰਬਰ (ਕੁਲਬੀਰ ਸਿੰਘ ਸੋਢੀ)- ਸਾਹ ਸਬੰਧੀ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਅਮਨਦੀਪ ਹਸਪਤਾਲ ਵਲੋਂ ਉਜਾਲਾ ਸਿਗਨਸ ਹੈੱਲਥਕੇਅਰ ਸਰਵਿਸਿਜ਼ ਨਾਲ ਮਿਲ ਕੇ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਸਹਿਯੋਗ ਨਾਲ ਹਸਪਤਾਲ ਵਿਖੇ ਮੁਫ਼ਤ ਸਪਾਇਰੋਮੈਟਰੀ ਕੈਂਪ ਲਗਾਇਆ ਗਿਆ। ਕੈਂਪ ਵਿਚ ਲੋਕਾਂ ਦੀ ਸਾਹ ਲੈਣ ਦੀ ਸਮਰੱਥਾ ਤੇ ਫੇਫੜਿਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਗਈ।
ਡ
ਡਾਇਰੈਕਟਰ ਡਾ. ਅਮਨਦੀਪ ਕੌਰ
29-09-2026
ਫ਼ਿਰੋਜ਼ਪੁਰ,28 ਸਤੰਬਰ (ਕੁਲਬੀਰ ਸਿੰਘ ਸੋਢੀ)- ਸਾਹ ਸਬੰਧੀ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਅਮਨਦੀਪ ਹਸਪਤਾਲ ਵਲੋਂ ਉਜਾਲਾ ਸਿਗਨਸ ਹੈੱਲਥਕੇਅਰ ਸਰਵਿਸਿਜ਼ ਨਾਲ ਮਿਲ ਕੇ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਸਹਿਯੋਗ ਨਾਲ ਹਸਪਤਾਲ ਵਿਖੇ ਮੁਫ਼ਤ ਸਪਾਇਰੋਮੈਟਰੀ ਕੈਂਪ ਲਗਾਇਆ ਗਿਆ। ਕੈਂਪ ਵਿਚ ਲੋਕਾਂ ਦੀ ਸਾਹ ਲੈਣ ਦੀ ਸਮਰੱਥਾ ਤੇ ਫੇਫੜਿਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਅਸਥਮਾ, ਸੀ.ਓ.ਪੀ.ਡੀ. ਸਮੇਤ ਫੇਫੜਿਆਂ ਨਾਲ ਸਬੰਧਿਤ ਹੋਰ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਲਈ ਸਪਾਇਰੋਮੈਟਰੀ ਟੈੱਸਟ ਕੀਤੇ ਗਏ। ਇਹ ਜਾਂਚ ਸੀਨੀਅਰ ਕੰਸਲਟੈਂਟ ਇੰਟਰਨਲ ਮੈਡੀਸਨ ਡਾ. ਚਰਨਜੀਤ ਸਿੰਘ ਤੇ ਕੰਸਲਟੈਂਟ ਇੰਟਰਨਲ ਮੈਡੀਸਨ ਡਾ.ਪ੍ਰਦੀਪ ਕੁਮਾਰ ਮਿੱਤਲ ਦੀ ਦੇਖ-ਰੇਖ ਹੇਠ ਕੀਤੀ ਗਈ। ਮਾਹਿਰਾਂ ਨੇ ਲੋਕਾਂ ਨੂੰ ਸਾਹ ਸਬੰਧੀ ਸਮੱਸਿਆਵਾਂ ਦੇ ਲੱਛਣਾਂ, ਸਮੇਂ ਸਿਰ ਜਾਂਚ ਕਰਵਾਉਣ ਤੇ ਬਿਮਾਰੀ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਕੈਂਪ ਦਾ ਉਦਘਾਟਨ ਅਮਨਦੀਪ ਹਸਪਤਾਲ ਦੇ ਫੈਸਿਲਟੀ ਡਾਇਰੈਕਟਰ ਡਾ.ਅਭਿਸ਼ੇਕ ਅਰੋੜਾ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਹੋਇਆ। ਹਸਪਤਾਲ ਦੀ ਡਾਇਰੈਕਟਰ ਡਾ.ਅਮਨਦੀਪ ਕੌਰ ਨੇ ਕਿਹਾ ਕਿ ਸਿਹਤ ਸੇਵਾਵਾਂ ਦਾ ਉਦੇਸ਼ ਸਿਰਫ਼ ਬਿਮਾਰੀ ਦਾ ਇਲਾਜ ਕਰਨਾ ਹੀ ਨਹੀਂ, ਸਗੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਸਮੇਂ ਸਿਰ ਜਾਂਚ ਪ੍ਰਤੀ ਜਾਗਰੂਕ ਕਰਨਾ ਵੀ ਹੈ।