13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਬੰਗਲਾਦੇਸ਼ ਨੂੰ ਰੇਲ ਕੋਚ ਭੇਜਣ ਨਾਲ ਫ਼ਿਰੋਜ਼ਪੁਰ ਮੰਡਲ ਨੂੰ 91.73 ਲੱਖ ਰੁਪਏ ਦਾ ਮਾਲੀਆ

ਫ਼ਿਰੋਜ਼ਪੁਰ 12 ਅਕਤੂਬਰ (ਰਾਕੇਸ਼ ਚਾਵਲਾ): ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਯਤਨਾਂ ਨਾਲ 18 ਐੱਲ. ਐੱਚ.

Ad Position 21
No active advertisement
ਬੰਗਲਾਦੇਸ਼ ਲਈ ਰੇਲ ਕੋਚ ਭੇਜਣ ਨਾਲ ਹੋਈ ਆਮਦਨੀ ਬਾਰੇ ਜਾਣਕਾਰੀ ਦਿੰਦੇ ਹੋਏ ਰੇਲਵੇ ਦੇ ਅਧਿਕਾਰੀ। ਅਜੀਤ ਤਸਵੀਰ 13-10-2026
ਫ਼ਿਰੋਜ਼ਪੁਰ 12 ਅਕਤੂਬਰ (ਰਾਕੇਸ਼ ਚਾਵਲਾ): ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਯਤਨਾਂ ਨਾਲ 18 ਐੱਲ.ਐੱਚ.ਬੀ. ਕੋਚਾਂ ਦੀ ਪਹਿਲੀ ਰੇਕ 11 ਅਕਤੂਬਰ ਨੂੰ ਹੁਸੈਨਪੁਰ ਰੇਲਵੇ ਸਟੇਸ਼ਨ ਤੋਂ ਬੰਗਲਾਦੇਸ਼ ਦੇ ਦਰਸ਼ਨਾ ਰੇਲਵੇ ਸਟੇਸ਼ਨ ਲਈ ਸਫਲਤਾਪੂਰਵਕ ਰਵਾਨਾ ਹੋਈ। ਇਨ੍ਹਾਂ 18 ਐੱਲ.ਐੱਚ.ਬੀ. ਕੋਚਾਂ ਦਾ ਨਿਰਮਾਣ ਰੇਲ ਕੋਚ ਫੈਕਟਰੀ ਕਪੂਰਥਲਾ ਦੁਆਰਾ ਕੀਤਾ ਗਿਆ ਹੈ, ਜੋ ਕਿ ਇਕ ਮਹੱਤਵਪੂਰਨ ਪ੍ਰਾਪਤੀ ਹੈ। ਬੰਗਲਾਦੇਸ਼ ਰੇਲਵੇ ਦੀਆਂ ਸੰਚਾਲਨ ਅਤੇ ਯਾਤਰੀ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਕੋਚਾਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਫ਼ਿਰੋਜ਼ਪੁਰ ਮੰਡਲ ਨੇ ਬੰਗਲਾਦੇਸ਼ ਰੇਲਵੇ ਨੂੰ ਰੇਲ ਕੋਚਾਂ ਦੀ ਬਰਾਮਦ ਰਾਹੀਂ 91.73 ਲੱਖ ਰੁਪਏ ਦਾ ਮਾਲੀਆ (ਕਮਾਈ) ਇਕੱਠਾ ਕੀਤਾ ਹੈ। ਇਹ ਪ੍ਰਾਪਤੀ ਫਿਰੋਜ਼ਪੁਰ ਮੰਡਲ, ਰੇਲ ਕੋਚ ਫੈਕਟਰੀ ਕਪੂਰਥਲਾ, ਰਾਈਟਸ (ਰਾਈਟਸ - ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ) ਲਿਮਟਿਡ ਅਤੇ ਬੰਗਲਾਦੇਸ਼ ਰੇਲਵੇ ਵਿਚਕਾਰ ਬਿਹਤਰ ਤਾਲਮੇਲ ਦਾ ਨਤੀਜਾ ਹੈ। ‘ਮੇਕ ਇਨ ਇੰਡੀਆ, ਫਾਰ ਦ ਵਰਲਡ’ ਦੇ ਵਿਜ਼ਨ ਦੇ ਅਨੁਕੂਲ ਇਹ ਪ੍ਰਾਪਤੀ ਦੇਸ਼ ਵਿਚ ਬਣੇ ਰੇਲ ਕੋਚਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਅਤੇ ਗਲੋਬਲ ਰੇਲਵੇ ਖੇਤਰ ਵਿਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੀ ਇਹ ਪਹਿਲਕਦਮੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਯਤਨਾਂ ਤੇ ਵੱਖ-ਵੱਖ ਸੰਸਥਾਵਾਂ ਨਾਲ ਬਿਹਤਰ ਤਾਲਮੇਲ ਦਾ ਨਤੀਜਾ ਹੈ। ਇਸ ਨਾਲ ਭਾਰਤੀ ਰੇਲਵੇ ਦੀ ਆਮਦਨ ਵਧਣ ਦੇ ਨਾਲ-ਨਾਲ ਅੰਤਰਰਾਸ਼ਟਰੀ ਬਰਾਮਦ ਨੂੰ ਵੀ ਹੁਲਾਰਾ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ‘ ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਧਾਇਕ ਦਹੀਆ ਨੇ ਲੋਕਾਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਪੰਜਾਬ ਵਿਚ ਅਗਲੀ ਸਰਕਾਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੀ ਬਣੇਗੀ- ਹਰਜਿੰਦਰ ਸਿੰਘ ਸੰਧੂ
Ad Position 24