25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਜ਼ੁਰਗਾਂ ਦੀ ਸਿਆਣਪ, ਸੰਘਰਸ਼ ਤੇ ਕੁਰਬਾਨੀਆਂ ਦੀ ਗਾਥਾ ‘ਸਰਮਾਇਆ-ਹਮਾਰੇ ਬਜ਼ੁਰਗ’ ਲੋਕ ਅਰਪਣ

ਫ਼ਿਰੋਜ਼ਪੁਰ, 25 ਅਕਤੂਬਰ (ਗੁਰਿੰਦਰ ਸਿੰਘ)- ਬਜ਼ੁਰਗਾਂ ਦੇ ਜੀਵਨ ਅਨੁਭਵਾਂ, ਸਿਆਣਪ, ਸੰਘਰਸ਼ਾਂ ਤੇ ਕੁਰਬਾਨੀਆਂ ਨੂੰ ਸਮਰਪਿਤ ਪੁਸਤਕ ‘ਸਰਮਾਇਆ – ਹਮਾਰੇ ਬਜ਼ੁਰਗ’ ਦੇ ਕਵਰ ਦਾ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਹ ਰਸਮ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਡੀ.

Ad Position 21
No active advertisement
‘ਸਰਮਾਇਆ–ਹਮਾਰੇ ਬਜ਼ੁਰਗ’ ਦੇ ਕਵਰ ਲੋਕ ਅਰਪਣ ਕਰਦੇ ਪਤਵੰਤੇ ਤੇ ਐੱਮ.ਐੱਲ.ਬੀ ਫਾਉਂਡੇਸ਼ਨ ਦੇ ਅਹੁਦੇਦਾਰ। ਅਜੀਤ ਤਸਵੀਰ 26-10-2026
ਫ਼ਿਰੋਜ਼ਪੁਰ, 25 ਅਕਤੂਬਰ (ਗੁਰਿੰਦਰ ਸਿੰਘ)- ਬਜ਼ੁਰਗਾਂ ਦੇ ਜੀਵਨ ਅਨੁਭਵਾਂ, ਸਿਆਣਪ, ਸੰਘਰਸ਼ਾਂ ਤੇ ਕੁਰਬਾਨੀਆਂ ਨੂੰ ਸਮਰਪਿਤ ਪੁਸਤਕ ‘ਸਰਮਾਇਆ – ਹਮਾਰੇ ਬਜ਼ੁਰਗ’ ਦੇ ਕਵਰ ਦਾ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਹ ਰਸਮ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਦੀ ਡਾਇਰੈਕਟਰ ਕਾਂਤਾ ਗੁਪਤਾ ਤੇ ਵਿਵੇਕਾਨੰਦ ਵਰਲਡ ਸਕੂਲ ਤੇ ਵਿਵੇਕਾਨੰਦ ਜੂਨੀਅਰ ਦੀ ਪੈਟਰਨ-ਇਨ-ਚੀਫ਼ ਪ੍ਰਭਾ ਭਾਸਕਰ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਸ੍ਰੀਮਤੀ ਪ੍ਰਭਾ ਭਾਸਕਰ ਦੇ 79ਵੇਂ ਜਨਮ ਦਿਨ ਮੌਕੇ ਹੋਏ ਸਮਾਗਮ ਸੰਬੰਧੀ ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਡਾ. ਐੱਸ.ਐੱਨ. ਰੁਦਰਾ ਨੇ ਦੱਸਿਆ ਕਿ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਵਲੋਂ ਲਿਖੀ ਗਈ ਇਹ ਪੁਸਤਕ ਉਨ੍ਹਾਂ ਦੇ ਨਿੱਜੀ ਅਤੇ ਪਰਿਵਾਰਕ ਜੀਵਨ ਦੇ ਅਸਲ ਅਨੁਭਵਾਂ ’ਤੇ ਆਧਾਰਿਤ ਹੈ। ਇਸ ਵਿਚ ਪਰਿਵਾਰ ਵਲੋਂ ਮੁਸ਼ਕਲਾਂ, ਸੰਘਰਸ਼ਾਂ ਤੇ ਰੁਕਾਵਟਾਂ ਦੌਰਾਨ ਦਿਖਾਏ ਹੌਸਲੇ, ਦ੍ਰਿੜ੍ਹਤਾ ਤੇ ਆਪਸੀ ਸਾਂਝ ਨੂੰ ਉਜਾਗਰ ਕੀਤਾ ਗਿਆ ਹੈ। ਡਾ. ਰੁਦਰਾ ਨੇ ਕਿਹਾ ਕਿ ਬਜ਼ੁਰਗ ਪਰਿਵਾਰ ਦੀ ਅਨਮੋਲ ਵਿਰਾਸਤ ਹੁੰਦੇ ਹਨ। ਉਨ੍ਹਾਂ ਦੇ ਜੀਵਨ ਸੰਘਰਸ਼ਾਂ ਤੇ ਤਜਰਬਿਆਂ ਨੂੰ ਲਿਖਤੀ ਰੂਪ ਵਿਚ ਸੰਭਾਲਣਾ ਸਮੇਂ ਦੀ ਲੋੜ ਹੈ। ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਜੀਵਨ ਦੇ ਅਸਲ ਤਜਰਬੇ ਦੂਜਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਹੌਸਲਾ ਤੇ ਸੇਧ ਦਿੰਦੇ ਹਨ। ਇਸ ਮੌਕੇ ਲਖਬੀਰ ਸਿੰਘ, ਪੀ.ਪੀ.ਐੱਸ., ਜਸਵਿੰਦਰ ਕੌਰ, ਵਰਿੰਦਰ ਮੋਹਨ ਸਿੰਗਲਾ, ਮੀਨਾਕਸ਼ੀ ਸਿੰਗਲਾ, ਸੰਜਨਾ ਮਿੱਤਲ, ਨਵਿਤਾ ਸਿੰਗਲਾ, ਗਗਨਦੀਪ ਸਿੰਗਲਾ, ਪ੍ਰਫੁੱਲ ਦੇਵੀ, ਝਲਕੇਸ਼ਵਰ ਭਾਸਕਰ, ਪ੍ਰਤਿਭਾ ਭਾਸਕਰ, ਡੌਲੀ ਭਾਸਕਰ ਅਤੇ ਐੱਮ.ਐੱਲ.ਬੀ. ਫਾਊਂਡੇਸ਼ਨ ਦੇ ਮੈਂਬਰਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਜ਼ੀਰਾ ਵਲੋਂ ਸਾਹਿਤਕਾਰ ਮੇਜਰ ਸਿੰਘ ਸੰਧੂ ਨਾਲ ਰੂ-ਬਰੂ ਸਮਾਗਮ ਅਗਲੀ ਖ਼ਬਰ ਤਿਉਹਾਰਾਂ ਮੌਕੇ ਖੁੱਲ੍ਹੇਆਮ ਰੇਹੜੀਆਂ ’ਤੇ ਸ਼ੱਕੀ ਮਿਠਾਈਆਂ ਖਰੀਦਣ ਤੋਂ ਗੁਰੇਜ਼ ਕਰਨ ਲੋਕ : ਫੂਡ ਸੇਫਟੀ ਵਿਭਾਗ
Ad Position 24