01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡੀ.ਆਰ.ਐੱਮ. ਫ਼ਿਰੋਜ਼ਪੁਰ ਵਲੋਂ ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ

ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ.

Ad Position 21
No active advertisement
ਡੀ.ਆਰ.ਐੱਮ ਫ਼ਿਰੋਜ਼ਪੁਰ ਸੰਜੀਵ ਕੁਮਾਰ ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਨਾਰਦਰਨ ਰੇਲਵੇ ਪੈਸੇਂਜਰ ਸਮਿਤੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ। ਅਜੀਤ ਤਸਵੀਰ 01-11-2026
ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਿਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐੱਮ. ਸੰਜੀਵ ਕੁਮਾਰ ਵਲੋਂ ਫ਼ਾਜ਼ਿਲਕਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਰੇਲਵੇ ਲਾਈਨਾਂ ਅਤੇ ਯਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਤੋਂ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਯਾਤਰੀ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਜ਼ਰੂਰੀ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਚੈਕਿੰਗ ਦੌਰਾਨ ਨਾਰਦਰਨ ਰੇਲਵੇ ਪੈਸੇਂਜਰ ਸਮਿਤੀ ਦੇ ਜ਼ੋਨਲ ਪ੍ਰਧਾਨ ਵਿਨੋਦ ਕੁਮਾਰ ਭਵਾਨੀਆ ਨੇ ਬਲਾਕ ਖ਼ਜ਼ਾਨਚੀ ਡਾ.ਰੋਹਿਤ ਕਟਾਰੀਆ, ਕਾਰਜਕਾਰੀ ਮੈਂਬਰ ਡਾ.ਰਮੇਸ਼ ਕੁਮਾਰ, ਓਮ ਪ੍ਰਕਾਸ਼ ਤੇ ਸੁਰਿੰਦਰ ਕੰਬੋਜ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਤੇ ਇਲਾਕੇ ਦੀਆਂ ਰੇਲ ਸੁਵਿਧਾਵਾਂ ਨਾਲ ਸਬੰਧਿਤ ਮੰਗਾਂ ਦਾ ਇਕ ਮੰਗ ਪੱਤਰ ਸੌਂਪਿਆ। ਸਮਿਤੀ ਮੈਂਬਰਾਂ ਨੇ ਡੀ.ਆਰ.ਐੱਮ. ਦੇ ਸਾਹਮਣੇ ਗੱਲ ਰੱਖਦਿਆਂ ਕਿਹਾ ਕਿ ਫ਼ਾਜ਼ਿਲਕਾ ਸਰਹੱਦੀ ਖੇਤਰ ਹੋਣ ਕਰਕੇ ਇੱਥੇ ਬੀ.ਐੱਸ.