05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਥ ਦੇ ਮਹਾਨ ਵਿਦਵਾਨ, ਰਾਗੀ-ਢਾਡੀ ਜਥਿਆਂ ਨੇ ਸੰਗਤਾਂ ਨੂੰ ਸੁਣਾਇਆ ਗੁਰੂ ਜੱਸ

ਗੋਲੂ ਕਾ ਮੋੜ/ ਮਮਦੋਟ, 4 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ, ਸੁਖਦੇਵ ਸਿੰਘ ਸੰਗਮ)-ਫ਼ਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਹਾਮਦ ਦੀ ਧਰਤੀ ’ਤੇ ਸੁਸ਼ੋਭਿਤ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਜੋੜ-ਮੇਲਾ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਦੇਖ ਰੇਖ ਹੇਠ 2 ਤੋਂ 4 ਅਕਤੂਬਰ ਤੱਕ ਕਰਵਾਇਆ ਗਿਆ । ਜਿਸ ਵਿਚ ਇਲਾਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋਈਆ ਅਤੇ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ।

Ad Position 21
No active advertisement
ਸੰਗਤਾਂ ਨੂੰ ਗੁਰੂ ਜੱਸ ਸੁਣਾਉਂਦਾ ਹੋਇਆ ਭਾਈ ਸਤਨਾਮ ਸਿੰਘ ਦਾ ਰਾਗੀ ਜਥਾ ਅਤੇ ਹਾਜ਼ਰ ਸੰਗਤਾਂ। 05-10-2026
ਗੋਲੂ ਕਾ ਮੋੜ/ ਮਮਦੋਟ, 4 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ, ਸੁਖਦੇਵ ਸਿੰਘ ਸੰਗਮ)-ਫ਼ਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਹਾਮਦ ਦੀ ਧਰਤੀ ’ਤੇ ਸੁਸ਼ੋਭਿਤ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਜੋੜ-ਮੇਲਾ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਦੇਖ ਰੇਖ ਹੇਠ 2 ਤੋਂ 4 ਅਕਤੂਬਰ ਤੱਕ ਕਰਵਾਇਆ ਗਿਆ । ਜਿਸ ਵਿਚ ਇਲਾਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋਈਆ ਅਤੇ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ। ਸਵੇਰੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਕਥਾ ਅਤੇ ਕੀਰਤਨ ਦੇ ਦੀਵਾਨ ਸਜਾਏ ਗਏ, ਜਿਸ ਵਿਚ ਵੱਖ-ਵੱਖ ਰਾਗੀ, ਢਾਡੀ ਅਤੇ ਕਥਾ ਵਾਚਕਾਂ ਵਲੋਂ ਗੁਰੂ ਘਰ ਪੁੱਜੀਆਂ ਸੰਗਤਾਂ ਗੁਰੂ ਜੱਸ ਸੁਣਾ ਕੇ ਗੁਰੂ ਇਤਿਹਾਸ ਨਾਲ ਜੋੜਿਆ। ਇਸ ਸਮਾਗਮ ਦੌਰਾਨ ਗੁਰੂ ਕੇ ਲੰਗਰ, ਖੀਰ, ਜਲੇਬੀਆਂ, ਪਕੌੜਿਆਂ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆ ਛਬੀਲਾਂ ਲਗਾਈਆਂ ਗਈਆਂ। ਇਸ ਸਮਾਗਮ ਦੌਰਾਨ ਬੀ.ਐੱਸ.ਟੀ ਸਕੂਲ ਦੇ ਸਹਿਯੋਗ ਗਗਨ ਨਿਸ਼ਰੇਸ਼ ਆਯੁਰਵੇਦ ਹਸਪਤਾਲ ਟਾਂਡਾ ਹੁਸ਼ਿਆਰਪੁਰ ਦੀ ਟੀਮ ਵਲੋਂ ਜਰਨਲ ਚੈੱਕ ਅਪ ਕੈਪ ਲਗਾਇਆ ਗਿਆ ਅਤੇ ਫ਼ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਡਾਕਟਰਾਂ ਦੀਆ ਟੀਮਾਂ ਵਲੋਂ ਫ਼ਰੀ ਮੈਡੀਕਲ ਕੈਂਪ ਲਗਾਏ ਗਏ। ਜਾਣਕਾਰੀ ਅਨੁਸਾਰ ਗੁਰੂਦਆਰਾ ਪ੍ਰਗਟ ਸਾਹਿਬ ਫਿਰੋਜ਼ਪੁਰ-ਫਜਿਲਕਾ ਮੁੱਖ ਮਾਰਗ ਅਤੇ ਪਿੰਡ ਹਾਮਦ ਤਹਿ ਗੁਰੂਹਰਸਹਾਏ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ 1988 ਵਿਚ ਸੁਸ਼ੋਭਿਤ ਹੋਇਆ। ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਦੀ ਦੇਖ ਰੇਖ ਹੇਠ ਚੱਲ ਰਹੀ ਹੈ। ਇੱਥੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ, ਬਹੁਤ ਵੱਡਾ ਲੰਗਰ ਹਾਲ ਅਤੇ ਬਹੁਤ ਵੱਡਾ ਅਤੇ ਸੁੰਦਰ ਦੀਵਾਨ ਹਾਲ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਬਣਾਏ ਗਏ ਹਨ, ਗੁਰਦੁਆਰਾ ਸਾਹਿਬ ਵਿਖੇ ਦਿਨ-ਰਾਤ ਲਗਾਤਾਰ ਗੁਰੂ ਕੇ ਲੰਗਰ ਚੱਲਦੇ ਰਹਿੰਦੇ ਹਨ! ਇਲਾਕੇ ਤੋਂ ਇਲਾਵਾ ਇਸ ਫਿਰੋਜ਼ਪੁਰ-ਫਜਿਲਕਾ ਰੋਡ ਤੋਂ ਲੱਗਦੇ ਲੋਕ ਨਤਮਸਤਕ ਹੋ ਕੇ ਹਾਜ਼ਰੀਆਂ ਭਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ’ਚ ਮਨਾਈ ਗਾਂਧੀ ਜੈਅੰਤੀ ਅਗਲੀ ਖ਼ਬਰ ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਟੂਰ ਲਗਾਇਆ
Ad Position 24