04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹੈਰੋਇਨ ਦਾ ਸੇਵਨ ਕਰਦੇ 2 ਮੁਲਜ਼ਮ ਕਾਬੂ

ਤਲਵੰਡੀ ਭਾਈ, 4 ਅਕਤੂਬਰ (ਰਵਿੰਦਰ ਸਿੰਘ ਬਜਾਜ)-ਪੁਲਿਸ ਥਾਣਾ ਤਲਵੰਡੀ ਭਾਈ ਦੇ ਸਹਾਇਕ ਥਾਣੇਦਾਰ ਸੁਰਜੀਤ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀ ਦੇ ਇਲਾਕੇ ’ਚ ਗਸ਼ਤ ’ਤੇ ਰਵਾਨਾ ਸੀ, ਜਦ ਪੁਲਿਸ ਪਾਰਟੀ ਮੇਨ ਚੌਂਕ ਤਲਵੰਡੀ ਭਾਈ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ, ਜੋ ਅੱਜ ਵੀ ਫ਼ਰੀਦਕੋਟ ਰੋਡ ’ਤੇ ਸੂਆ ਦੀ ਉੱਤਰ ਦਿਸ਼ਾ ਵਾਲੀ ਕੱਚੀ ਪਟੜੀ ਉੱਪਰ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਮੁਲਜ਼ਮ ਹੈਰੋਇਨ ਪੀਂਦੇ ਕਾਬੂ ਆ ਸਕਦੇ ਹਨ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਰਵਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਛੀਨਾ ਫਾਰਮ ਥਾਣਾ ਤਲਵੰਡੀ ਭਾਈ ਅਤੇ ਅਮਨਦੀਪ ਸਿੰਘ ਉਰਫ਼ ਅਮਨਾ ਪੁੱਤਰ ਸੁਰਜੰਟ ਸਿੰਘ ਵਾਸੀ ਸ਼ਨੀ ਮੰਦਰ ਵਾਲੀ ਗਲੀ ਥਾਣਾ ਤਲਵੰਡੀ ਭਾਈ ਨੂੰ ਕਾਬੂ ਕੀਤਾ ਗਿਆ, ਜਿੰਨਾਂ ਕੋਲੋਂ ਤਲਾਸ਼ੀ ਦੌਰਾਨ 1 ਲਾਈਟਰ, 1 ਅੱਧਜਲੀ ਸਿਲਵਰ ਪੰਨੀ, ਇਕ 10 ਰੁਪਏ ਦਾ ਰੋਲ ਕੀਤਾ ਨੋਟ ਬਰਾਮਦ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-10-2026
ਤਲਵੰਡੀ ਭਾਈ, 4 ਅਕਤੂਬਰ (ਰਵਿੰਦਰ ਸਿੰਘ ਬਜਾਜ)-ਪੁਲਿਸ ਥਾਣਾ ਤਲਵੰਡੀ ਭਾਈ ਦੇ ਸਹਾਇਕ ਥਾਣੇਦਾਰ ਸੁਰਜੀਤ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀ ਦੇ ਇਲਾਕੇ ’ਚ ਗਸ਼ਤ ’ਤੇ ਰਵਾਨਾ ਸੀ, ਜਦ ਪੁਲਿਸ ਪਾਰਟੀ ਮੇਨ ਚੌਂਕ ਤਲਵੰਡੀ ਭਾਈ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ, ਜੋ ਅੱਜ ਵੀ ਫ਼ਰੀਦਕੋਟ ਰੋਡ ’ਤੇ ਸੂਆ ਦੀ ਉੱਤਰ ਦਿਸ਼ਾ ਵਾਲੀ ਕੱਚੀ ਪਟੜੀ ਉੱਪਰ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਮੁਲਜ਼ਮ ਹੈਰੋਇਨ ਪੀਂਦੇ ਕਾਬੂ ਆ ਸਕਦੇ ਹਨ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਰਵਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਛੀਨਾ ਫਾਰਮ ਥਾਣਾ ਤਲਵੰਡੀ ਭਾਈ ਅਤੇ ਅਮਨਦੀਪ ਸਿੰਘ ਉਰਫ਼ ਅਮਨਾ ਪੁੱਤਰ ਸੁਰਜੰਟ ਸਿੰਘ ਵਾਸੀ ਸ਼ਨੀ ਮੰਦਰ ਵਾਲੀ ਗਲੀ ਥਾਣਾ ਤਲਵੰਡੀ ਭਾਈ ਨੂੰ ਕਾਬੂ ਕੀਤਾ ਗਿਆ, ਜਿੰਨਾਂ ਕੋਲੋਂ ਤਲਾਸ਼ੀ ਦੌਰਾਨ 1 ਲਾਈਟਰ, 1 ਅੱਧਜਲੀ ਸਿਲਵਰ ਪੰਨੀ, ਇਕ 10 ਰੁਪਏ ਦਾ ਰੋਲ ਕੀਤਾ ਨੋਟ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਉਕਤ ਦੋਨਾਂ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਫ਼ਿਰੋਜ਼ਪੁਰ ਵਿਚ 42 ਹੌਟ ਸਪੌਟ ਇਲਾਕਿਆਂ ’ਚ ਵੱਡਾ ਕਾਸੋ ਅਭਿਆਨ ਨਸ਼ਾ ਤਸਕਰਾਂ ਅਤੇ ਭਗੌੜਿਆਂ ’ਤੇ ਕੱਸਿਆ ਸ਼ਿਕੰਜਾ
Ad Position 24