ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਧਾਇਕ ਭੁੱਲਰ ਨੇ ਮੁਲਤਾਨੀ ਗੇਟ ਚੌਕ ਵਿਖੇ ਲੱਗੇ ਨਵੇਂ ਆਦਮਕੱਦ ਬੁੱਤ ਦਾ ਕੀਤਾ ਉਦਘਾਟਨ
ਫ਼ਿਰੋਜ਼ਪੁਰ, 28 ਸਤੰਬਰ (ਕੁਲਬੀਰ ਸਿੰਘ ਸੋਢੀ)- ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਫ਼ਿਰੋਜ਼ਪੁਰ ਸ਼ਹਿਰ ਦੇ ਇਤਿਹਾਸਕ ਮੁਲਤਾਨੀ ਗੇਟ ਚੌਕ ਦੀ ਨੁਹਾਰ ਬਦਲਣ ਲਈ ਨਵੀਨੀਕਰਨ ਕਰਨ ਦੇ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਵਾਂ ਆਦਮਕੱਦ ਬੁੱਤ ਸਥਾਪਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ‘ਰੰਗਲਾ ਪੰਜਾਬ’ ਸਕੀਮ ਅਧੀਨ ਕਰਵਾਏ ਗਏ ਇਸ ਵਿਕਾਸ ਕਾਰਜ ਦਾ ਉਦਘਾਟਨ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ।
ਸ਼
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁਲਤਾਨੀ ਗੇਟ ਚੌਕ ਵਿਖੇ ਲੱਗੇ ਨਵੇਂ ਆਦਮਕੱਦ ਬੁੱਤ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਭੁੱਲਰ ਤੇ ਹੋਰ। ਤਸਵੀਰ-ਕੁਲਬੀਰ ਸਿੰਘ ਸੋਢੀ
29-09-2026
ਫ਼ਿਰੋਜ਼ਪੁਰ, 28 ਸਤੰਬਰ (ਕੁਲਬੀਰ ਸਿੰਘ ਸੋਢੀ)- ਦੇਸ਼ ਦੀ ਆਜ਼ਾਦੀ ਲਈ ਆਪਣੀ ਜਵਾਨੀ ਕੁਰਬਾਨ ਕਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਫ਼ਿਰੋਜ਼ਪੁਰ ਸ਼ਹਿਰ ਦੇ ਇਤਿਹਾਸਕ ਮੁਲਤਾਨੀ ਗੇਟ ਚੌਕ ਦੀ ਨੁਹਾਰ ਬਦਲਣ ਲਈ ਨਵੀਨੀਕਰਨ ਕਰਨ ਦੇ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਵਾਂ ਆਦਮਕੱਦ ਬੁੱਤ ਸਥਾਪਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ‘ਰੰਗਲਾ ਪੰਜਾਬ’ ਸਕੀਮ ਅਧੀਨ ਕਰਵਾਏ ਗਏ ਇਸ ਵਿਕਾਸ ਕਾਰਜ ਦਾ ਉਦਘਾਟਨ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ। ਵਿਧਾਇਕ ਭੁੱਲਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਮਾਣ ਹਨ। ਉਨ੍ਹਾਂ ਨੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਬਹੁਤ ਛੋਟੀ ਉਮਰ ਵਿਚ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੀ। ਉਨ੍ਹਾਂ ਦੀ ਸੋਚ, ਦੇਸ਼ ਪ੍ਰਤੀ ਸਮਰਪਣ ਤੇ ਇਨਕਲਾਬੀ ਵਿਚਾਰਧਾਰਾ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹਨ। ਵਿਧਾਇਕ ਭੁੱਲਰ ਨੇ ਕਿਹਾ ਕਿ ਮੁਲਤਾਨੀ ਗੇਟ ਚੌਕ ਫ਼ਿਰੋਜ਼ਪੁਰ ਸ਼ਹਿਰ ਦਾ ਇਕ ਇਤਿਹਾਸਕ ਅਤੇ ਮਹੱਤਵਪੂਰਨ ਸਥਾਨ ਹੈ। ਇਸ ਚੌਕ ਦੇ ਨਵੀਨੀਕਰਨ ਅਤੇ ਸ਼ਹੀਦ ਭਗਤ ਸਿੰਘ ਦੇ ਨਵੇਂ ਆਦਮਕੱਦ ਬੁੱਤ ਦੇ ਸਥਾਪਿਤ ਹੋਣ ਨਾਲ ਨਾ ਸਿਰਫ਼ ਇਸ ਸਥਾਨ ਦੀ ਦਿੱਖ ਵਿਚ ਸੁਧਾਰ ਹੋਇਆ ਹੈ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਭਗਤੀ ਅਤੇ ਕੁਰਬਾਨੀ ਦੀ ਭਾਵਨਾ ਦਾ ਪ੍ਰਤੀਕ ਵੀ ਬਣੇਗਾ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਪੂਰਾ ਕਰਨ ਵਿਚ ਇੰਡੀਅਨ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਆਗੂਆਂ ਵਲੋਂ ਅਹਿਮ ਸਹਿਯੋਗ ਦਿੱਤਾ ਗਿਆ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਇਸ ਚੌਂਕ ਦੀ ਦੇਖ ਰੇਖ ਵੀ ਕਰ ਰਹੇ ਹਨ। ਇਸ ਮੌਕੇ ਨੇਕ ਪ੍ਰਤਾਪ ਬਾਵਾ, ਸਾਬਕਾ ਚੇਅਰਮੈਨ ਬਲਰਾਜ ਸਿੰਘ ਕਟੋਰਾ, ਨਿੱਜੀ ਸਕੱਤਰ ਹਿਮਾਂਸ਼ੂ ਠੱਕਰ, ਐੱਮ.ਸੀ. ਲਖਵਿੰਦਰ ਸਿੰਘ, ਐੱਮ.ਸੀ. ਨਰੇਸ਼ ਕੰਤੋੜ, ਪਰਮਜੀਤ ਸਿੰਘ ਵੜੈਚ, ਗੁਰਭੇਜ ਸਿੰਘ, ਦੀਪਕ ਨਾਰੰਗ, ਮਨਜੀਤ ਸਿੰਘ ਔਲਖ, ਐੱਮ.ਸੀ. ਮੇਜਰ ਸਿੰਘ ਤੇ ਇੰਡੀਅਨ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਆਗੂ ਹਰਜੀਤ ਸਿੰਘ, ਪ੍ਰਮੋਦ ਕਪੂਰ, ਕੁਲਦੀਪ ਰਾਏ, ਡਾ. ਆਰ.ਐੱਲ. ਸੰਤੋਸ਼ੀ, ਗੁਰਪ੍ਰੀਤ ਸਿੰਘ, ਭਾਗ ਸਿੰਘ, ਹਰਪ੍ਰੀਤ ਸਿੰਘ ਥਿੰਦ, ਡਾ.ਏ.ਐੱਸ. ਫਰਮਾਹ, ਵਿਵੇਕ ਮਲਹੋਤਰਾ, ਰਜਿੰਦਰ ਸਿੰਘ, ਵਾਈ.ਪੀ. ਸ਼ਰਮਾ, ਰਾਜਨ ਮਹਿਤਾ, ਤਰਲੋਕ ਸਿੰਘ, ਮੋਹਨ ਸਿੰਘ, ਜਤਿੰਦਰ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।