05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਸਾਈਕਲ ਯਾਤਰਾ ’ਤੇ ਨਿਕਲੇ 70 ਸਾਲਾ ਨਿਰਮਲ ਸਿੰਘ ਜ਼ੀਰਾ ਪੁੱਜੇ

ਜ਼ੀਰਾ, 4 ਅਕਤੂਬਰ(ਪ੍ਰਤਾਪ ਸਿੰਘ ਹੀਰਾ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭਿਆਨਕ ਲਾਹਣਤ ਤੋਂ ਬਚਾਉਣ ਅਤੇ ਜਾਗਰੂਕ ਕਰਨ ਦਾ ਹੋਕਾ ਲੈ ਕੇ ਸਾਈਕਲ ’ਤੇ ਨਿਕਲੇ 70 ਸਾਲਾ ਬਜ਼ੁਰਗ ਨਿਰਮਲ ਸਿੰਘ ਜੀਰਾ ਪਹੁੰਚੇ। ਇੱਥੇ ਪਹੁੰਚਣ ’ਤੇ ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

Ad Position 21
No active advertisement
ਜ਼ੀਰਾ ਵਿਖੇ ਪਹੁੰਚੇ ਸਾਈਕਲ ਸਵਾਰ ਨਿਰਮਲ ਸਿੰਘ ਜੌਂਸਵਾਲੀਆ। ਤਸਵੀਰ- ਪ੍ਰਤਾਪ ਸਿੰਘ ਹੀਰਾ 05-10-2026
ਜ਼ੀਰਾ, 4 ਅਕਤੂਬਰ(ਪ੍ਰਤਾਪ ਸਿੰਘ ਹੀਰਾ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭਿਆਨਕ ਲਾਹਣਤ ਤੋਂ ਬਚਾਉਣ ਅਤੇ ਜਾਗਰੂਕ ਕਰਨ ਦਾ ਹੋਕਾ ਲੈ ਕੇ ਸਾਈਕਲ ’ਤੇ ਨਿਕਲੇ 70 ਸਾਲਾ ਬਜ਼ੁਰਗ ਨਿਰਮਲ ਸਿੰਘ ਜੀਰਾ ਪਹੁੰਚੇ। ਇੱਥੇ ਪਹੁੰਚਣ ’ਤੇ ਉਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਪਿੰਡ ਜੌਂਸਵਾਲੀਆ ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਵਾਰ ਉਹ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਸਥਿਤ ਇਤਿਹਾਸਕ ਗੁਰਦੁਆਰਾ ਬੁੱਢਾ ਜੋਹੜ ਸਾਹਿਬ ਦੇ ਦਰਸ਼ਨਾਂ ਲਈ 700 ਕਿਲੋਮੀਟਰ ਦੀ ਯਾਤਰਾ ’ਤੇ ਸਾਈਕਲ ਰਾਹੀ ਰਵਾਨਾ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਇਸ ਸਫ਼ਰ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਾਈਕਲ ਰਾਹੀਂ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਕਰਦੇ ਆ ਰਹੇ ਹਨ। ਇਸ ਯਾਤਰਾ ਦਾ ਮੁੱਖ ਮਕਸਦ ਧਾਰਮਿਕ ਦਰਸ਼ਨਾਂ ਦੇ ਨਾਲ-ਨਾਲ ਸਮਾਜ ਸੁਧਾਰ ਅਤੇ ਨੌਜਵਾਨਾਂ ਨੂੰ ਸੇਧ ਦੇਣਾ ਹੈ। ਉਹ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਸਾਈਕਲ ਰਾਹੀਂ ਕਰ ਚੁੱਕੇ ਹਨ ਅਤੇ ਰਾਹ ਵਿਚ ਮਿਲਣ ਵਾਲੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਕਰ ਚੁੱਕੇ ਹਨ। ਨੌਜਵਾਨਾਂ ਦੇ ਨਾਂਅ ਸੰਦੇਸ਼ ਦਿੰਦਿਆਂ 70 ਸਾਲਾ ਨਿਰਮਲ ਸਿੰਘ ਨੇ ਕਿਹਾ ਅੱਜ ਦੀ ਨੌਜਵਾਨੀ ਨੂੰ ਆਪਣੀ ਸਿਹਤ ਅਤੇ ਜਵਾਨੀ ਸੰਭਾਲਣ ਦੀ ਸਖ਼ਤ ਲੋੜ ਹੈ। ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣੋ, ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ਅਤੇ ਰੋਜ਼ਾਨਾ ਸਾਈਕਲ ਚਲਾ ਕੇ ਤੰਦਰੁਸਤ ਜੀਵਨ ਜਿਊਣ ਨੂੰ ਤਰਜੀਹ ਦਿਓ।
Ad Position 22
No active advertisement
ਪਿਛਲੀ ਖ਼ਬਰ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ- ਜਸਪਾਲ ਸਿੰਘ ਢਿੱਲੋਂ ਅਗਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24