25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੋਸ਼ਣ ਟਰੈਕ ਦੇ ਨਾਂਅ ’ਤੇ ਬੱਚਿਆਂ ਦੇ ਹੱਕਾਂ ’ਤੇ ਹਮਲਾ ਬਰਦਾਸ਼ਤ ਨਹੀਂ: ਆਂਗਣਵਾੜੀ ਯੂਨੀਅਨ

ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ)- ਪੰਜਾਬ ਵਿਚ ਡਿਜੀਟਲਾਈਜੇਸ਼ਨ ਦੇ ਨਾਂਅ ’ਤੇ 80 ਫੀਸਦੀ ਬੱਚਿਆਂ ਨੂੰ ਗਰਮ ਪੱਕੇ ਭੋਜਨ (ਐੱਚ. ਸੀ.

Ad Position 21
No active advertisement
ਅਜੀਤ ਡੈਸਕ 26-10-2026
ਫ਼ਿਰੋਜ਼ਪੁਰ, 25 ਅਕਤੂਬਰ (ਕੁਲਬੀਰ ਸਿੰਘ ਸੋਢੀ)- ਪੰਜਾਬ ਵਿਚ ਡਿਜੀਟਲਾਈਜੇਸ਼ਨ ਦੇ ਨਾਂਅ ’ਤੇ 80 ਫੀਸਦੀ ਬੱਚਿਆਂ ਨੂੰ ਗਰਮ ਪੱਕੇ ਭੋਜਨ (ਐੱਚ.ਸੀ.ਐੱਮ.) ਤੋਂ ਵਾਂਝੇ ਕਰਨ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਸਖਤ ਰੋਸ ਜਤਾਇਆ ਹੈ। ਯੂਨੀਅਨ ਦੀ ਕੌਮੀ ਜਨਰਲ ਸਕੱਤਰ ਊਸ਼ਾ ਰਾਣੀ, ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਤੇ ਸੂਬਾ ਪ੍ਰਧਾਨ ਹਰਜੀਤ ਕੌਰ ਪਾਂਜੋਲਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਂਗਣਵਾੜੀ ਕੇਂਦਰਾਂ ’ਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਤਾਜ਼ਾ ਪਕਿਆ ਹੋਇਆ ਗਰਮ ਭੋਜਨ ਦਿੱਤਾ ਜਾਂਦਾ ਹੈ, ਜੋ ਕੁਪੋਸ਼ਣ ਰੋਕਣ ਅਤੇ ਸਰੀਰਕ-ਮਾਨਸਿਕ ਵਿਕਾਸ ਲਈ ਜ਼ਰੂਰੀ ਹੈ, ਪਰ ਹੁਣ ਪੋਸ਼ਣ ਟਰੈਕ ’ਤੇ 25 ਦਿਨਾਂ ਦੀ ਹਾਜ਼ਰੀ ਦੀ ਸ਼ਰਤ ਲਗਾ ਕੇ ਐੱਚ.ਸੀ.ਐੱਮ. ਜਾਰੀ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਪੰਜਾਬ ’ਚ ਕਰੀਬ 80 ਫੀਸਦੀ ਬੱਚੇ ਗਰਮ ਭੋਜਨ ਤੋਂ ਵਾਂਝੇ ਹੋ ਰਹੇ ਹਨ। ਇਹ ਆਈ.ਸੀ.ਡੀ.ਐੱਸ. ਸਕੀਮ ਦੇ ਮੂਲ ਉਦੇਸ਼ ’ਤੇ ਸਿੱਧਾ ਹਮਲਾ ਹੈ। ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਵਿਚ ਮੈਂਬਰਾਂ ਵਲੋਂ ਮੰਗਾਂ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਦੇ ਦਫ਼ਤਰੀ ਅਮਲੇ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਜਸਪਾਲ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਪੋਸ਼ਣ ਦੇਣਾ ਅੰਕੜਾ ਪੂਰਾ ਕਰਨਾ ਨਹੀਂ, ਸਗੋਂ ਉਨ੍ਹਾਂ ਦਾ ਅਧਿਕਾਰ ਹੈ ਤੇ ਡਿਜੀਟਲ ਪ੍ਰਣਾਲੀ ਲੋਕਾਂ ਨੂੰ ਸਹੂਲਤ ਦੇਣ ਲਈ ਹੁੰਦੀ ਹੈ ਨਾ ਕਿ ਹੱਕ ਖੋਹਣ ਲਈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਫੈਸਲਾ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਤਿੱਖਾ ਕਰਦਿਆਂ ਸੜਕਾਂ ’ਤੇ ਉਤਰਿਆ ਜਾਵੇਗਾ। ਇਸ ਮੌਕੇ ਕਾਂਤਾ ਜਨਰਲ ਸਕੱਤਰ, ਰਜਵੰਤ ਕੈਸ਼ੀਅਰ, ਸਿਮਰਨ ਮੀਤ ਪ੍ਰਧਾਨ ਤੇ ਮੈਂਬਰ ਬਲਵਿੰਦਰ ਕੌਰ, ਕਰਮਜੀਤ ਕੌਰ, ਸ਼ਰਨਦੀਪ ਕੌਰ, ਅਮਨਦੀਪ ਕੌਰ, ਰਣਜੀਤ ਕੌਰ ਅਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੀ ਸਿਆਸਤ ਵਿਚ ਭਾਜਪਾ ਆਗੂ ਦੀਪਕ ਸ਼ਰਮਾ ਦੇ ਨਾਂਅ ਦੀ ਚਰਚਾ ਤੇਜ਼ - ਜ਼ੋਰਾਵਰ ਸਿੰਘ ਜੋਰਾ ਨੌਜਵਾਨ ਆਗੂ ਦੀ... ਅਗਲੀ ਖ਼ਬਰ ਸੇਵਾ ਕੇਂਦਰਾਂ ਦੀਆਂ ਨੀਤੀਆਂ ’ਚ ਵਾਰ-ਵਾਰ ਤਬਦੀਲੀਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ , ਦਸਤਾਵੇਜ਼ਾਂ ਲਈ ਮੁੜ ਫ਼ੀਸਾਂ ਭ...
Ad Position 24