ਵਿਸ਼ਵ ਰੇਬੀਜ਼ ਦਿਵਸ ਮੌਕੇ ਲਗਾਇਆ ਜਾਗਰੂਕਤਾ ਕੈਂਪ
ਮੱਖੂ, 30 ਸਤੰਬਰ (ਕੁਲਵਿੰਦਰ ਸਿੰਘ)- ਵਿਸ਼ਵ ਰੇਬੀਜ਼ ਦਿਵਸ ਦੇ ਮੌਕੇ ’ਤੇ ਬਲਾਕ ਪੀ. ਐੱਚ.
ਮੱਖੂ, 30 ਸਤੰਬਰ (ਕੁਲਵਿੰਦਰ ਸਿੰਘ)- ਵਿਸ਼ਵ ਰੇਬੀਜ਼ ਦਿਵਸ ਦੇ ਮੌਕੇ ’ਤੇ ਬਲਾਕ ਪੀ.ਐੱਚ.ਸੀ. ਕਸੋਆਣਾ ਅਧੀਨ ਪੈਂਦੇ ਪਿੰਡ ਅਮੀਰ ਸਾਹ ਵਿਖੇ ਰੇਬੀਜ਼ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਨੂੰ ਜਾਨਵਰਾਂ ਦੇ ਕੱਟਣ ਨਾਲ ਹੋਣ ਵਾਲੀ ਰੇਬੀਜ਼ ਬਿਮਾਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਰੇਬੀਜ਼ ਇਕ ਗੰਭੀਰ ਤੇ ਜਾਨਲੇਵਾ ਬਿਮਾਰੀ ਹੈ, ਜੋ ਆਮ ਤੌਰ ’ਤੇ ਸੰਕਰਮਿਤ ਜਾਨਵਰ ਦੇ ਕੱਟਣ ਜਾਂ ਉਸ ਦੀ ਲਾਰ ਦੇ ਜ਼ਖਮ/ਚਮੜੀ ਦੇ ਟੁੱਟੇ ਹਿੱਸੇ ਨਾਲ ਸੰਪਰਕ ’ਚ ਆਉਣ ਕਾਰਨ ਫੈਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਰੇਬੀਜ਼ ਦੇ ਲੱਛਣਾਂ, ਕਾਰਨਾਂ, ਬਚਾਅ ਤੇ ਸਮੇਂ ਸਿਰ ਇਲਾਜ ਬਾਰੇ ਜਾਣਕਾਰੀ ਦਿੱਤੀ।