‘ ਜਸ਼ਨ-ਏ-ਚੈਂਪੀਅਨ’ ਦੌਰਾਨ ਰੋਟਰੀ ਕਲੱਬ ਫ਼ਿਰੋਜ਼ਪੁਰ ਦਾ ਪੰਜ ਪੁਰਸਕਾਰਾਂ ਨਾਲ ਸਨਮਾਨ
ਫ਼ਿਰੋਜ਼ਪੁਰ, 30 ਸਤੰਬਰ (ਗੁਰਿੰਦਰ ਸਿੰਘ)-ਰੋਟਰੀ ਕਲੱਬ ਫ਼ਿਰੋਜ਼ਪੁਰ ਵਲੋਂ ਸੇਵਾ, ਸਮਾਜਿਕ ਕਾਰਜਾਂ ਅਤੇ ਕਲੱਬ ਪ੍ਰਬੰਧਨ ਦੇ ਖੇਤਰ ਵਿਚ ਕੀਤੀਆਂ ਸ਼ਾਨਦਾਰ ਗਤੀਵਿਧੀਆਂ ਨੂੰ ਮਾਨਤਾ ਦਿੰਦਿਆਂ ਰੋਟਰੀ ਇੰਟਰਨੈਸ਼ਨਲ ਦੇ ਸਾਲ 2025-26 ਦੇ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਵਲੋਂ ਕਲੱਬ ਨੂੰ ‘ਜਸ਼ਨ-ਏ-ਚੈਂਪੀਅਨ’ ਸਮਾਗਮ ਦੌਰਾਨ ਕੁੱਲ ਪੰਜ ਸ਼ਾਨਦਾਰ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸਿਰਸਾ, ਹਰਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿਚ ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ ਰੋਟੇਰੀਅਨ ਕੇ.
ਫ਼ਿਰੋਜ਼ਪੁਰ, 30 ਸਤੰਬਰ (ਗੁਰਿੰਦਰ ਸਿੰਘ)-ਰੋਟਰੀ ਕਲੱਬ ਫ਼ਿਰੋਜ਼ਪੁਰ ਵਲੋਂ ਸੇਵਾ, ਸਮਾਜਿਕ ਕਾਰਜਾਂ ਅਤੇ ਕਲੱਬ ਪ੍ਰਬੰਧਨ ਦੇ ਖੇਤਰ ਵਿਚ ਕੀਤੀਆਂ ਸ਼ਾਨਦਾਰ ਗਤੀਵਿਧੀਆਂ ਨੂੰ ਮਾਨਤਾ ਦਿੰਦਿਆਂ ਰੋਟਰੀ ਇੰਟਰਨੈਸ਼ਨਲ ਦੇ ਸਾਲ 2025-26 ਦੇ ਗਵਰਨਰ ਰੋਟੇਰੀਅਨ ਭੁਪੇਸ਼ ਮਹਿਤਾ ਵਲੋਂ ਕਲੱਬ ਨੂੰ ‘ਜਸ਼ਨ-ਏ-ਚੈਂਪੀਅਨ’ ਸਮਾਗਮ ਦੌਰਾਨ ਕੁੱਲ ਪੰਜ ਸ਼ਾਨਦਾਰ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਸਿਰਸਾ, ਹਰਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿਚ ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ ਰੋਟੇਰੀਅਨ ਕੇ.ਪੀ. ਨਾਗੇਸ਼ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗਵਰਨਰ ਭੁਪੇਸ਼ ਮਹਿਤਾ ਵਲੋਂ ਰੋਟਰੀ ਕਲੱਬ ਫ਼ਿਰੋਜ਼ਪੁਰ ਦੇ ਛੇ ਸੀਨੀਅਰ ਮੈਂਬਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਤੇ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਰੋਟੇਰੀਅਨ ਡਾ.ਸੁਰਿੰਦਰ ਸਿੰਘ, ਰੋਟੇਰੀਅਨ ਰਾਕੇਸ਼ ਚਾਵਲਾ, ਰੋਟੇਰੀਅਨ ਦਿਨੇਸ਼ ਕਟਾਰੀਆ, ਰੋਟੇਰੀਅਨ ਅਜੈ ਬਜਾਜ, ਰੋਟੇਰੀਅਨ ਪ੍ਰਦੀਪ ਬਿੰਦਰਾ ਤੇ ਰੋਟੇਰੀਅਨ ਸੰਦੀਪ ਸਿੰਗਲਾ, ਪ੍ਰਧਾਨ ਰੋਟਰੀ ਕਲੱਬ ਫ਼ਿਰੋਜ਼ਪੁਰ (2026-27) ਸ਼ਾਮਲ ਸਨ। ਗਵਰਨਰ ਭੁਪੇਸ਼ ਮਹਿਤਾ ਨੇ ਪ੍ਰਧਾਨ ਕਿਰਪਾਲ ਸਿੰਘ ਮੱਕੜ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਲੋਕ-ਭਲਾਈ ਅਤੇ ਸਮਾਜ ਸੇਵਾ ਦੇ ਕਾਰਜ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰਧਾਨ ਕਿਰਪਾਲ ਸਿੰਘ ਮੱਕੜ ਨੇ ਕਿਹਾ ਕਿ ਮਿਲਿਆ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਿੱਜੀ ਮਾਣ ਨਹੀਂ, ਸਗੋਂ ਰੋਟਰੀ ਕਲੱਬ ਫ਼ਿਰੋਜ਼ਪੁਰ ਦੇ ਸਮੂਹ ਮੈਂਬਰਾਂ ਦੀ ਸਾਂਝੀ ਮਿਹਨਤ, ਸਮਰਪਣ ਤੇ ਸੇਵਾ-ਭਾਵਨਾ ਦਾ ਸਨਮਾਨ ਹੈ।