28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਇੰਟਰ-ਰੇਲਵੇ ਕ੍ਰਾਸ ਕੰਟਰੀ ਚੈਂਪੀਅਨਸ਼ਿਪ ਵਿਚ ਕੁਮਾਰੀ ਨੀਤਾ ਨੇ ਹਾਸਿਲ ਕੀਤਾ ਤੀਜਾ ਸਥਾਨ

ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ)- 57ਵੀਂ ਅਖਿਲ ਭਾਰਤੀ ਇੰਟਰ-ਰੇਲਵੇ ਕ੍ਰਾਸ ਕੰਟਰੀ ਚੈਂਪੀਅਨਸ਼ਿਪ-2026 ਦੱਖਣ ਪੱਛਮੀ ਰੇਲਵੇ ਸਪੋਰਟਸ ਅਗਜ਼ੀਬਿਸ਼ਨ/ਐਸੋਸੀਏਸ਼ਨ, ਹੁਬਲੀ (ਕਰਨਾਟਕ) ਵਲੋਂ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਫ਼ਿਰੋਜ਼ਪੁਰ ਮੰਡਲ ਦੀ ਪ੍ਰਤਿਭਾਸ਼ਾਲੀ ਖਿਡਾਰਣ ਕੁਮਾਰੀ ਨੀਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਕਿਲੋਮੀਟਰ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਮੈਡਲ ਆਪਣੇ ਨਾਂਅ ਕੀਤਾ।

Ad Position 21
No active advertisement
ਅਜੀਤ ਡੈਸਕ 29-09-2026
ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ)- 57ਵੀਂ ਅਖਿਲ ਭਾਰਤੀ ਇੰਟਰ-ਰੇਲਵੇ ਕ੍ਰਾਸ ਕੰਟਰੀ ਚੈਂਪੀਅਨਸ਼ਿਪ-2026 ਦੱਖਣ ਪੱਛਮੀ ਰੇਲਵੇ ਸਪੋਰਟਸ ਅਗਜ਼ੀਬਿਸ਼ਨ/ਐਸੋਸੀਏਸ਼ਨ, ਹੁਬਲੀ (ਕਰਨਾਟਕ) ਵਲੋਂ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਫ਼ਿਰੋਜ਼ਪੁਰ ਮੰਡਲ ਦੀ ਪ੍ਰਤਿਭਾਸ਼ਾਲੀ ਖਿਡਾਰਣ ਕੁਮਾਰੀ ਨੀਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 10 ਕਿਲੋਮੀਟਰ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਮੈਡਲ ਆਪਣੇ ਨਾਂਅ ਕੀਤਾ। ਕੁਮਾਰੀ ਨੀਤਾ ਦੀ ਚੋਣ ਵਰਲਡ ਰੇਲਵੇ ਕ੍ਰਾਸ ਕੰਟਰੀ ਚੈਂਪੀਅਨਸ਼ਿਪ-2026 ਲਈ ਵੀ ਹੋਈ ਹੈ ਜੋ ਚੈੱਕ ਗਣਰਾਜ ਵਿਚ 13 ਨਵੰਬਰ 2026 ਤੋਂ ਕਰਵਾਈ ਜਾਵੇਗੀ। ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਰੇਲ ਦੀ ਨੁਮਾਇੰਦਗੀ ਕਰਨ ਦਾ ਇਹ ਮੌਕਾ ਉਨ੍ਹਾਂ ਦੀ ਖੇਡ ਪ੍ਰਤਿਭਾ ਤੇ ਉੱਤਮ ਪ੍ਰਦਰਸ਼ਨ ਦਾ ਪ੍ਰਮਾਣ ਹੈ। ਕੁਮਾਰੀ ਨੀਤਾ ਫਿਰੋਜ਼ਪੁਰ ਮੰਡਲ ਦੇ ਪਰਿਚਾਲਨ (ਆਪ੍ਰੇਟਿੰਗ) ਵਿਭਾਗ ਵਿਚ ਪੁਆਇੰਟਸਮੈਨ ਦੇ ਅਹੁਦੇ ’ਤੇ ਤਾਇਨਾਤ ਹਨ। ਉਨ੍ਹਾਂ ਦੀ ਇਸ ਸ਼ਾਨਦਾਰ ਖੇਡ ਪ੍ਰਾਪਤੀ ’ਤੇ ਸੀਨੀਅਰ ਮੰਡਲ ਪਰਿਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ, ਸੀਨੀਅਰ ਮੰਡਲ ਪਰਿਚਾਲਨ ਪ੍ਰਬੰਧਕ/ਜਨਰਲ ਤ੍ਰਿਲੋਕ ਸਿੰਘ ਤੇ ਮੰਡਲ ਪਰਿਚਾਲਨ ਪ੍ਰਬੰਧਕ ਹਰਮੀਤ ਸਿੰਘ ਨੇ ਉਨ੍ਹਾਂ ਨੂੰ ਸ਼ੀਲਡ ਭੇਟ ਕਰਕੇ ਸਨਮਾਨਿਤ ਕੀਤਾ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਧਾਇਕ ਭੁੱਲਰ ਨੇ ਮੁਲਤਾਨੀ ਗੇਟ ਚੌਕ ਵਿਖੇ ਲੱਗੇ ਨਵੇਂ ਆਦਮਕੱਦ ਬੁੱਤ ਦਾ ਕੀਤਾ ਉਦਘ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹਫ਼ਤਾਵਾਰੀ ਮੀਟਿੰਗ
Ad Position 24