28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਰੇਤਾ ਨਾਲ ਭਰੇ ਟਰੈਕਟਰ ਟਰਾਲੀ ਸਮੇਤ ਵਿਅਕਤੀ ਕਾਬੂ

ਮੱਲਾਂਵਾਲਾ, 28 ਸਤੰਬਰ (ਗੁਰਦੇਵ ਸਿੰਘ)-ਪਿੰਡ ਕੋਹਾਲਾ ਵਿਖੇ ਆਪਣੀ ਜ਼ਮੀਨ ’ਚੋਂ ਰੇਤੇ ਦੀ ਨਾਜਾਇਜ਼ ਨਿਕਾਸੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਥਾਣਾ ਮੱਲਾਂਵਾਲਾ ਨੇ 2 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਜਦ ਉਹ ਸਮੇਤ ਪੁਲਿਸ ਪਾਰਟੀ ਕੋਹਾਲਾ-ਭੜਾਣਾ ਨੂੰ ਗਸ਼ਤ ’ਤੇ ਰਵਾਨਾ ਸੀ ਤਾਂ ਜੋੜੀਆਂ ਨਹਿਰਾਂ ’ਤੇ ਮੁਖ਼ਬਰ ਖ਼ਾਸ ਨੇ ਦੱਸਿਆ ਕਿ ਮੁਲਜ਼ਮ ਆਪਣੀ ਜ਼ਮੀਨ ਵਿਚ ਖੱਡਾ ਲਾ ਕੇ ਨਜਾਇਜ਼ ਮਾਈਨਿੰਗ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 29-09-2026
ਮੱਲਾਂਵਾਲਾ, 28 ਸਤੰਬਰ (ਗੁਰਦੇਵ ਸਿੰਘ)-ਪਿੰਡ ਕੋਹਾਲਾ ਵਿਖੇ ਆਪਣੀ ਜ਼ਮੀਨ ’ਚੋਂ ਰੇਤੇ ਦੀ ਨਾਜਾਇਜ਼ ਨਿਕਾਸੀ ਕਰਨ ਦੇ ਦੋਸ਼ਾਂ ਹੇਠ ਪੁਲਿਸ ਥਾਣਾ ਮੱਲਾਂਵਾਲਾ ਨੇ 2 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਜਦ ਉਹ ਸਮੇਤ ਪੁਲਿਸ ਪਾਰਟੀ ਕੋਹਾਲਾ-ਭੜਾਣਾ ਨੂੰ ਗਸ਼ਤ ’ਤੇ ਰਵਾਨਾ ਸੀ ਤਾਂ ਜੋੜੀਆਂ ਨਹਿਰਾਂ ’ਤੇ ਮੁਖ਼ਬਰ ਖ਼ਾਸ ਨੇ ਦੱਸਿਆ ਕਿ ਮੁਲਜ਼ਮ ਆਪਣੀ ਜ਼ਮੀਨ ਵਿਚ ਖੱਡਾ ਲਾ ਕੇ ਨਜਾਇਜ਼ ਮਾਈਨਿੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਬੋਹੜ ਸਿੰਘ ਨੂੰ ਟਰੈਕਟਰ ਸੋਨਾਲੀਕਾ ਨੰਬਰ ਪੀ.ਬੀ.29.ਏ.ਬੀ-1579 ਸਮੇਤ ਟਰਾਲੀ ਕਾਬੂ ਕੀਤਾ ਗਿਆ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਵਲੋਂ ਮੁਲਜ਼ਮ ਬੋਹੜ ਸਿਘ ਪੁੱਤਰ ਸੁਰਿੰਦਰ ਸਿੰਘ ਤੇ ਜਗਜੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀਆਨ ਪਿੰਡ ਕੋਹਾਲਾ ਖ਼ਿਲਾਫ਼ ਮਾਈਨਿੰਗ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਨਸ਼ਾ ਮੁਕਤ ਪੰਜਾਬ ਯਾਤਰਾ’ ਸਿਰਫ਼ ਨਾਅਰਾ ਨਹੀਂ, ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਸੁਰੱਖਿਅਤ ਭਵਿੱਖ ਨਾਲ ਜੁੜਿਆ ਮਸਲਾ ਹੈ-... ਅਗਲੀ ਖ਼ਬਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Ad Position 24