ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ 11000 ਰੁਪਏ ਰਾਸ਼ੀ ਭੇਟ
ਮੰਡੀ ਲਾਧੂਕਾ, 18 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)- ਬਹੁਤ ਲੰਮੇ ਸਮੇਂ ਤੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਉੱਘੇ ਨੌਜਵਾਨ ਸਮਾਜ ਸੇਵੀ ਮੰਨੇ ਸੈਣੀ ਵਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਸ ਦੇ ਨਾਲ-ਨਾਲ ਆਪਣੇ ਇਲਾਕੇ ’ਚ ਲੋੜਵੰਦ ਲੜਕੀਆਂ ਦੇ ਵਿਆਹਾਂ ’ਚ ਯੋਗਦਾਨ ਪਾਇਆ ਜਾ ਰਿਹਾ ਹੈ, ਇਸੇ ਤਹਿਤ ਅੱਜ ਮੰਨਾ ਸੈਣੀ ਵਲੋਂ ਆਪਣੇ ਇਲਾਕੇ ਦੇ ਪਿੰਡ ਚੱਕ ਖੁੰਡ ਵਾਲਾ ਦੇ ਵਸਨੀਕ ਆਤਮ ਸਿੰਘ ਦੀ ਲੜਕੀ ਦੇ ਵਿਆਹ ਲਈ 11000 ਰੁਪਏ ਦੀ ਨਗਦ ਸੇਵਾ ਕੀਤੀ ਗਈ।
ਅਜੀਤ ਡੈਸਕ
19-10-2026