27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜੀ.ਆਰ.ਪੀ. ਫ਼ਿਰੋਜ਼ਪੁਰ ਨੇ 48 ਕਿੱਲੋ 900 ਗ੍ਰਾਮ ਗਾਂਜਾ ਕੀਤਾ ਬਰਾਮਦ, 2 ਤਸਕਰ ਗ੍ਰਿਫ਼ਤਾਰ ਰੇਲਵੇ ਸਟੇਸ਼ਨ ਤੇ ਟਰੇਨ ਦੇ ਜਨਰਲ ਡੱਬੇ ’ਚੋਂ ਮਿਲਿਆ ਗਾਂਜੇ ਦਾ ਭਾਰੀ ਸਟਾਕ

ਫ਼ਿਰੋਜ਼ਪੁਰ, 26 ਅਕਤੂਬਰ (ਰਾਕੇਸ਼ ਚਾਵਲਾ)- ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਜੀ. ਆਰ.

Ad Position 21
No active advertisement
ਅਜੀਤ ਡੈਸਕ 27-10-2026
ਫ਼ਿਰੋਜ਼ਪੁਰ, 26 ਅਕਤੂਬਰ (ਰਾਕੇਸ਼ ਚਾਵਲਾ)- ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਜੀ.ਆਰ.ਪੀ. ਥਾਣਾ ਫ਼ਿਰੋਜ਼ਪੁਰ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਕੁੱਲ 48 ਕਿੱਲੋ 900 ਗ੍ਰਾਮ ਗਾਂਜਾ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਦੇ ਮੁੱਖ ਅਫ਼ਸਰ ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਏ.ਐੱਸ.ਆਈ. ਜਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਵਿਖੇ ਚੈਕਿੰਗ ’ਤੇ ਮੌਜੂਦ ਸਨ। ਚੈਕਿੰਗ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੇ ਪਲਾਸਟਿਕ ਦੇ ਗੱਟੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 18 ਕਿੱਲੋ 400 ਗ੍ਰਾਮ ਗਾਂਜਾ ਬਰਾਮਦ ਹੋਇਆ। ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਚਰਨ ਪੁੱਤਰ ਨਰੇਸ਼ ਕੁਮਾਰ, ਵਾਸੀ ਸੁੰਦਰ ਨਗਰ, ਫ਼ਰੀਦਕੋਟ ਅਤੇ ਸ਼ਿਵਰਾਜ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਸ਼ਾਹਦੀਨ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਦੂਜੇ ਮਾਮਲੇ ਵਿਚ ਏ.ਐੱਸ.ਆਈ. ਸੁਰਜੀਤ ਸਿੰਘ ਆਪਣੀ ਟੀਮ ਨਾਲ ਐਂਟੀ-ਸਾਬੋਤਾਜ ਚੈਕਿੰਗ ਲਈ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਤਾਇਨਾਤ ਸਨ। ਇਸ ਦੌਰਾਨ ਆਰ.ਪੀ.ਐੱਫ. ਦੇ ਕਾਂਸਟੇਬਲ ਨਵਲ ਸਿੰਘ ਨੇ ਸੂਚਨਾ ਦਿੱਤੀ ਕਿ ਵਾਸ਼ਿੰਗ ਲਾਈਨ ’ਤੇ ਖੜ੍ਹੀ ਤ੍ਰਿਪੁਰਾ ਸੁੰਦਰੀ ਐਕਸਪ੍ਰੈੱਸ ਦੇ ਜਨਰਲ ਡੱਬੇ ਵਿਚ ਸੀਟ ’ਤੇ ਇਕ ਲਾਵਾਰਿਸ ਥੈਲਾ ਪਿਆ ਹੈ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਥੈਲੇ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ 30 ਕਿੱਲੋ 500 ਗ੍ਰਾਮ ਗਾਂਜਾ ਬਰਾਮਦ ਹੋਇਆ। ਇਸ ਸਬੰਧੀ ਥਾਣਾ ਜੀ.ਆਰ.ਪੀ. ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਦੇ ਮੁਆਵਜ਼ੇ ਬਾਰੇ ‘ਆਪ’ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਘਾਂਗਾ ਦੇ ਬਿਆਨ ’ਤੇ ਉੱਠੇ ਸਵਾਲ, ਕਿਸਾਨਾਂ ਵਿਚ ਰੋਸ ਅਗਲੀ ਖ਼ਬਰ ਫ਼ਿਰੋਜ਼ਪੁਰ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ, ਲਿਫਟਿੰਗ ਤੇ ਅਦਾਇਗੀ ਦੇ ਪ੍ਰਬੰਧਾਂ ਦਾ ਸਪੀਕਰ ਸੰਧਵਾਂ ਤੇ ਵਿਧਾਇਕ ਭੁੱਲਰ ਵ...
Ad Position 24