05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਰਬਾਂਗੀ ਲੇਖਕ ਕੇ.ਐਲ. ਗਰਗ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ

ਜ਼ੀਰਾ,4 ਅਕਤੂਬਰ (ਰਜਨੀਸ਼ ਕਥੂਰੀਆ)-ਬੀਤੇ ਦਿਨੀਂ ਸਾਹਿਤ ਸਭਾ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਪੰਜਾਬੀ ਦੇ ਸਰਬਾਂਗੀ ਲੇਖਕ ਕੇ.

Ad Position 21
No active advertisement
ਕੇ.ਐਲ.ਗਰਗ ਦੀ ਪੁਰਾਣੀ ਤਸਵੀਰ। 05-10-2026
ਜ਼ੀਰਾ,4 ਅਕਤੂਬਰ (ਰਜਨੀਸ਼ ਕਥੂਰੀਆ)-ਬੀਤੇ ਦਿਨੀਂ ਸਾਹਿਤ ਸਭਾ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਪੰਜਾਬੀ ਦੇ ਸਰਬਾਂਗੀ ਲੇਖਕ ਕੇ.ਐਲ. ਗਰਗ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਥੇ ਦੱਸ ਦੇਈਏ ਕਿ ਕੇ.ਐਲ. ਗਰਗ ਇੱਕੋ ਸਮੇਂ ਵਿਅੰਗਕਾਰ, ਕਹਾਣੀਕਾਰ, ਨਾਵਲਕਾਰ, ਸਫਰਨਾਮਾਕਾਰ ਅਤੇ ਸਮਰੱਥ ਵਾਰਤਕ ਲਿਖਾਰੀ ਸਨ। ਆਪਣੇ ਜੀਵਨ ਕਾਲ ਵਿਚ ਉਹਨਾਂ ਨੇ 100 ਤੋਂ ਵਧੇਰੇ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਉਹਨਾਂ ਦਾ ਲਿਖਿਆ ਕਾਲਮ, ‘ਗਰਗ ਬਾਣੀ’ ਪੰਜਾਬ ਦੀ ਪ੍ਰਮੁੱਖ ਅਖਬਾਰ,‘ਅਜੀਤ’ ਵਿਚ ਲਗਾਤਾਰ ਪ੍ਰਕਾਸ਼ਿਤ ਹੁੰਦਾ ਰਿਹਾ ਹੈ। ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਦੀ ਸਮੀਖਿਆ ਕੀਤੀ ਅਤੇ ਉਹ ਇਕ ਸਫਲ ਅਨੁਵਾਦਕ ਵੀ ਸਨ। ਉਹਨਾਂ ਸੰਸਾਰ ਪ੍ਰਸਿੱਧ ਕਲਾਸੀਕਲ ਸਾਹਿਤ ਦਾ ਪੰਜਾਬੀ ਵਿਚ ਸਫਲ ਅਨੁਵਾਦ ਵੀ ਕੀਤਾ। ਨਵੇਂ ਹਾਸ ਵਿਅੰਗ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਨੇ ਮੋਗਾ ਵਿਖੇ ਵਿਅੰਗ ਸਾਹਿਤ ਅਕੈਡਮੀ ਦੀ ਸਥਾਪਨਾ ਵੀ ਕੀਤੀ। ਸ਼ੋਕ ਮੀਟਿੰਗ ਵਿਚ ਉੱਘੇ ਲੇਖਕ ਗੁਰਚਰਨ ਸਿੰਘ ਨੂਰਪੁਰ, ਲੈਕਚਰਾਰ ਨਰਿੰਦਰ ਸਿੰਘ ਥਿੰਦ, ਮੇਜਰ ਸਿੰਘ ਸੰਧੂ, ਮੁਖਤਿਆਰ ਸਿੰਘ ਬਰਾੜ, ਪਰਮਜੀਤ ਵਿਦਿਆਰਥੀ, ਕਾਲਾ ਬੇਰੀ ਵਾਲਾ, ਪ੍ਰਤਾਪ ਸਿੰਘ ਹੀਰਾ, ਸੁਖਰਾਜ ਸਿੰਘ ਜ਼ੀਰਾ, ਹਰੀ ਦਾਸ ਚੌਹਾਨ, ਪ੍ਰਿਤਪਾਲ ਸਿੰਘ ਮਣਕੂ, ਰੱਬੀ ਸ਼ਾਇਰ, ਜਸਵੰਤ ਸਿੰਘ ਭੱਟੀ ਅਤੇ ਬਲਜੀਤ ਬਾਦਸ਼ਾਹ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ’ਤੇ ਖ਼ੁਸ਼ੀ ਪ੍ਰਗਟ ਅਗਲੀ ਖ਼ਬਰ ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ’ਚ ਮਹੀਨਾਵਾਰ ਰਾਸ਼ਨ ਵੰਡ ਸਮਾਗਮ
Ad Position 24