ਐੱਫ. ਤੇ ਸੈਨਾ ਦੇ ਅਧਿਕਾਰੀ ਅਤੇ ਜਵਾਨ ਤਾਇਨਾਤ ਰਹਿੰਦੇ ਹਨ, ਇਸ ਲਈ ਰੇਲ ਸੁਵਿਧਾਵਾਂ ਵਿਚ ਸੁਧਾਰ ਹੋਣ ਨਾਲ ਆਮ ਯਾਤਰੀਆਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਸਮਿਤੀ ਦੇ ਜ਼ੋਨਲ ਪ੍ਰਧਾਨ ਵਿਨੋਦ ਕੁਮਾਰ ਭਵਾਨੀਆ ਨੇ ਦੱਸਿਆ ਕਿ ਡੀ.ਆਰ.ਐੱਮ. ਅੱਗੇ ਸਭ ਤੋਂ ਪਹਿਲਾਂ ਫਾਜ਼ਿਲਕਾ-ਫਿਰੋਜ਼ਪੁਰ ਤੇ ਫਾਜ਼ਿਲਕਾ-ਅਬੋਹਰ ਰੇਲ ਸੈਕਸ਼ਨ ਨੂੰ 24 ਘੰਟੇ ਚਾਲੂ ਰੱਖਣ ਦੀ ਮੰਗ ਰੱਖੀ ਗਈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ-ਅਬੋਹਰ ਸੈਕਸ਼ਨ ’ਤੇ 300 ਕਰੋੜ ਰੁਪਏ ਤੋਂ ਵੱਧ ਖ਼ਰਚ ਹੋ ਚੁੱਕੇ ਹਨ ਪਰ ਇਸ ਰੂਟ ’ਤੇ ਹਾਲੇ ਕੇਵਲ ਦੋ-ਤਿੰਨ ਟਰੇਨਾਂ ਹੀ ਚੱਲ ਰਹੀਆਂ ਹਨ। ਇਸ ਲਈ ਇਸ ਸੈਕਸ਼ਨ ਦਾ ਪੂਰਾ ਲਾਭ ਲੈਣ ਲਈ ਨਵੀਆਂ ਯਾਤਰੀ ਟਰੇਨਾਂ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਨਵੀਂ ਵਾਸ਼ਿੰਗ ਲਾਈਨ ਦੀ ਮੰਗ ਵੀ ਚੁੱਕੀ ਗਈ ਤਾਂ ਜੋ ਟਰੇਨਾਂ ਦੀ ਦੇਖਭਾਲ ਤੇ ਸੰਚਾਲਨ ਵਿਚ ਆਸਾਨੀ ਹੋ ਸਕੇ। ਸਮਿਤੀ ਨੇ ਜੋਧਪੁਰ ਤੋਂ ਜੰਮੂ ਵਿਚਕਾਰ ਚੱਲਣ ਵਾਲੀ ਟਰੇਨ ਦਾ ਰੂਟ ਬਦਲ ਕੇ ਫ਼ਿਰੋਜ਼ਪੁਰ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਤੇ ਸ੍ਰੀ ਗੰਗਾਨਗਰ ਦੇ ਰਸਤੇ ਚਲਾਉਣ ਦਾ ਪ੍ਰਸਤਾਵ ਰੱਖਿਆ। ਇਸ ਨਾਲ ਯਾਤਰੀਆਂ ਤੇ ਜਵਾਨਾਂ ਨੂੰ ਜੰਮੂ ਆਦਿ ਦੂਰ-ਦੁਰਾਡੇ ਖੇਤਰਾਂ ਵਿਚ ਜਾਣ ਲਈ ਸਿੱਧੀ ਰੇਲ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਸ੍ਰੀ ਗੰਗਾਨਗਰ ਵਿਚ ਕਈ ਘੰਟੇ ਖੜ੍ਹੀ ਰਹਿਣ ਵਾਲੀ ਟਰੇਨ ਨੰਬਰ 14701-14702 ਦਾ ਵਿਸਥਾਰ ਅਬੋਹਰ, ਫ਼ਾਜ਼ਿਲਕਾ, ਜਲਾਲਾਬਾਦ ਤੇ ਫ਼ਿਰੋਜ਼ਪੁਰ ਹੁੰਦੇ ਹੋਏ ਬਠਿੰਡਾ ਤੱਕ ਕਰਨ ਦੀ ਮੰਗ ਕੀਤੀ ਗਈ। ਡੀ.ਆਰ.ਐੱਮ. ਨੇ ਸਾਰੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ’ਚ ਕਾਂਗਰਸ ਵਲੋਂ ਜਥੇਬੰਦੀ ਦਾ ਵਿਸਥਾਰ, ਹਰਦੇਵ ਸਿੰਘ ਤੇ ਕ੍ਰਿਸ਼ ਸ਼ਰਮਾ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਬੋਰਡ ਦੀ ਪੁਰਾਣੀ ਵਿਵਸਥਾ ਬਹਾਲ ਹੋਣਾ ਸਿੱਖ ਸੰਗਤ ਦੀ ਏਕਤਾ ਦਾ ਪ੍ਰਤੀਕ- ਕਰਨੈਲ ਸਿੰਘ ਪੀਰ ਮੁਹੰਮਦ
Ad Position 24