27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਾਬਾ ਚਿਰਾਗ ਸ਼ਾਹ ਕ੍ਰਿਕਟ ਟੂਰਨਾਮੈਂਟ ’ਚ ਅਹਿਮਦ ਢੰਡੀ ਦੀ ਟੀਮ ਨੇ ਮਾਰੀ ਬਾਜ਼ੀ

ਮਮਦੋਟ, 26 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)- ਮਮਦੋਟ ਬਲਾਕ ਦੇ ਪਿੰਡ ਮੱਤੜ ਉਤਾੜ ਵਿਖੇ ਚਾਰ ਦਿਨਾਂ ਬਾਬਾ ਚਿਰਾਗ ਸ਼ਾਹ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਬੱਬੂ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।

Ad Position 21
No active advertisement
ਅਜੀਤ ਡੈਸਕ 27-10-2026
ਮਮਦੋਟ, 26 ਅਕਤੂਬਰ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)- ਮਮਦੋਟ ਬਲਾਕ ਦੇ ਪਿੰਡ ਮੱਤੜ ਉਤਾੜ ਵਿਖੇ ਚਾਰ ਦਿਨਾਂ ਬਾਬਾ ਚਿਰਾਗ ਸ਼ਾਹ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਰ ਕਮੇਟੀ ਮੈਂਬਰ ਸੁਰਿੰਦਰ ਸਿੰਘ ਬੱਬੂ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਨੇ ਪ੍ਰਬੰਧਕਾਂ ਦੀ ਪਿੰਡ ਵਿਚ ਕ੍ਰਿਕਟ ਗਰਾਊਂਡ ਬਣਵਾ ਕੇ ਦੇਣ ਦੀ ਮੰਗ ਨੂੰ ਜਲਦ ਪੂਰਿਆਂ ਕਰਨ ਦਾ ਵਾਅਦਾ ਕੀਤਾ। ਟੂਰਨਾਮੈਂਟ ਦੇ ਆਖ਼ਰੀ ਦਿਨ ਦੇ ਮੁਕਾਬਲਿਆਂ ਵਿਚ ਅਹਿਮਦ ਢੰਡੀ ਦੀ ਟੀਮ ਜੇਤੂ ਰਹੀ ਜਿਸ ਨੂੰ ਪਹਿਲੇ ਇਨਾਮ ਵਜੋਂ 51,000 ਰੁਪਏ ਦਾ ਇਨਾਮ ਤੇ ਦੂਜੇ ਸਥਾਨ ’ਤੇ ਰਹੀ ਝੋਕ ਟਹਿਲ ਸਿੰਘ ਦੀ ਟੀਮ ਨੂੰ 31,000 ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਲੀ ਆਗੂ ਯਾਦਵਿੰਦਰ ਸਿੰਘ, ਸੂਬਾ ਸਿੰਘ ਸਾਬਕਾ ਸਰਪੰਚ, ਜੋਗਾ ਸਿੰਘ ਸਾਬਕਾ ਚੇਅਰਮੈਨ, ਹਰਸਿਮਰਨ ਸਿੰਘ ਬਾਵਾ ਵੈਰੜ, ਰਮਨ ਭੁੱਲਰ, ਸੁਖਪਾਲ ਸੰਧੂ, ਹਰਬੰਸ ਭੰਬਾ, ਅਵਤਾਰ ਭੁੱਲਰ, ਬੂਟਾ ਸਿੰਘ, ਬਸੰਤ ਸਿੰਘ, ਜਗਜੀਤ ਸਿੰਘ ਤੇ ਸਵਰਨ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਭੁਪਿੰਦਰ ਸਿੰਘ ਫਰੀਦੇਵਾਲਾ ਕੋਰ ਕਮੇਟੀ ਮੈਂਬਰ ਨਿਯੁਕਤ ਅਗਲੀ ਖ਼ਬਰ ਇੰਦਰਾ ਕਾਲੋਨੀ ਵਿਖੇ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ
Ad Position 24