28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਫ਼ਿਰੋਜ਼ਪੁਰ ’ਚ ਮੈਡੀਕਲ ਸਟੋਰ ’ਤੇ ਡਰੱਗ ਕੰਟਰੋਲ ਅਫ਼ਸਰ ਦੀ ਛਾਪੇਮਾਰੀ ਨਸ਼ੀਲੀਆਂ ਦਵਾਈਆਂ ਦੀਆਂ 188 ਇਕਾਈਆਂ ਜ਼ਬਤ

ਫ਼ਿਰੋਜ਼ਪੁਰ, 27 ਅਕਤੂਬਰ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਰੱਗ ਕੰਟਰੋਲ ਵਿਭਾਗ ਵਲੋਂ ਫ਼ਿਰੋਜ਼ਪੁਰ ਸ਼ਹਿਰ ਵਿਚ ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਭਾਰਤ ਨਗਰ, ਖਾਈ ਰੋਡ ਸਥਿਤ ਐੱਮ/ਐੱਸ ਏ. ਆਰ.

Ad Position 21
No active advertisement
ਚੈਕਿੰਗ ਦੌਰਾਨ ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਅਤੇ ਪੁਲਿਸ ਕਰਮਚਾਰੀ। ਅਜੀਤ ਤਸਵੀਰ 28-10-2026
ਫ਼ਿਰੋਜ਼ਪੁਰ, 27 ਅਕਤੂਬਰ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਰੱਗ ਕੰਟਰੋਲ ਵਿਭਾਗ ਵਲੋਂ ਫ਼ਿਰੋਜ਼ਪੁਰ ਸ਼ਹਿਰ ਵਿਚ ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਭਾਰਤ ਨਗਰ, ਖਾਈ ਰੋਡ ਸਥਿਤ ਐੱਮ/ਐੱਸ ਏ.ਆਰ. ਫਾਰਮੇਸੀ ’ਤੇ ਕਾਰਵਾਈ ਕੀਤੀ ਗਈ। ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਪੁਲਿਸ ਟੀਮ ਦੇ ਸਹਿਯੋਗ ਨਾਲ ਕੀਤੀ ਜਾਂਚ ਦੌਰਾਨ ਦੋ ਕਿਸਮਾਂ ਦੀਆਂ ਨਿਯੰਤਰਿਤ ਦਵਾਈਆਂ ਜ਼ਬਤ ਕੀਤੀਆਂ ਅਤੇ ਸਬੰਧਿਤ ਮੈਡੀਕਲ ਸਟੋਰ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ । ਡਰੱਗ ਕੰਟਰੋਲ ਅਫ਼ਸਰ ਅਨੁਸਾਰ ਜਾਂਚ ਦੌਰਾਨ 108 ਕੈਪਸੂਲ ਅਤੇ 80 ਗੋਲੀਆਂ ਬਰਾਮਦ ਹੋਈਆਂ। ਜ਼ਬਤ ਕੀਤੀਆਂ ਦਵਾਈਆਂ ਦੀ ਕੁੱਲ ਕੀਮਤ 4,392 ਰੁਪਏ ਦੱਸੀ ਗਈ ਹੈ। ਇਸ ਮਾਮਲੇ ਵਿਚ ਡਰੱਗ ਕੰਟਰੋਲ ਅਫ਼ਸਰ ਵਲੋਂ ਪੁਲਿਸ ਨੂੰ ਬੀ.ਐੱਨ.ਐੱਸ. ਦੀਆਂ ਲਾਗੂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵਲੋਂ ਸਪਸ਼ਟ ਕੀਤਾ ਗਿਆ ਕਿ ਨਸ਼ੀਲੀਆਂ ਅਤੇ ਨਿਯੰਤਰਿਤ ਦਵਾਈਆਂ ਦੀ ਗੈਰ-ਕਾਨੂੰਨੀ ਵਿੱਕਰੀ ਵਿਰੁੱਧ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਛੜੀਆਂ ਸ਼੍ਰੇਣੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਹੂਲਤਾਂ ਦਿੱਤੀਆਂ- ਹੀਰਾ ਸਿੰਘ ਗਾਬੜੀਆ ਕਿਹਾ , ਸੁਖਬੀਰ ਸਿੰਘ ਬ... ਅਗਲੀ ਖ਼ਬਰ ਫ਼ਿਰੋਜ਼ਪੁਰ ਕੈਂਟ ’ਚ 2 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ, ਮੁਕੱਦਮਾ ਦਰਜ
Ad Position 24