01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚੋਰਾਂ ਵਲੋਂ ਦੁਕਾਨ ’ਚ ਚੋਰੀ

ਫ਼ਿਰੋਜ਼ਪੁਰ, 30 ਸਤੰਬਰ (ਸੁਖਵਿੰਦਰ ਸਿੰਘ)– ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋਣ ਲੱਗੇ ਹਨ। ਸ਼ਹਿਰ ਦੇ ਚੂਹੀ ਚੌਕ ਨੇੜੇ ਰਾਤ ਸਮੇਂ ਦੋ ਵਿਅਕਤੀਆਂ ਵਲੋਂ ਦੁਕਾਨ ਦਾ ਸ਼ਟਰ ਸੱਬਲ ਨਾਲ ਤੋੜ ਕੇ ਅੰਦਰੋਂ ਸਮਾਨ ਚੋਰੀ ਕਰਕੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ।

Ad Position 21
No active advertisement
ਅਜੀਤ ਡੈਸਕ 01-10-2026
ਫ਼ਿਰੋਜ਼ਪੁਰ, 30 ਸਤੰਬਰ (ਸੁਖਵਿੰਦਰ ਸਿੰਘ)– ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋਣ ਲੱਗੇ ਹਨ। ਸ਼ਹਿਰ ਦੇ ਚੂਹੀ ਚੌਕ ਨੇੜੇ ਰਾਤ ਸਮੇਂ ਦੋ ਵਿਅਕਤੀਆਂ ਵਲੋਂ ਦੁਕਾਨ ਦਾ ਸ਼ਟਰ ਸੱਬਲ ਨਾਲ ਤੋੜ ਕੇ ਅੰਦਰੋਂ ਸਮਾਨ ਚੋਰੀ ਕਰਕੇ ਫਰਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਪੂਰੀ ਵਾਰਦਾਤ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪੀੜਤ ਦੁਕਾਨ ਮਾਲਕ ਨੇ ਦੱਸਿਆ ਕਿ ਚੋਰੀ ਕਾਰਨ ਕਰੀਬ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਰਾਤ ਸਮੇਂ ਦੁਕਾਨਾਂ ਹੀ ਸੁਰੱਖਿਅਤ ਨਹੀਂ ਹਨ ਤਾਂ ਵਪਾਰੀ ਆਪਣੇ ਕਾਰੋਬਾਰ ਨੂੰ ਲੈ ਕੇ ਕਿਵੇਂ ਨਿਸ਼ਚਿੰਤ ਰਹਿ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਰੇਬੀਜ਼ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਸਰਕਾਰ ਦੀਆਂ ਨਲਾਇਕੀਆਂ ਕਾਰਨ ਹੀ ਕਿਸਾਨ ਪਰਾਲ਼ੀ ਸਾੜਨ ਲਈ ਮਜਬੂਰ- ਸੰਧੂ, ਗਿੱਲ, ਬੰਡਾਲਾ
Ad Position 24