10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਇੰਡੇਨ ਗੈਸ ਵਲੋਂ ਐਕਸਟਰਾਲਾਇਟ ਤੇ ਛੋਟੂ ਐੱਲ.ਪੀ.ਜੀ. ਸਿਲੰਡਰਾਂ ਦੀ ਸ਼ੁਰੂਆਤ

ਫ਼ਿਰੋਜ਼ਪੁਰ, 9 ਅਕਤੂਬਰ (ਕੁਲਬੀਰ ਸਿੰਘ ਸੋਢੀ)-ਗ੍ਰਾਹਕਾਂ ਦੀਆਂ ਬਦਲਦੀਆਂ ਲੋੜਾਂ ਅਤੇ ਐੱਲ. ਪੀ.

Ad Position 21
No active advertisement
ਐੱਲ.ਪੀ.ਜੀ ਦੇ ਸੀਨੀਅਰ ਅਧਿਕਾਰੀ ਅਮਿਤ ਕੁਮਾਰ 10-10-2026
ਫ਼ਿਰੋਜ਼ਪੁਰ, 9 ਅਕਤੂਬਰ (ਕੁਲਬੀਰ ਸਿੰਘ ਸੋਢੀ)-ਗ੍ਰਾਹਕਾਂ ਦੀਆਂ ਬਦਲਦੀਆਂ ਲੋੜਾਂ ਅਤੇ ਐੱਲ.ਪੀ.ਜੀ. ਦੀ ਸੁਵਿਧਾਜਨਕ ਵਰਤੋਂ ਨੂੰ ਧਿਆਨ ਵਿਚ ਰੱਖਦਿਆਂ ਇੰਡੀਅਨਆਇਲ ਦੇ ਇੰਡੇਨ ਵਲੋਂ ਐਕਸਟਰਾਲਾਇਟ ਤੇ ਛੋਟੂ ਐੱਲ.ਪੀ.ਜੀ ਸਿਲੰਡਰਾਂ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ। ਇਨ੍ਹਾਂ ਸਿਲੰਡਰਾਂ ਦਾ ਉਦੇਸ਼ ਉਨ੍ਹਾਂ ਗਾਹਕਾਂ ਨੂੰ ਸੌਖਾ ਵਿਕਲਪ ਮੁਹੱਈਆ ਕਰਵਾਉਣਾ ਹੈ, ਜਿਨ੍ਹਾਂ ਨੂੰ ਘੱਟ ਮਾਤਰਾ ਵਿਚ ਗੈੱਸ ਦੀ ਲੋੜ ਹੁੰਦੀ ਹੈ ਜਾਂ ਜੋ ਆਪਣੀ ਜ਼ਰੂਰਤ ਅਨੁਸਾਰ ਐੱਲ.ਪੀ.ਜੀ ਦੀ ਵਰਤੋਂ ਕਰਨਾ ਚਾਹੁੰਦੇ ਹਨ। ਇਸ ਸਹੂਲਤ ਤਹਿਤ ਐਕਸਟਰਾਲਾਇਟ 10 ਕਿੱਲੋ ਅਤੇ ਛੋਟੂ ਐੱਲ.ਪੀ.ਜੀ 5 ਕਿੱਲੋ ਦੇ ਐੱਫ.ਟੀ.ਐੱਲ ਸਿਲੰਡਰ ਉਪਲਬਧ ਹਨ। ਇਹ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ, ਕਿਰਾਏ ਦੇ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ, ਛੋਟੇ ਕਾਰੋਬਾਰੀਆਂ ਤੇ ਉਨ੍ਹਾਂ ਗ੍ਰਾਹਕਾਂ ਲਈ ਲਾਹੇਵੰਦ ਹੋ ਸਕਦੇ ਹਨ, ਜਿਨ੍ਹਾਂ ਨੂੰ ਰਵਾਇਤੀ ਘਰੇਲੂ ਐੱਲ.ਪੀ.ਜੀ ਕਨੈੱਕਸ਼ਨ ਦੀ ਬਜਾਏ ਇਕ ਲਚਕਦਾਰ ਵਿਕਲਪ ਦੀ ਲੋੜ ਹੈ। ਇਨ੍ਹਾਂ ਸਿਲੰਡਰਾਂ ਦੀ ਖ਼ਾਸੀਅਤ ਘੱਟੋ-ਘੱਟ ਦਸਤਾਵੇਜ਼ੀ ਕਾਰਵਾਈ, ਡਿਜੀਟਲ ਬੁਕਿੰਗ ਤੇ ਡਿਲਿਵਰੀ ਦੀ ਸਹੂਲਤ ਹੈ। ਐੱਲ.ਪੀ.ਜੀ ਦੇ ਸੀਨੀਅਰ ਅਧਿਕਾਰੀ ਅਮਿੱਤ ਕੁਮਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਐੱਫ.ਟੀ.ਐੱਲ ਸਿਲੰਡਰਾਂ ਲਈ ਪਤੇ ਦੇ ਸਬੂਤ ਦੀ ਲੋੜ ਨਹੀਂ ਹੈ ਜਿਸ ਨਾਲ ਅਸਥਾਈ ਤੌਰ ’ਤੇ ਕਿਸੇ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਲਈ ਵੀ ਐੱਲ.ਪੀ.ਜੀ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਨਵੇਂ ਕਨੈੱਕਸ਼ਨ ’ਤੇ 250 ਰੁਪਏ ਤੇ ਰੀਫਿਲ ’ਤੇ 200 ਰੁਪਏ ਤੱਕ ਦੀ ਛੋਟ ਪ੍ਰਾਪਤ ਕਰਨ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਇਹ ਛੋਟ ਲਾਗੂ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ 11 ਨੂੰ ਅਗਲੀ ਖ਼ਬਰ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਕਾਬੂ
Ad Position 24